ਪੜਚੋਲ ਕਰੋ

Air Pollution: ਖਤਮ ਹੋ ਜਾਏਗੀ ਸਾਰੀ ਦੁਨੀਆ! ਪੈਸੇ ਦੀ ਦੌੜ 'ਚ ਮਨੁੱਖ ਖੇਡ ਰਿਹਾ ਮੌਤ ਦੀ ਖਤਰਨਾਕ ਗੇਮ, ਹਵਾ 'ਚ ਘੁਲਿਆ ਜ਼ਹਿਰ

ਰਿਪੋਰਟ ਮੁਤਾਬਕ ਤੇਲ ਤੇ ਗੈਸ ਤੋਂ ਹਵਾ ਪ੍ਰਦੂਸ਼ਣ ਹਰ ਸਾਲ ਅਮਰੀਕਾ ਵਿੱਚ 90,000 ਤੋਂ ਵੱਧ ਮੌਤਾਂ ਦਾ ਕਾਰਨ ਬਣਦਾ ਹੈ ਤੇ ਲੱਖਾਂ ਲੋਕਾਂ ਵਿੱਚ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਰਿਹਾ ਹੈ। ਲੇਖਕਾਂ ਨੇ ਪਾਇਆ ਕਿ ਤੇਲ ਤੇ ਗੈਸ ਤੋਂ ਨਿਕਲਣ..

Air Pollution Effects On Health: ਮਨੁੱਖ ਪੈਸੇ ਦੀ ਦੌੜ ਵਿੱਚ ਮੌਤ ਦੀ ਖਤਰਨਾਕ ਗੇਮ ਖੇਡ ਰਿਹਾ ਹੈ। ਇਸ ਲਈ ਉਹ ਅੰਨ੍ਹੇਵਾਹ ਕੁਦਰਤੀ ਸਾਧਨਾਂ ਦੀ ਲੁੱਟ ਕਰ ਰਿਹਾ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਮਨੁੱਖ ਕੋਲ ਪੀਣ ਲਈ ਸ਼ੁੱਧ ਪਾਣੀ ਤੇ ਸਾਹ ਲੈਣ ਲਈ ਸ਼ੁੱਧ ਹਵਾ ਵੀ ਨਹੀਂ ਬਚੀ। ਅਜਿਹੇ ਵਿੱਚ ਪੂਰੀ ਕਾਇਨਾਤ ਉਪਰ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਹਰ ਸਾਲ ਦੁਨੀਆ ਭਰ ਵਿੱਚ ਲਗਪਗ 70 ਲੱਖ ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। 

ਦਰਅਸਲ ਹਵਾ ਸਾਡੇ ਜੀਵਨ ਦੇ ਵਜੂਦ ਲਈ ਸਭ ਤੋਂ ਮਹੱਤਵਪੂਰਨ ਹੈ। ਹਾਲਾਂਕਿ ਜਿਸ ਤਰ੍ਹਾਂ ਵਿਸ਼ਵ ਪੱਧਰ 'ਤੇ ਹਵਾ ਪ੍ਰਦੂਸ਼ਣ ਦੇ ਮਾਮਲੇ ਵੱਧ ਰਹੇ ਹਨ, ਇਸ ਨੇ ਸਿਹਤ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਇੱਕ ਤਾਜ਼ਾ ਰਿਪੋਰਟ ਵਿੱਚ ਸਿਹਤ ਮਾਹਿਰਾਂ ਨੇ ਹਵਾ ਤੇ ਹਾਨੀਕਾਰਕ ਗੈਸਾਂ ਦੇ ਵਧਦੇ ਪ੍ਰਦੂਸ਼ਣ ਕਾਰਨ ਗੰਭੀਰ ਸਮੱਸਿਆਵਾਂ ਤੇ ਮੌਤਾਂ ਦੇ ਵਧ ਰਹੇ ਮਾਮਲਿਆਂ ਬਾਰੇ ਸੁਚੇਤ ਕੀਤਾ ਹੈ।

ਰਿਪੋਰਟ ਮੁਤਾਬਕ ਤੇਲ ਤੇ ਗੈਸ ਤੋਂ ਹਵਾ ਪ੍ਰਦੂਸ਼ਣ ਹਰ ਸਾਲ ਅਮਰੀਕਾ ਵਿੱਚ 90,000 ਤੋਂ ਵੱਧ ਮੌਤਾਂ ਦਾ ਕਾਰਨ ਬਣਦਾ ਹੈ ਤੇ ਲੱਖਾਂ ਲੋਕਾਂ ਵਿੱਚ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਰਿਹਾ ਹੈ। ਲੇਖਕਾਂ ਨੇ ਪਾਇਆ ਕਿ ਤੇਲ ਤੇ ਗੈਸ ਤੋਂ ਨਿਕਲਣ ਵਾਲੇ ਬਰੀਕ ਕਣਾਂ ਕਾਰਨ ਹਰ ਸਾਲ 10,000 ਤੋਂ ਵੱਧ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈ ਰਹੇ ਹਨ। ਇੰਨਾ ਹੀ ਨਹੀਂ, ਇਸ ਖੇਤਰ ਤੋਂ ਨਾਈਟ੍ਰੋਜਨ ਡਾਈਆਕਸਾਈਡ ਦੇ ਨਿਕਾਸ ਕਾਰਨ ਹਰ ਸਾਲ ਬੱਚਿਆਂ ਵਿੱਚ ਦਮੇ ਦੇ ਲਗਪਗ 2.16 ਮਾਮਲੇ ਸਾਹਮਣੇ ਆ ਰਹੇ ਹਨ ਤੇ ਖ਼ਤਰਨਾਕ ਹਵਾ ਪ੍ਰਦੂਸ਼ਕਾਂ ਕਾਰਨ ਹਰ ਸਾਲ 1,610 ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਹਨ।

ਦੱਸ ਦਈਏ ਕਿ ਇਹ ਚਿੰਤਾ ਸਿਰਫ਼ ਅਮਰੀਕਾ ਤੱਕ ਸੀਮਤ ਨਹੀਂ। ਹਵਾ ਪ੍ਰਦੂਸ਼ਣ ਦੇ ਗੰਭੀਰ ਪ੍ਰਭਾਵ ਭਾਰਤੀ ਆਬਾਦੀ 'ਤੇ ਵੀ ਦੇਖੇ ਜਾ ਰਹੇ ਹਨ। ਪ੍ਰਦੂਸ਼ਣ ਆਮ ਤੌਰ 'ਤੇ ਸਿਰਫ ਸਾਹ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ, ਪਰ ਅਸਲੀਅਤ ਇਹ ਹੈ ਕਿ ਇਹ ਸਮੁੱਚੀ ਸਿਹਤ ਲਈ ਜ਼ਹਿਰ ਵਾਂਗ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਦਰਸਾਉਂਦੀ ਹੈ ਕਿ ਹਰ ਸਾਲ ਦੁਨੀਆ ਭਰ ਵਿੱਚ ਲਗਪਗ 70 ਲੱਖ ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। 

ਇਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸ਼ਾਮਲ ਹੈ। ਧੂੜ, ਧੂੰਆਂ, ਫੈਕਟਰੀਆਂ ਤੇ ਵਾਹਨਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਇੱਥੋਂ ਤੱਕ ਕਿ ਘਰਾਂ ਵਿੱਚ ਵਰਤਿਆ ਜਾਣ ਵਾਲਾ ਬਾਲਣ ਵੀ ਸਾਡੇ ਫੇਫੜਿਆਂ 'ਤੇ ਬੋਝ ਪਾਉਂਦਾ ਹੈ। ਇਹ ਪ੍ਰਦੂਸ਼ਿਤ ਹਵਾ ਹੌਲੀ-ਹੌਲੀ ਸਰੀਰ ਵਿੱਚ ਦਾਖਲ ਹੁੰਦੀ ਹੈ ਤੇ ਦਮਾ, ਬ੍ਰੌਨਕਾਈਟਿਸ, ਫੇਫੜਿਆਂ ਦੇ ਕੈਂਸਰ, ਦਿਲ ਦੀ ਬਿਮਾਰੀ ਤੇ ਇੱਥੋਂ ਤੱਕ ਕਿ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੀ ਹੈ। ਪਿੰਡ ਹੋਵੇ ਜਾਂ ਸ਼ਹਿਰ, ਪ੍ਰਦੂਸ਼ਣ ਦਾ ਖ਼ਤਰਾ ਹਰ ਜਗ੍ਹਾ ਦੇਖਿਆ ਜਾ ਰਿਹਾ ਹੈ।

ਅਧਿਐਨ ਨੇ ਕੀ ਪਾਇਆ?
ਯੂਨੀਵਰਸਿਟੀ ਕਾਲਜ ਲੰਡਨ ਤੇ ਸਟਾਕਹੋਮ ਵਾਤਾਵਰਣ ਸੰਸਥਾ ਦੇ ਖੋਜਕਰਤਾਵਾਂ ਦੁਆਰਾ ਕੀਤਾ ਗਿਆ ਇਹ ਵਿਸ਼ਲੇਸ਼ਣ ਤੇਲ ਤੇ ਗੈਸ ਸਪਲਾਈ ਲੜੀ ਦੇ ਹਰੇਕ ਪੜਾਅ ਤੋਂ ਪੈਦਾ ਹੋਣ ਵਾਲੇ ਸਿਹਤ ਪ੍ਰਭਾਵਾਂ ਦੀ ਜਾਂਚ ਕਰਨ ਵਾਲਾ ਪਹਿਲਾ ਅਧਿਐਨ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾ ਕਰਨ ਵੋਹਰਾ ਕਹਿੰਦੇ ਹਨ, ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਦੁਨੀਆ ਦੀ ਇੱਕ ਵੱਡੀ ਆਬਾਦੀ ਪ੍ਰਦੂਸ਼ਣ ਦੇ ਗੰਭੀਰ ਖ਼ਤਰੇ ਹੇਠ ਜੀ ਰਹੀ ਹੈ। ਸਾਇੰਸ ਐਡਵਾਂਸ ਜਰਨਲ ਵਿੱਚ ਪ੍ਰਕਾਸ਼ਿਤ ਇਸ ਵਿਸ਼ਲੇਸ਼ਣ ਲਈ ਲੇਖਕਾਂ ਨੇ ਸੰਘੀ ਸਰਕਾਰ ਤੇ ਯੂਨੀਵਰਸਿਟੀ ਆਫ਼ ਕੋਲੋਰਾਡੋ ਬੋਲਡਰ ਦੇ ਡੇਟਾ ਦੀ ਵਰਤੋਂ ਕਰਕੇ ਤੇਲ ਤੇ ਗੈਸ ਉਤਪਾਦਨ ਅਤੇ ਵਰਤੋਂ ਦੇ ਹਰੇਕ ਪੜਾਅ ਦੀ ਇੱਕ ਸੂਚੀ ਤਿਆਰ ਕੀਤੀ ਹੈ।

ਬਰੀਕ ਕਣ ਪ੍ਰਦੂਸ਼ਣ ਸਮੁੱਚੀ ਸਿਹਤ ਲਈ ਖ਼ਤਰਨਾਕ

ਲੇਖਕਾਂ ਨੇ ਪਾਇਆ ਕਿ ਅਮਰੀਕਾ ਵਿੱਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੇ ਸਿਹਤ ਪ੍ਰਭਾਵਾਂ ਵਿੱਚ ਤੇਲ ਤੇ ਗੈਸ ਵੱਡੀ ਭੂਮਿਕਾ ਨਿਭਾਉਂਦੇ ਹਨ। ਬਰੀਕ ਕਣ ਪ੍ਰਦੂਸ਼ਣ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਜਨਮ ਦਾ ਕਾਰਨ ਬਣ ਰਿਹਾ ਹੈ, ਜਦੋਂ ਕਿ ਨਾਈਟ੍ਰੋਜਨ ਡਾਈਆਕਸਾਈਡ ਪ੍ਰਦੂਸ਼ਣ ਬੱਚਿਆਂ ਵਿੱਚ ਦਮੇ ਦੇ 90% ਨਵੇਂ ਮਾਮਲਿਆਂ ਲਈ ਜ਼ਿੰਮੇਵਾਰ ਹੈ। ਹਵਾ ਪ੍ਰਦੂਸ਼ਣ ਸਾਹ ਸੰਬੰਧੀ ਸਮੱਸਿਆਵਾਂ ਦਾ ਮੁੱਖ ਕਾਰਨ ਹੈ। WHO ਦੇ ਅਨੁਸਾਰ, ਹਵਾ ਪ੍ਰਦੂਸ਼ਣ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਕਰਦਾ ਹੈ। ਇਸ ਵਿੱਚ, ਫੇਫੜੇ ਪਹਿਲਾਂ ਪ੍ਰਭਾਵਿਤ ਹੁੰਦੇ ਹਨ। ਪ੍ਰਦੂਸ਼ਿਤ ਹਵਾ ਵਿੱਚ ਮੌਜੂਦ PM2.5 ਅਤੇ NO₂ ਵਰਗੇ ਬਰੀਕ ਕਣ ਸਾਹ ਰਾਹੀਂ ਫੇਫੜਿਆਂ ਵਿੱਚ ਦਾਖਲ ਹੋ ਸਕਦੇ ਹਨ ਤੇ ਸੋਜ ਤੇ ਇੱਥੋਂ ਤੱਕ ਕਿ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ।

ਇਸੇ ਤਰ੍ਹਾਂ ਲੈਂਸੇਟ ਗਲੋਬਲ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਅਨੁਸਾਰ ਉਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜਿੱਥੇ ਲੱਕੜ, ਗੋਬਰ ਜਾਂ ਕੋਲੇ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ, ਉਨ੍ਹਾਂ ਵਿੱਚ ਕ੍ਰੋਨਿਕ ਔਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (COPD) ਦਾ ਖ਼ਤਰਾ 4 ਗੁਣਾ ਵੱਧ ਜਾਂਦਾ ਹੈ। ਇਹ ਧੂੰਆਂ ਫੇਫੜਿਆਂ ਦੀਆਂ ਸਾਹ ਨਾਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਸਾਹ ਲੈਣ ਦੀ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Embed widget