Women in Afghanistan: ਪਾਬੰਦੀਆਂ ਵਿਚਕਾਰ ਅਫਗਾਨ ਮਹਿਲਾਵਾਂ ਨੇ ਕੀਤੀ ਇਹ ਪਹਿਲ, ਸ਼ੁਰੂ ਕੀਤੀ ਸਮੂਹਿਕ ਰਸੋਈ, ਸਰਕਾਰ ਤੋਂ ਕੀਤੀ ਇਹ ਖਾਸ ਮੰਗ
Women in Afghanistan: ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਕੀ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਅਜਿਹੇ ਵਿੱਚ ਔਰਤਾਂ ਦੇ ਇੱਕ ਗਰੁੱਪ ਨੇ ਇੱਕ ਸਮੂਹਿਕ ਰਸੋਈ ਸ਼ੁਰੂ ਕੀਤੀ ਹੈ।
Afghanistan: ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰ ਕੋਈ ਮਾਇਨੇ ਨਹੀਂ ਰੱਖਦੇ ਹਨ। ਤਾਲਿਬਾਨ ਸ਼ਾਸਨ ਨੇ ਔਰਤਾਂ 'ਤੇ ਕਈ ਪਾਬੰਦੀਆਂ ਲਾਈਆਂ ਹਨ। ਔਰਤਾਂ ਲਈ ਯੂਨੀਵਰਸਿਟੀਆਂ ਅਤੇ NGO’s ਦੇ ਦਰਵਾਜ਼ੇ ਬੰਦ ਹਨ। ਅਜਿਹੇ ਵਿੱਚ ਔਰਤਾਂ ਕੋਲ ਘਰ ਵਿੱਚ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਅਜਿਹੇ 'ਚ ਅਫਗਾਨ ਦੀਆਂ ਔਰਤਾਂ ਘਰ 'ਚ ਰਹਿ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉੱਥੇ ਹੀ ਹੇਰਾਤ ਸੂਬੇ ਵਿੱਚ ਰਹਿ ਰਹੀਆਂ ਅਫਗਾਨ ਔਰਤਾਂ ਅਤੇ ਕੁੜੀਆਂ ਦੇ ਇੱਕ ਸਮੂਹ ਨੇ ਸਮੂਹਿਕ ਰਸੋਈ ਸਥਾਪਤ ਕੀਤੀ ਹੈ।
ਇਸ ਰਸੋਈ ਰਾਹੀਂ ਔਰਤਾਂ ਅਤੇ ਲੜਕੀਆਂ ਦਾ ਇਹ ਗਰੁੱਪ ਹਰ ਰੋਜ਼ ਆਪਣੇ ਗਾਹਕਾਂ ਨੂੰ ਭੋਜਨ ਮੁਹੱਈਆ ਕਰਵਾਉਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਗਰੁੱਪ ਨੇ ਘਰ ਦੇ ਅੰਦਰ ਰਹਿ ਕੇ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਸਮੂਹਿਕ ਰਸੋਈ ਦੀ ਮੁਖੀ ਮਨੀਜ਼ਾ ਸਾਦਤ ਨੇ ਕਿਹਾ ਕਿ ਔਰਤਾਂ ਦੇ ਘਰ ਤੋਂ ਬਾਹਰ ਕੰਮ ਕਰਨ 'ਤੇ ਪਾਬੰਦੀ ਹੈ, ਇਸ ਲਈ ਅਸੀਂ ਘਰ ਤੋਂ ਕੰਮ ਕਰਨ ਦੀ ਯੋਜਨਾ ਬਣਾਈ ਹੈ, ਇਸ ਲਈ ਅਸੀਂ ਅਫਗਾਨ ਰਵਾਇਤੀ ਭੋਜਨ ਬਣਾਉਣਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ: S. Jaishankar Speech: ਸਵੀਡਨ ਦੀ ਧਰਤੀ 'ਤੇ ਜਦੋਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ' ਤੁਹਾਡੇ ਮੂੰਹ 'ਚ ਘਿਓ-ਸ਼ੱਕਰ'
ਜ਼ਿਕਰਯੋਗ ਹੈ ਕਿ ਕਈ ਅਫਗਾਨ ਔਰਤਾਂ ਅਤੇ ਲੜਕੀਆਂ ਨੇ ਸਰਕਾਰ ਤੋਂ ਆਪਣੇ ਅਧਿਕਾਰਾਂ ਦੀ ਮੰਗ ਕੀਤੀ ਹੈ। ਕਈ ਸੰਗਠਨਾਂ ਨੇ ਪ੍ਰਦਰਸ਼ਨ ਕਰ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਔਰਤਾਂ ਨੂੰ ਘਰ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ, ਤਾਲਿਬਾਨ ਅਫਗਾਨਿਸਤਾਨ ਵਿੱਚ ਔਰਤਾਂ 'ਤੇ ਆਪਣੀਆਂ ਪਾਬੰਦੀਆਂ ਜਾਰੀ ਰੱਖਦਾ ਹੈ।
ਔਰਤਾਂ ਨੇ ਸਰਕਾਰ ਤੋਂ ਕੀਤੀ ਖਾਸ ਮੰਗ
ਸਮੂਹਿਕ ਰਸੋਈ ਦੀ ਮੁਖੀ ਮਨਿਜ਼ਾ ਸਾਦਤ ਨੇ ਕਿਹਾ ਕਿ ਭਾਵੇਂ ਸਾਨੂੰ ਘਰ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਨਹੀਂ ਮਿਲ ਰਹੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡਾ ਸਾਥ ਦੇਵੇ। ਸਾਨੂੰ ਆਪਣੇ ਘਰਾਂ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਤੋਂ ਅਫਗਾਨ ਔਰਤਾਂ ਨੇ ਕਾਲਜਾਂ ਅਤੇ ਸਕੂਲਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ, ਹਜ਼ਾਰਾਂ ਔਰਤਾਂ ਘਰਾਂ ਵਿੱਚ ਰਹਿ ਗਈਆਂ ਹਨ। ਅਜਿਹੇ 'ਚ ਜੇਕਰ ਸਰਕਾਰ ਅਜਿਹੇ ਕੰਮਾਂ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਇਹ ਔਰਤਾਂ ਲਈ ਕਾਫੀ ਕਾਰਗਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ: ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਬਜ਼ੁਰਗਾਂ ਨੂੰ ਮਿਲੇਗੀ ਛੋਟ, ਦਿਖਾਉਣਾ ਹੋਵੇਗਾ ਇਹ ਅਹਿਮ ਦਸਤਾਵੇਜ਼