ਪੜਚੋਲ ਕਰੋ

ਆਸਟ੍ਰੇਲੀਆ ’ਚ ADOBE ਲਈ ਰੈਂਬ੍ਰੈਂਟ ਦੀ ਗੁਆਚੀ ਪੇਂਟਿੰਗ ਮੁੜ ਸਿਰਜ ਕੇ ਛਾਇਆ ਸੁਰਜੀਤ ਪਾਤਰ ਦਾ ਬੇਟਾ ਅੰਕੁਰ ਪਾਤਰ

ਅੰਕੁਰ ਸਿੰਘ ਪਾਤਰ ਦਾ ਨਾਂ ਪਿੱਛੇ ਜਿਹੇ ਉਦੋਂ ਪੂਰੀ ਦੁਨੀਆ ’ਚ ਚਮਕਣ ਲੱਗਾ ਸੀ, ਜਦੋਂ ਡੱਚ ਚਿੱਤਰਕਾਰ ਰੈਂਬ੍ਰੈਂਟ ਦੀ ਇੱਕ ਗੁਆਚੀ ਪੇਂਟਿੰਗ ਨੂੰ ਉਨ੍ਹਾਂ ਡਿਜੀਟਲ ਤੌਰ ’ਤੇ ਮੁੜ ਸੁਰਜੀਤ ਕੀਤਾ ਸੀ।

ਮਹਿਤਾਬ-ਉਦ-ਦੀਨ

ਚੰਡੀਗੜ੍ਹ: ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਅੰਕੁਰ ਸਿੰਘ ਪਾਤਰ ਇੱਕ ਐਵਾਰਡ ਜੇਤੂ ਡਿਜੀਟਲ ਆਰਟਿਸਟ ਹਨ। ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਆਪਣਾ ਮੁਕਾਮ ਬਣਾਇਆ ਹੈ। ਉਨ੍ਹਾਂ ਆਪਣੇ ਡਿਜੀਟਲ ਆਰਟ ਤੇ ਸਕੈੱਚਜ਼ ਨਾਲ ਭਾਰਤ ’ਚ ਹੀ ਨਹੀਂ, ਸਗੋਂ ਹੁਣ ਪੂਰੀ ਦੁਨੀਆ ’ਚ ਨਾਂ ਬਣਾ ਲਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ’ਚ ਗਲੋਬਲ ਬ੍ਰਾਂਡ ਦੇ ਕੌਂਟ੍ਰੈਕਟ ਮਿਲ ਰਹੇ ਹਨ।

ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਮਹਾਨ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੇ ਪੁੱਤਰ ਅੰਕੁਰ ਸਿੰਘ ਪਾਤਰ ਆਪਣੇ ਆਧੁਨਿਕ ਹੁਨਰ ਤੇ ਵਿਰਾਸਤ ’ਚ ਮਿਲੀ ਕਲਾਕਾਰੀ ਦੀ ਵਰਤੋਂ ਕਰਦਿਆਂ ਆਪਣੀਆਂ ਪ੍ਰਾਪਤੀਆਂ ਦਾ ਖ਼ਜ਼ਾਨਾ ਭਰਪੂਰ ਕਰਦੇ ਆ ਰਹੇ ਹਨ।

ਅੰਕੁਰ ਸਿੰਘ ਪਾਤਰ ਦਾ ਨਾਂ ਪਿੱਛੇ ਜਿਹੇ ਉਦੋਂ ਪੂਰੀ ਦੁਨੀਆ ’ਚ ਚਮਕਣ ਲੱਗਾ ਸੀ, ਜਦੋਂ ਡੱਚ ਚਿੱਤਰਕਾਰ ਰੈਂਬ੍ਰੈਂਟ ਦੀ ਇੱਕ ਗੁਆਚੀ ਪੇਂਟਿੰਗ ਨੂੰ ਉਨ੍ਹਾਂ ਡਿਜੀਟਲ ਤੌਰ ’ਤੇ ਮੁੜ ਸੁਰਜੀਤ ਕੀਤਾ ਸੀ ਤੇ ਇਹ ਪ੍ਰੋਜੈਕਟ ਉਨ੍ਹਾਂ ਨੂੰ ਦੁਨੀਆ ਦੀ ਪ੍ਰਸਿੱਧ ਕੰਪਨੀ ਐਡੋਬੀ (ADOBE) ਤੋਂ ਮਿਲਿਆ ਸੀ। ਇਹ ਚਿੱਤਰ ਰੈਂਬ੍ਰੈਂਟ ਨੇ  1633 ’ਚ ਉੱਤਰ-ਪੂਰਬੀ ਇਜ਼ਰਾਇਲ ’ਚ ਸਥਿਤ ਗਲੀਲ ਦੇ ਸਮੁੰਦਰ ਵਿੱਚ ਆਏ ਤੂਫ਼ਾਨ ਦਾ ਬਣਾਇਆ ਸੀ, ਜਿਸ ਵਿੱਚ ਜੀਸਸ (ਯਿਸੂ ਮਸੀਹ) ਤੂਫ਼ਾਨ ਨੂੰ ਆਪਣੇ 12 ਚੇਲਿਆਂ ਦੇ ਸਾਹਮਣੇ ਸ਼ਾਂਤ ਹੋਣ ਲਈ ਆਖ ਰਹੇ ਹਨ। ਰੈਂਬ੍ਰੈਂਟ ਦਾ ਇਹ ਦੁਰਲੱਭ ਚਿੱਤਰ ਕੁਝ ਦਹਾਕੇ ਪਹਿਲਾ ਅਮਰੀਕਾ ਦੇ ਇੱਕ ਅਜਾਇਬਘਰ ’ਚੋਂ ਚੋਰੀ ਹੋ ਗਿਆ ਸੀ। ਰੈਂਬ੍ਰੈਂਟ ਦੀ ਸਮੁੰਦਰ ਬਾਰੇ ਹੋਰ ਕੋਈ ਪੇਂਟਿੰਗ ਨਹੀਂ ਹੈ; ਇਸ ਲਈ ਇਸ ਖੇਤਰ ਦੇ ਜਾਣਕਾਰ ਇਸ ਨੂੰ ਬਹੁਤ ਸ਼ਿੱਦਤ ਨਾਲ ਲੱਭ ਰਹੇ ਸਨ।

ਪਿਛਲੇ 14 ਸਾਲਾਂ ਦੌਰਾਨ ਅੰਕੁਰ ਸਿੰਘ ਪਾਤਰ ਨੇ ਐਡੋਬੀ ਤੋਂ ਇਲਾਵਾ ਟੋਯੋਟਾ, ਲੇਨੋਵੋ, ਰੀਓ ਟਿੰਟੋ, ਨਾਈਕ ਤੇ ਐਡੀਡਾਸ ਜਿਹੀਆਂ ਅੰਤਰਰਾਸ਼ਟਰੀ ਤੇ ਬਹੁ-ਰਾਸ਼ਟਰੀ ਕੰਪਨੀਆਂ ਲਈ ਸ਼ਾਨਦਾਰ ਕੰਮ ਕੀਤੇ ਹਨ। ਉਨ੍ਹਾਂ ਅਜਿਹੇ ਡਿਜੀਟਲ ਬ੍ਰੱਸ਼ਸਟ੍ਰੋਕਸ ਚਲਾਉਣ ਦੇ ਨਾਲ-ਨਾਲ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਦੇ ਪੋਸਟਰ ਵੀ ਬਣਾਏ ਹਨ।

ਬੀਤੇ ਦਿਨੀਂ ਆਸਟ੍ਰੇਲੀਆ ਦੇ ‘ਐੱਸਬੀਐੱਸ ਪੰਜਾਬੀ’ ਦੇ ਸੁਮੀਤ ਕੌਰ ਨਾਲ ਗੱਲਬਾਤ ਦੌਰਾਨ ਅੰਕੁਰ ਸਿੰਘ ਪਾਤਰ ਨੇ ਦੱਸਿਆ ਕਿ ਡਿਜੀਟਲ ਕਲਾ ਆਧੁਨਿਕ ਕਲਾ ਦੀਆ ਕਿਸਮਾਂ ਵਿੱਚੋਂ ਇੱਕ ਹੈ ਤੇ ਇਸ ਵੇਲੇ ਇਹ ਚੜ੍ਹਤ ’ਚ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਤਸਵੀਰ ਦੇ ਡਿਜੀਟਲ ਐਲੀਮੈਂਟਸ ’ਤੇ ਕੰਮ ਰਦੇ ਹਨ ਤੇ ਫਿਰ ਉਸ ਨੂੰ ਤਸਵੀਰ ’ਚ ਬਦਲਦੇ ਹਨ। ਉਹ ਚਿੱਤਰ ਨੂੰ ਇੱਕ ਤਰ੍ਹਾਂ ਮੁੜ ਸਿਰਜਦੇ (ਰੀ-ਟੱਚ) ਹਨ।

ਆਸਟ੍ਰੇਲੀਆ ’ਚ ADOBE ਲਈ ਰੈਂਬ੍ਰੈਂਟ ਦੀ ਗੁਆਚੀ ਪੇਂਟਿੰਗ ਮੁੜ ਸਿਰਜ ਕੇ ਛਾਇਆ ਸੁਰਜੀਤ ਪਾਤਰ ਦਾ ਬੇਟਾ ਅੰਕੁਰ ਪਾਤਰ

ਐਡੋਬੀ ਨੇ ਰੈਂਬ੍ਰੈਂਟ ਦੇ ਅਤੇ ਹੋਰ ਗੁਆਚ ਚੁੱਕੇ ਚਿੱਤਰਾਂ ਨੂੰ ਮੁੜ-ਸਿਰਜਣ ਲਈ ਪੂਰੀ ਦੁਨੀਆ ’ਚੋਂ ਸਿਰਫ਼ ਚਾਰ ਡਿਜੀਟਲ ਆਰਟਿਸਟਸ ਦੀ ਚੋਣ ਕੀਤੀ ਸੀ, ਉਨ੍ਹਾਂ ਵਿੱਚੋਂ ਅੰਕੁਰ ਸਿੰਘ ਪਾਤਰ ਵੀ ਇੱਕ ਸਨ। ਰੈਂਬ੍ਰੈਂਟ ਦਾ ਚਿੱਤਰ ਚੋਰੀ ਹੋ ਚੁੱਕਿਆ ਹੈ ਪਰ ਅੰਕੁਰ ਸਿੰਘ ਪਾਤਰ ਹੁਰਾਂ ਨੇ ਉਸ ਦੀ ਬਿਲਕੁਲ ਹੂ-ਬ-ਹੂ ਕਾਪੀ ਬਣਾ ਦਿੱਤੀ ਹੈ; ਜਿਸ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋਈ ਹੈ।

ਅੰਕੁਰ ਸਿੰਘ ਪਾਤਰ ਨੂੰ 2017 ’ਚ ‘ਕਾਨ ਸਿਲਵਰ ਲਾਇਨ’ ਸਮੇਤ ਹੋਰ ਬਹੁਤ ਸਾਰੇ ਐਵਾਰਡ ਮਿਲ ਚੁੱਕੇ ਹਨ। ਉਲ੍ਹਾਂ 2003 ’ਚ ਆਪਣੀ ਕਲਾਕਾਰੀ ਦੇ ਜੌਹਰ ਵਿਖਾਉਣੇ ਸ਼ੁਰੂ ਕੀਤੇ ਸਨ ਤੇ ਉਹ 2007 ’ਚ ਇੱਕ ਪ੍ਰੋਫ਼ੈਸ਼ਨਲ ਡਿਜੀਟਲ ਆਰਟਿਸਟ ਬਣ ਚੁੱਕੇ ਸਨ। ਉਸ ਵੇਲੇ ਭਾਰਤ ’ਚ ਸਿਰਫ਼ ਚਾਰ ਡਿਜੀਟਲ ਆਰਟਿਸਟ ਹੁੰਦੇ ਸਨ। ਹੁਣ ਤਾਂ ਇਸ ਗਿਣਤੀ ’ਚ ਕਾਫ਼ੀ ਵਾਧਾ ਹੋ ਚੁੱਕਾ ਹੈ।

ਅੰਕੁਰ ਸਿੰਘ ਪਾਤਰ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਆਪਣੇ ਘਰ ਪਰਿਵਾਰ ਵਿੱਚ ਕਲਾਕਾਰੀ ਵਾਲਾ ਹੀ ਮਾਹੌਲ ਮਿਲਦਾ ਰਿਹਾ ਤੇ ਉਸੇ ਲਈ ਉਨ੍ਹਾਂ ਦੀ ਅੱਖ ਚੰਗੀ ਕਲਾ ਨੂੰ ਪਛਾਣਨ ਜੋਗੀ ਹੋ ਸਕੀ। ਆਪਣੀ ਮਾਂ ਬੋਲੀ ਪੰਜਾਬੀ ਨੂੰ ਉਹ ਬਹੁਤ ਪਿਆਰ ਕਰਦੇ ਹਨ; ਇਸੇ ਲਈ ਉਹ ‘ਭਲਵਾਨ ਸਿੰਘ’ ਜਿਹੀਆਂ ਪੰਜਾਬੀ ਫ਼ਿਲਮਾਂ ਦੇ ਪੋਸਟਰ ਵੀ ਬਣਾ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Advertisement
ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Punjab News: ਪੰਜਾਬ ਦੇ ਇਸ ਸ਼ਹਿਰ 'ਚ ਨਗਰ ਨਿਗਮ ਹੋਇਆ ਸਖਤ, ਇਨ੍ਹਾਂ ਹੋਟਲਾਂ ਨੂੰ ਕੀਤਾ ਸੀਲ, ਜਾਣੋ ਵਜ੍ਹਾ 
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
Viral Video: ਮਸ਼ਹੂਰ ਹਸਤੀ ਨਾਲ ਸਟੇਜ 'ਤੇ ਗੰਦੀ ਹਰਕਤ, ਸ਼ਖਸ਼ ਨੇ ਸੂਟ ਅੰਦਰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਫਿਰ...
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ
ਮਹਾਂਕੁੰਭ ਲਈ ਇਨ੍ਹਾਂ ਥਾਵਾਂ ਤੋਂ ਮਿਲੇਗੀ ਸਪੈਸ਼ਲ ਟਰੇਨ, ਜਾਣ ਲਓ ਕੀ ਹੈ ਰੇਲਵੇ ਦੀ ਤਿਆਰੀ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਮੈਰਿਜ ਪੈਲੇਸਾਂ ਨੂੰ ਲੈ ਸਖਤ ਹਦਾਇਤਾਂ ਜਾਰੀ, ਇਹ ਕੰਮ ਪਏਗਾ ਭਾਰੀ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਮੈਰਿਜ ਪੈਲੇਸਾਂ ਨੂੰ ਲੈ ਸਖਤ ਹਦਾਇਤਾਂ ਜਾਰੀ, ਇਹ ਕੰਮ ਪਏਗਾ ਭਾਰੀ...
ਪੰਜਾਬ 'ਚ ਧੁੰਦ ਪੈਣ ਨਾਲ ਲੋਕ ਪਰੇਸ਼ਾਨ, ਮੀਂਹ ਪੈਣ ਦੇ ਆਸਾਰ; ਕਈ ਥਾਵਾਂ 'ਤੇ ਵਿਜ਼ੀਬਲਿਟੀ ਜ਼ੀਰੋ ਦੇ ਨੇੜੇ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ ਧੁੰਦ ਪੈਣ ਨਾਲ ਲੋਕ ਪਰੇਸ਼ਾਨ, ਮੀਂਹ ਪੈਣ ਦੇ ਆਸਾਰ; ਕਈ ਥਾਵਾਂ 'ਤੇ ਵਿਜ਼ੀਬਲਿਟੀ ਜ਼ੀਰੋ ਦੇ ਨੇੜੇ, ਜਾਣੋ ਆਪਣੇ ਸ਼ਹਿਰ ਦਾ ਹਾਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4-1-2025
Embed widget