ਪੜਚੋਲ ਕਰੋ
Advertisement
ਭਾਰਤ ਲਈ ਪਾਕਿਸਤਾਨ ਤੋਂ ਵੀ ਵੱਡਾ ਖ਼ਤਰਾ ਇਹ ਮੁਲਕ ,ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਇਸ ਸ਼ਖਸ ਨੇ ਕੀਤਾ ਵੱਡਾ ਦਾਅਵਾ
Military Threat To India : ਭਾਰਤ ਅਤੇ ਚੀਨ ਦਰਮਿਆਨ ਕਾਫ਼ੀ ਲੰਬੇ ਸਮੇਂ ਤੋਂ ਸਰਹੱਦ ਨੂੰ ਲੈ ਕੇ ਮਤਭੇਦ ਰਹੇ ਹਨ। ਇਸ ਦੌਰਾਨ ਇੱਕ ਸਰਵੇਖਣ ਵਿੱਚ ਭਾਰਤ ਲਈ ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ਅਮਰੀਕਾ ਨੂੰ ਮੰਨਿਆ ਗਿਆ ਹੈ।
Military Threat To India : ਭਾਰਤ ਅਤੇ ਚੀਨ ਦਰਮਿਆਨ ਕਾਫ਼ੀ ਲੰਬੇ ਸਮੇਂ ਤੋਂ ਸਰਹੱਦ ਨੂੰ ਲੈ ਕੇ ਮਤਭੇਦ ਰਹੇ ਹਨ। ਇਸ ਦੌਰਾਨ ਇੱਕ ਸਰਵੇਖਣ ਵਿੱਚ ਭਾਰਤ ਲਈ ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ਅਮਰੀਕਾ ਨੂੰ ਮੰਨਿਆ ਗਿਆ ਹੈ। ਅਮਰੀਕਾ ਦੀ ਡੇਲਾਵੇਅਰ ਯੂਨੀਵਰਸਿਟੀ ਦੇ ਇਸਲਾਮਿਕ ਸਟੱਡੀਜ਼ ਪ੍ਰੋਗਰਾਮ ਦੇ ਸੰਸਥਾਪਕ ਨਿਰਦੇਸ਼ਕ ਪ੍ਰੋਫ਼ੈਸਰ ਮੁਕੱਦਰ ਖ਼ਾਨ ਨੇ ਵੀ ਇਸ ਸਰਵੇਖਣ ਦਾ ਜ਼ਿਕਰ ਕੀਤਾ ਹੈ। ਮੌਰਨਿੰਗ ਕੰਸਲਟ ਸਰਵੇ ਮੁਤਾਬਕ ਜ਼ਿਆਦਾਤਰ ਭਾਰਤੀ ਨਾਗਰਿਕ ਹੁਣ ਚੀਨ ਨੂੰ ਦੇਸ਼ ਲਈ ਸਭ ਤੋਂ ਵੱਡੇ ਫੌਜੀ ਖਤਰੇ ਦੇ ਰੂਪ 'ਚ ਦੇਖਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਚੀਨ ਤੋਂ ਬਾਅਦ ਫੌਜੀ ਖਤਰੇ ਦੇ ਰੂਪ 'ਚ ਅਮਰੀਕਾ ਨੂੰ ਦੇਖਦੇ ਹਨ।
ਮੌਰਨਿੰਗ ਕੰਸਲਟ ਸਰਵੇ (Morning Consult Survey) 'ਚ 43 ਫੀਸਦੀ ਲੋਕਾਂ ਨੇ ਚੀਨ ਦਾ ਨਾਂ ਲਿਆ ਜਦਕਿ ਸਿਰਫ 13 ਫੀਸਦੀ ਲੋਕਾਂ ਨੇ ਲੰਬੇ ਸਮੇਂ ਤੋਂ ਵਿਰੋਧੀ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ।
ਕਿਸ ਮੁਲਕ ਤੋਂ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ?
ਮੌਰਨਿੰਗ ਕੰਸਲਟ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਪ੍ਰੋਫੈਸਰ ਮੁਕਤਦਰ ਖਾਨ ਨੇ ਕਿਹਾ ਕਿ ਔਸਤ ਭਾਰਤੀ ਬਾਲਗ ਚੀਨ ਅਤੇ ਅਮਰੀਕਾ ਨੂੰ ਭਾਰਤ ਲਈ ਚੋਟੀ ਦੇ ਦੋ ਫੌਜੀ ਖਤਰਿਆਂ ਵਜੋਂ ਦੇਖਦਾ ਹੈ। 43% ਭਾਰਤੀਆਂ ਨੇ ਕਿਹਾ ਕਿ ਚੀਨ ਭਾਰਤ ਲਈ ਸਭ ਤੋਂ ਵੱਡਾ ਫੌਜੀ ਖਤਰਾ ਹੈ, ਜਦਕਿ 22% ਦਾ ਮੰਨਣਾ ਹੈ ਕਿ ਅਮਰੀਕਾ ਸਭ ਤੋਂ ਵੱਡਾ ਖਤਰਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਿਰਫ਼ 13 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਫੌਜੀ ਖਤਰਾ ਹੈ।
ਯੂਕਰੇਨ ਯੁੱਧ ਲਈ ਕੌਣ ਹੈ ਦੋਸ਼ੀ ?
ਮੌਰਨਿੰਗ ਕੰਸਲਟ ਇੱਕ ਗਲੋਬਲ ਬਿਜ਼ਨਸ ਇੰਟੈਲੀਜੈਂਸ ਕੰਪਨੀ ਹੈ। ਇਸ ਸਰਵੇਖਣ ਵਿੱਚ 1,000 ਬਾਲਗ ਭਾਰਤੀਆਂ ਨੇ ਹਿੱਸਾ ਲਿਆ। ਸਰਵੇਖਣ ਰਿਪੋਰਟ ਦੇ ਲੇਖਕਾਂ ਨੇ ਦਲੀਲ ਦਿੱਤੀ ਹੈ ਕਿ ਯੂਕਰੇਨ ਯੁੱਧ ਨੇ ਭਾਰਤ ਵਿੱਚ ਗੈਰ-ਗਠਜੋੜ ਲਈ ਸਮਰਥਨ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ, ਕਿਉਂਕਿ ਇਹ ਚੀਨ ਨਾਲ ਆਪਣੇ ਟਕਰਾਅ ਵਾਲੇ ਸਬੰਧਾਂ ਨੂੰ ਨੈਵੀਗੇਟ ਕਰਨ ਲਈ ਅਮਰੀਕਾ ਅਤੇ ਰੂਸ ਦੋਵਾਂ ਨਾਲ ਆਪਣੇ ਨਜ਼ਦੀਕੀ ਸਬੰਧਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ ਰੂਸ ਨਾਲੋਂ ਜ਼ਿਆਦਾ ਭਾਰਤੀ ਯੂਕਰੇਨ ਯੁੱਧ ਲਈ ਅਮਰੀਕਾ ਅਤੇ ਨਾਟੋ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਅਮਰੀਕਾ ਅਤੇ ਨਾਟੋ ਕਿੰਨੇ ਦੋਸ਼ੀ ?
ਸਰਵੇਖਣ ਰਿਪੋਰਟ ਮੁਤਾਬਕ 38 ਫੀਸਦੀ ਭਾਰਤੀ ਬਾਲਗ ਯੂਕਰੇਨ ਦੀ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸ ਦੇ ਨਾਲ ਹੀ 26 ਫੀਸਦੀ ਲੋਕ ਅਮਰੀਕਾ ਅਤੇ 18 ਫੀਸਦੀ ਲੋਕ ਨਾਟੋ ਨੂੰ ਦੋਸ਼ੀ ਠਹਿਰਾਉਂਦੇ ਹਨ। ਅਮਰੀਕਾ ਅਤੇ ਨਾਟੋ ਨੂੰ ਦੋਸ਼ੀ ਠਹਿਰਾਉਣ ਵਾਲੇ ਯੂਕਰੇਨ ਯੁੱਧ ਲਈ ਰੂਸ ਨੂੰ ਦੋਸ਼ੀ ਠਹਿਰਾਉਣ ਵਾਲਿਆਂ ਨਾਲੋਂ ਵੱਧ ਹਨ। ਸਰਵੇਖਣ ਵਿੱਚ ਪਾਇਆ ਗਿਆ ਕਿ ਭਾਰਤੀ ਵੀ ਚਾਹੁੰਦੇ ਹਨ ਕਿ ਸਰਕਾਰ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇ ਅਤੇ ਦੇਸ਼ ਨਾਲ ਮਿਲਟਰੀ ਅਭਿਆਸ ਕਰੇ।
ਇਹ ਵੀ ਪੜ੍ਹੋ : ਗੈਂਗਸਟਰ ਹੈਰੀ ਚੱਠਾ ਤੇ ਲਾਟ ਜੋਲ ਦੇ ਕਹਿਣ ’ਤੇ ਔਰਤ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ, ਮੁਲਜ਼ਮ ਨੇ ਖੋਲ੍ਹੇ ਰਾਜ਼
ਭਾਰਤ ਦੀ ਕਿਸ ਦੇਸ਼ ਨਾਲ ਚੰਗੀ ਦੋਸਤੀ ?
ਮੌਰਨਿੰਗ ਕੰਸਲਟ ਦੁਆਰਾ ਜਾਰੀ ਕੀਤੀ ਗਈ ਇੱਕ ਸਰਵੇਖਣ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ, ਭਾਰਤੀਆਂ ਨੂੰ ਅਮਰੀਕਾ-ਚੀਨ ਸੰਘਰਸ਼ ਦੇ ਮੱਧ ਵਿੱਚ ਫਸਣ ਦੀ ਚਿੰਤਾ ਹੋ ਸਕਦੀ ਹੈ, ਜੋ ਖੇਤਰੀ ਸੁਰੱਖਿਆ ਨੂੰ ਅਸਥਿਰ ਕਰਦਾ ਹੈ ਅਤੇ ਭਾਰਤ ਨੂੰ ਖਤਰੇ ਵਿੱਚ ਪਾਉਂਦਾ ਹੈ। ਸਰਵੇਖਣ 'ਚ ਭਾਰਤ ਦੇ ਸਭ ਤੋਂ ਦੋਸਤਾਨਾ ਸਬੰਧਾਂ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਨੇ ਰੂਸ ਦਾ ਨਾਂ ਲਿਆ ਹੈ। ਭਾਰਤ ਨਾਲ ਦੋਸਤੀ ਵਿੱਚ ਰੂਸ ਤੋਂ ਬਾਅਦ ਅਮਰੀਕਾ ਦਾ ਸਥਾਨ ਹੈ।
ਭਾਰਤ ਦੀ ਕਿਸ ਦੇਸ਼ ਨਾਲ ਚੰਗੀ ਦੋਸਤੀ ?
ਮੌਰਨਿੰਗ ਕੰਸਲਟ ਦੁਆਰਾ ਜਾਰੀ ਕੀਤੀ ਗਈ ਇੱਕ ਸਰਵੇਖਣ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ, ਭਾਰਤੀਆਂ ਨੂੰ ਅਮਰੀਕਾ-ਚੀਨ ਸੰਘਰਸ਼ ਦੇ ਮੱਧ ਵਿੱਚ ਫਸਣ ਦੀ ਚਿੰਤਾ ਹੋ ਸਕਦੀ ਹੈ, ਜੋ ਖੇਤਰੀ ਸੁਰੱਖਿਆ ਨੂੰ ਅਸਥਿਰ ਕਰਦਾ ਹੈ ਅਤੇ ਭਾਰਤ ਨੂੰ ਖਤਰੇ ਵਿੱਚ ਪਾਉਂਦਾ ਹੈ। ਸਰਵੇਖਣ 'ਚ ਭਾਰਤ ਦੇ ਸਭ ਤੋਂ ਦੋਸਤਾਨਾ ਸਬੰਧਾਂ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਨੇ ਰੂਸ ਦਾ ਨਾਂ ਲਿਆ ਹੈ। ਭਾਰਤ ਨਾਲ ਦੋਸਤੀ ਵਿੱਚ ਰੂਸ ਤੋਂ ਬਾਅਦ ਅਮਰੀਕਾ ਦਾ ਸਥਾਨ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement