ਪੜਚੋਲ ਕਰੋ
(Source: ECI/ABP News)
ਸੋਸ਼ਲ ਮੀਡੀਆ 'ਤੇ ਟਰੰਪ ਤੇ ਬਿਡੇਨ ਵਿਚਾਲੇ ਮੁਕਾਬਲਾ, ਜਾਣੋ ਕੌਣ ਹੈ ਤਾਕਤਵਰ
ਕੋਰੋਨਾਵਾਇਰਸ ਮਹਾਮਾਰੀ ਕਾਰਨ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੇ ਜੋ ਬਿਡੇਨ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਿਰਭਰ ਹਨ।
![ਸੋਸ਼ਲ ਮੀਡੀਆ 'ਤੇ ਟਰੰਪ ਤੇ ਬਿਡੇਨ ਵਿਚਾਲੇ ਮੁਕਾਬਲਾ, ਜਾਣੋ ਕੌਣ ਹੈ ਤਾਕਤਵਰ America's Presidential Election: Joe Biden and Donald Trump ਸੋਸ਼ਲ ਮੀਡੀਆ 'ਤੇ ਟਰੰਪ ਤੇ ਬਿਡੇਨ ਵਿਚਾਲੇ ਮੁਕਾਬਲਾ, ਜਾਣੋ ਕੌਣ ਹੈ ਤਾਕਤਵਰ](https://static.abplive.com/wp-content/uploads/sites/5/2020/07/05011405/Trump-and-beden.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਨਵੰਬਰ ਮਹੀਨੇ ਚੋਣ ਹੋਣ ਜਾ ਰਹੀ ਹੈ।ਕੋਰੋਨਾਵਾਇਰਸ ਮਹਾਮਾਰੀ ਕਾਰਨ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੇ ਜੋ ਬਿਡੇਨ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਿਰਭਰ ਹਨ। ਅਜਿਹੀ ਸਥਿਤੀ ਵਿੱਚ, ਦੋਵੇਂ ਉਮੀਦਵਾਰ ਇਨ੍ਹਾਂ ਮੰਚਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਟਰੰਪ ਦੇ ਫੇਸਬੁੱਕ 'ਤੇ 2 ਕਰੋੜ 80 ਲੱਖ ਫੋਲੋਅਰਜ਼ ਹਨ ਅਤੇ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਰੋਜ਼ਾਨਾ ਆਪਣੇ ਫੋਲੋਅਰਜ਼ ਨੂੰ ਔਸਤਨ 14 ਪੋਸਟਾਂ ਭੇਜਦੇ ਹਨ, ਜਦੋਂ ਕਿ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ ਜੋ ਬੀਡੇਨ ਦੇ ਸਿਰਫ 20 ਲੱਖ ਫੋਲੋਅਰਜ਼ ਹਨ।ਇਸ ਮੁਕਾਬਲੇ ਟਰੰਪ ਦੀ ਸੋਸ਼ਲ ਮੀਡੀਆ ਮੰਚਾਂ ਤੇ ਤਾਕਤ ਵਧੇਰੇ ਹੈ।ਇਸ ਦੇ ਨਾਲ ਹੀ ਟਵਿੱਟਰ ਤੇ ਟਰੰਪ ਦੇ 8 ਕਰੋੜ 24 ਲੱਖ ਅਤੇ ਬਿਡੇਨ ਦੇ 64 ਲੱਖ ਫੋਲੋਅਰਜ਼ ਹਨ।
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੀਮ ਬਣਾਉਣ ਅਤੇ ਰਾਜਨੀਤਿਕ ਤੌਰ ਤੇ ਪ੍ਰਭਾਵਿਤ ਕਰਨ ਵਾਲੇ ਲੋਕਾਂ ਦੀ ਡਿਜੀਟਲ "ਫੌਜ" ਤਿਆਰ ਕਰਨ ਵਿੱਚ ਕਈ ਸਾਲ ਬਤੀਤ ਕੀਤੇ ਹਨ। ਇਹ ਲੋਕ ਹਰ ਰੋਜ਼ ਸੈਂਕੜੇ ਵਾਰ ਟਰੰਪ ਦੀ ਚੋਣ ਮੁਹਿੰਮ ਦੇ ਸੰਦੇਸ਼ਾਂ ਨੂੰ ਰੀਟਵੀਟ ਕਰਦੇ ਹਨ। ਟਰੰਪ ਗੂਗਲ ਅਤੇ ਯੂਟਿਊਬ 'ਤੇ ਬਿਡੇਨ ਨਾਲੋਂ ਤਿੰਨ ਗੁਣਾ ਵਧੇਰੇ ਖਰਚਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)