ਅਮਰੀਕਾ ’ਚ ਭਾਰਤੀ ਮਹਿਲਾ ਸੋਨਲ ਭੁੱਚਰ ਦੇ ਨਾਂ 'ਤੇ ਖੁੱਲ੍ਹੇਗਾ ਸਕੂਲ
ਸੋਨਲ ਭੁੱਚਰ ਉਂਝ ਮੁੰਬਈ ਦੇ ਜੰਮਪਲ ਸਨ। ਉਹ ਇੱਕ ਪੇਸ਼ੇਵਰਾਨਾ ਫ਼ਿਜ਼ੀਓਥੈਰਾਪਿਸਟ ਸਨ ਤੇ ਉਨ੍ਹਾਂ ਬੌਂਬੇ ਯੂਨੀਵਰਸਿਟੀ ਤੋਂ ਫ਼ਿਜ਼ੀਕਲ ਥੈਰਾਪੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕੀ ਸੂਬੇ ਟੈਕਸਾਸ ਦੀ ਫ਼ੋਰਟ ਬੈਂਡ ਕਾਊਂਟੀ ਦੇ ਸ਼ਹਿਰ ਰਿਵਰਸਟੋਨ ’ਚ ਇੱਕ ਨਵੇਂ ਐਲੀਮੈਂਟਰੀ ਸਕੂਲ ਦਾ ਨਾਂ ਸਵਰਗੀ ਪ੍ਰਵਾਸੀ ਭਾਰਤੀ ਸੋਨਲ ਭੁੱਚਰ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਸੋਨਲ ਭੁੱਚਰ ਆਪਣੇ ਪਿੱਛੇ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਵੱਡੀ ਵਿਰਾਸਤ ਛੱਡ ਕੇ ਗਏ ਹਨ।
ਦੱਸ ਦੇਈਏ ਕਿ ਸੋਨਲ ਭੁੱਚਰ ਦਾ ਦੇਹਾਂਤ 2019 ’ਚ 58 ਸਾਲ ਦੀ ਉਮਰੇ ਕੈਂਸਰ ਰੋਗ ਕਾਰਨ ਹੋ ਗਿਆ ਸੀ। ਹੁਣ ਫ਼ੋਰਟ ਬੈਂਡ ਕਾਊਂਟੀ ਦੇ ਇੱਕ ਨਵੇਂ ਐਲੀਮੈਂਟਰੀ ਸਕੂਲ ਨੰਬਰ 53 ਦਾ ਨਾਂਅ ਉਨ੍ਹਾਂ ਦੇ ਨਾਂਅ ’ਤੇ ਰੰਖਿਆ ਜਾਣਾ ਹੈ। ਇਸ ਬਾਰੇ ਫ਼ੈਸਲਾ ਫ਼ੋਰਟ ਬੈਂਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ (FBISD) ਬੋਰਡ ਦੇ ਟ੍ਰੱਸਟੀਜ਼ ਨੇ ਪੂਰੀ ਸਹਿਮਤੀ ਨਾਲ ਲਿਆ ਗਿਆ ਹੈ। ਇਹ ਸਕੂਲ ਜਨਵਰੀ 2023 ’ਚ ਖੁੱਲ੍ਹੇਗਾ।
ਸੋਨਲ ਭੁੱਚਰ ਉਂਝ ਮੁੰਬਈ ਦੇ ਜੰਮਪਲ ਸਨ। ਉਹ ਇੱਕ ਪੇਸ਼ੇਵਰਾਨਾ ਫ਼ਿਜ਼ੀਓਥੈਰਾਪਿਸਟ ਸਨ ਤੇ ਉਨ੍ਹਾਂ ਬੌਂਬੇ ਯੂਨੀਵਰਸਿਟੀ ਤੋਂ ਫ਼ਿਜ਼ੀਕਲ ਥੈਰਾਪੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਸਾਲ 1984 ’ਚ ਉਹ ਆਪਣੇ ਪਤੀ ਨਾਲ ਹਿਊਸਟਨ ਆ ਗਏ ਸਨ।
ਆਪਣੇ ਜੀਵਨ ਦੌਰਾਨ ਸੋਨਲ ਭੁੱਚਰ ਬਹੁਤ ਹੀ ਹਰਮਨਪਿਆਰੇ ਸਮਾਜ ਸੇਵਕ ਤੇ ਨੇਤਾ ਸਨ। ਉਹ ‘ਫ਼ੋਰਟ ਬੈਂਡ ISD ਬੋਰਡ’ ਲਈ ਲਗਾਤਾਰ ਛੇ ਸਾਲ ਟ੍ਰੱਸਟੀ ਚੁਣੇ ਜਾਂਦੇ ਰਹੇ ਸਨ। ਖ਼ਬਰ ਏਜੰਸੀ ‘ਪੀਟੀਆਈ’ ਅਨੁਸਾਰ ਸੋਨਲ ਭੁੱਚਰ ਦੋ ਸਾਲ ਇਸੇ ਬੋਰਡ ਦੇ ਪ੍ਰੈਜ਼ੀਡੈਂਟ ਵੀ ਰਹੇ।
ਸਾਲ 2015 ’ਚ ਟੈਕਸਾਸ ਦੇ ਗਵਰਨਰ ਗ੍ਰੇਗ ਐਬਟ ਨੇ ਸੋਨਲ ਭੁੱਚਰ ਹੁਰਾਂ ਨੂੰ ‘ਵਨ ਸਟਾਰ ਨੈਸ਼ਨਲ ਸਰਵਿਸ ਕਮਿਸ਼ਨ ਬੋਰਡ’ ਦੇ ਮੈਂਬਰ ਨਿਯੁਕਤ ਕੀਤਾ ਸੀ। ਇਹ ਬੋਰਡ ਵਲੰਟੀਅਰਵਾਦ ਨੂੰ ਉਤਸ਼ਾਹਿਤ ਕਰਦਾ ਹੈ ਤੇ ਅਮਰੀਕੀ ਰਾਜ ਟੈਕਸਾਸ ਦੇ AmeriCorps ਪ੍ਰੋਗਰਾਮਾਂ ਦਾ ਪ੍ਰਸ਼ਾਸਕੀ ਕੰਮ ਵੀ ਸੰਭਾਲਦਾ ਹੈ।
FBISD ਬੋਰਡ ’ਚ ਕੰਮ ਕਰਦਿਆਂ ਸੋਨਲ ਭੁੱਚਰ ਨੇ ਆਪਣੇ ਜ਼ਿਲ੍ਹੇ ਵਿੱਚ ਕਈ ਪਹਿਲਕਦਮੀਆਂ ਕੀਤੀਆਂ ਸਨ; ਜਿਵੇਂ ਉਨ੍ਹਾਂ ਸਟੂਡੈਂਟ ਲੀਡਰਸ਼ਿਪ ਪ੍ਰੋਗਰਾਮ, ਲੈਜਿਸਲੇਟਿਵ ਐਡਵੋਕੇਸੀ ਪ੍ਰੋਗਰਾਮ, ਫ਼ੋਰਟ ਬੈਂਡ ਐਜੂਕੇਸ਼ਨ ਫ਼ਾਊਂਡੇਸ਼ਨ ਦਾ ਸਾਲਾਨਾ ਕੌਮਾਂਤਰੀ ਮੇਲੇ, WATCH ਇੱਕ ਜੀਵਨ ਸ਼ੈਲੀ ਸਿੱਖਿਆ ਪ੍ਰੋਗਰਾਮ ਤੇ ਵਜ਼ੀਫ਼ੇ ਦੇ ਮੌਕਿਆਂ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: Road Accident Himachal: ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ, 200 ਮੀਟਰ ਡੂੰਘੀ ਖਾਈ 'ਚ ਡਿੱਗੀ ਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904