ਪੜਚੋਲ ਕਰੋ

Indian Students US Visa: ਇਸ ਸਾਲ ਅਮਰੀਕਾ ਵਿੱਚ ਭਾਰਤ ਦੇ ਵਿਦਿਆਰਥੀਆਂ ਦੀ ਰਿਕਾਰਡ ਗਿਣਤੀ ਲਵੇਗੀ ਦਾਖਲਾ, 55 ਹਜ਼ਾਰ ਤੋਂ ਵੱਧ ਦਾ ਵਿਦਿਆਰਥੀ ਵੀਜ਼ਾ

ਅਮਰੀਕਾ ਨੇ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਗਿਣਤੀ ਵਿੱਚ ਵੀਜ਼ਾ ਦਿੱਤਾ ਹੈ। 55,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਇਸ ਅਮਰੀਕਾ ਵਿੱਚ ਪੜ੍ਹਨ ਲਈ ਵੀਜ਼ਾ ਮਿਲ ਗਿਆ ਹੈ।

ਨਵੀਂ ਦਿੱਲੀ: ਇਸ ਵਾਰ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੇ ਮਾਮਲੇ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਅਮਰੀਕਾ ਨੇ ਕਿਹਾ ਕਿ ਇਸ ਸਾਲ ਕੋਵਿਡ ਮਹਾਂਮਾਰੀ ਦੇ ਬਾਵਜੂਦ ਇਹ ਰਿਕਾਰਡ ਬਣਾਇਆ ਗਿਆ ਅਤੇ ਲਗਪਗ 55 ਹਜ਼ਾਰ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ ਜੋ ਇਸ ਸਾਲ ਅਮਰੀਕਾ ਵਿੱਚ ਪੜ੍ਹਨ ਜਾ ਰਹੇ ਹਨ। ਯੂਐਸ ਸਟੇਟ ਅੰਬੈਸੀ ਵਲੋਂ ਜਾਰੀ ਬਿਆਨ ਮੁਤਾਬਕ, ਹਰ ਰੋਜ਼ ਸੈਂਕੜੇ ਵਿਦਿਆਰਥੀ ਵੀਜ਼ਾ ਦਿੱਤੇ ਜਾ ਰਹੇ ਹਨ।

ਯੂਐਸ ਪ੍ਰਸ਼ਾਸਨ ਵਲੋਂ ਵਧੇਰੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੀ ਪਹਿਲ ਅਜਿਹੇ ਸਮੇਂ ਹੋਈ ਹੈ ਜਦੋਂ ਪਿਛਲੇ ਕੁਝ ਸਾਲਾਂ ਤੋਂ ਵੀਜ਼ਾ 'ਤੇ ਸਖਤੀ ਦੀਆਂ ਅਕਸਰ ਰਿਪੋਰਟਾਂ ਆ ਰਹੀਆਂ ਸੀ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਅਤੁਲ ਕੇਸ਼ਾਪ ਨੇ ਕਿਹਾ ਕਿ ਅਮਰੀਕਾ ਵਿੱਚ ਪੜ੍ਹਾਈ ਨਾ ਸਿਰਫ ਭਾਰਤੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਆਪਣੀ ਸਮਝ ਵਧਾਉਣ ਵਿੱਚ ਮਦਦ ਕਰਦੀ ਹੈ, ਬਲਕਿ ਇਸ ਨਾਲ ਅਮਰੀਕਾ ਨੂੰ ਉਨ੍ਹਾਂ ਦੀ ਪ੍ਰਤਿਭਾ ਤੋਂ ਵੀ ਲਾਭ ਹੁੰਦਾ ਹੈ। ਇਹ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਮਜ਼ਬੂਤ ​​ਕਰਦਾ ਹੈ।

ਦੋ ਮਹੀਨੇ ਦੇਰੀ ਨਾਲ ਸ਼ੁਰੂ ਹੋਈ ਵੀਜ਼ਾ ਗ੍ਰਾਂਟ

ਇਸ ਸਾਲ ਕੋਵਿਡ ਦੀ ਦੂਜੀ ਲਹਿਰ ਦੇ ਕਾਰਨ ਵਿਦਿਆਰਥੀ ਵੀਜ਼ਾ ਦੇਣ ਦਾ ਕੰਮ ਮਈ ਦੀ ਬਜਾਏ ਜੁਲਾਈ ਵਿੱਚ 2 ਮਹੀਨਿਆਂ ਦੀ ਦੇਰੀ ਨਾਲ ਸ਼ੁਰੂ ਹੋਇਆ। ਅਮਰੀਕੀ ਦੂਤਘਰ ਦੇ ਅਧਿਕਾਰੀਆਂ ਮੁਤਾਬਕ, ਦੋ ਮਹੀਨਿਆਂ ਦੀ ਦੇਰੀ ਨਾਲ ਸ਼ੁਰੂ ਹੋਣ ਕਰਕੇ ਅਰਜ਼ੀਆਂ ਦਾ ਦਬਾਅ ਜ਼ਰੂਰ ਵਧਿਆ ਸੀ, ਪਰ ਹਰ ਰੋਜ਼ ਇੱਕ ਵਾਧੂ ਘੰਟਾ ਕੰਮ ਕਰਕੇ ਨਾ ਸਿਰਫ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ, ਬਲਕਿ ਇਸ ਸਾਲ ਇੱਕ ਨਵਾਂ ਰਿਕਾਰਡ ਬਣਾਇਆ ਗਿਆ। ਭਾਰਤ ਦੇ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਲਗਪਗ 4500 ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਲਈ ਵੀਜ਼ਾ ਦਿੱਤਾ ਜਾਂਦਾ ਹੈ।

ਵਿਦਿਆਰਥੀਆਂ ਲਈ ਵਿਸ਼ੇਸ਼ ਸਿੱਖਿਆ ਮੇਲਾ ਲਗਾਇਆ ਗਿਆ

ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਤਰਜੀਹ ਦੇਣ ਦੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ, ਅਮਰੀਕਾ ਨੇ ਅਗਲੇ ਪੰਦਰਾਂ ਦਿਨਾਂ ਦੇ ਅੰਦਰ ਦੋ ਸਿੱਖਿਆ ਮੇਲੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। 27 ਅਗਸਤ ਨੂੰ ਗ੍ਰੈਜੂਏਟ ਵਿਦਿਆਰਥੀਆਂ ਅਤੇ 3 ਸਤੰਬਰ ਨੂੰ ਅੰਡਰਗ੍ਰੈਜੁਏਟ ਵਿਦਿਆਰਥੀਆਂ ਲਈ ਇਸ ਵਰਚੁਅਲ ਸਿੱਖਿਆ ਮੇਲੇ ਵਿੱਚ ਅਮਰੀਕਾ ਦੀਆਂ ਵੱਖ -ਵੱਖ ਯੂਨੀਵਰਸਿਟੀਆਂ ਅਤੇ ਉੱਥੇ ਪੜ੍ਹਾਈ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਜਾਵੇਗਾ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਅਮਰੀਕਾ ਭਾਰਤ ਦੇ ਵਿਦਿਆਰਥੀਆਂ ਲਈ ਅਜਿਹੇ ਪਹਿਲੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਵਿੱਚ ਭਾਰਤ ਦੇ ਵਿਦਿਆਰਥੀਆਂ ਦੀ ਕੁੱਲ ਗਿਣਤੀ 20,2014 ਹੈ। ਅਮਰੀਕਾ ਵਿੱਚ ਗ੍ਰੈਜੂਏਟ ਦੀ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰਤ ਦੂਜੇ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੀਜੇ ਸਥਾਨ 'ਤੇ ਹੈ। ਭਾਰਤ ਤੋਂ ਜ਼ਿਆਦਾ ਸਿਰਫ ਚੀਨੀ ਵਿਦਿਆਰਥੀ ਹੀ ਅਮਰੀਕਾ ਜਾ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਐਲਾਨ ਕੀਤੀ ਸੀ ਕਿ ਹੈਦਰਾਬਾਦ ਵਿੱਚ ਇੱਕ ਨਵਾਂ ਕੇਂਦਰ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਖੋਲ੍ਹਿਆ ਜਾਵੇਗਾ, ਅਤੇ ਫਿਰ ਇਸਦਾ ਹੋਰ ਸ਼ਹਿਰਾਂ ਵਿੱਚ ਵਿਸਤਾਰ ਕੀਤਾ ਜਾਵੇਗਾ।

ਇਸ ਵੇਲੇ ਅਮਰੀਕਾ ਵੱਲੋਂ ਭਾਰਤ ਵਿੱਚ ਨਵੀਂ ਦਿੱਲੀ, ਹੈਦਰਾਬਾਦ, ਚੇਨਈ, ਕੋਲਕਾਤਾ, ਬੰਗਲੌਰ, ਅਹਿਮਦਾਬਾਦ ਅਤੇ ਮੁੰਬਈ ਵਿੱਚ ਕੇਂਦਰ ਖੋਲ੍ਹੇ ਗਏ ਹਨ। ਸੋਮਵਾਰ ਨੂੰ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਖਰੀ ਐਪ ਵੀ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ: Taliban News: ਤਾਲਿਬਾਨ ਸਹਾਰੇ ਪਾਕਿ ਵੇਖ ਰਿਹਾ ਵੱਡੇ ਸੁਪਨੇ, ਇਮਰਾਨ ਦੇ ਕਰੀਬੀ ਦੋਸਤ ਦਾ ਦਾਅਵਾ, 'ਤਾਲਿਬਾਨ ਕਸ਼ਮੀਰ ਜਿੱਤ ਕੇ ਸਾਨੂੰ ਦੇਵੇਗਾ'

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ
ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ
Advertisement
ABP Premium

ਵੀਡੀਓਜ਼

ਵਿਜੇ ਵਰਮਾ ਨਾਲ ਇਸ਼ਕ ਬਾਰੇ ਖੁਲਿਆ , ਤਮੰਨਾ ਭਾਟੀਆ ਦਾ ਰਾਜ਼ਪਾਕਸਿਤਾਨ ਗਏ ਕਰਮਜੀਤ ਅਨਮੋਲ , ਪਿਆਰ ਨੂੰ ਵੇਖ ਹੋ ਗਏ ਭਾਵੁਕਦਿਲਜੀਤ ਨੇ ਸ਼ੋਅ ਚ ਫੈਨ ਦੇ ਬੰਨੀ ਪੱਗਦਿਲਜੀਤ ਦੋਸਾਂਝ ਨੇ ਸਟੇਜ ਤੇ ਫੈਨ ਦੇ ਬੰਨੀ ਪੱਗ , ਰੋ ਪਿਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ
ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ
ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ
ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !
ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !
Punjab News: ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ! ਪਹਿਲੀ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ  
Punjab News: ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ! ਪਹਿਲੀ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ  
Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ
Punjab News: ਪੰਜਾਬ 'ਚ ਵੱਡਾ ਐਨਕਾਊਂਟਰ, ਇਲਾਕੇ 'ਚ ਮੱਚੀ ਹਲਚਲ, ਜਵਾਬੀ ਕਾਰਵਾਈ ’ਚ ਬਦਮਾਸ਼ ਜ਼ਖ਼ਮੀ
Agriculture News: ਹਾੜੀ ਦੀਆਂ ਫਸਲਾਂ ਬਾਰੇ ਕੇਂਦਰ ਸਰਕਾਰ ਵੱਲੋਂ ਵੱਡਾ ਖੁਲਾਸਾ, ਬੰਪਰ ਝਾੜ ਦੇ ਨਾਲ ਹੀ ਮਿਲੇਗਾ ਚੰਗਾ ਭਾਅ
Agriculture News: ਹਾੜੀ ਦੀਆਂ ਫਸਲਾਂ ਬਾਰੇ ਕੇਂਦਰ ਸਰਕਾਰ ਵੱਲੋਂ ਵੱਡਾ ਖੁਲਾਸਾ, ਬੰਪਰ ਝਾੜ ਦੇ ਨਾਲ ਹੀ ਮਿਲੇਗਾ ਚੰਗਾ ਭਾਅ
Embed widget