ਪੜਚੋਲ ਕਰੋ
Advertisement
(Source: ECI/ABP News/ABP Majha)
ਹੈਰਿਸ ਦੇ ਉਪ ਰਾਸ਼ਟਰਪਤੀ ਬਣਦੇ ਹੀ ਪਤੀ ਡੌਗ ਐਮਹੋਫ ਹੋਣਗੇ ਅਮਰੀਕਾ ਦੇ ਪਹਿਲੇ Second Gentleman
ਅਮਰੀਕਾ (America) ਦੀ ਨਵੀਂ ਉਪ ਰਾਸ਼ਟਰਪਤੀ (Vice President) ਕਮਲਾ ਹੈਰਿਸ (Kamla Harris) ਦੀ ਇਤਿਹਾਸਕ ਜਿੱਤ ਨੇ ਸਾਰੀਆਂ ਦਾ ਦਿਲਾਂ ਤੇ ਕਬਜ਼ਾ ਕਰ ਲਿਆ ਹੈ।
ਨਵੀਂ ਦਿੱਲੀ: ਅਮਰੀਕਾ (America) ਦੀ ਨਵੀਂ ਉਪ ਰਾਸ਼ਟਰਪਤੀ (Vice President) ਕਮਲਾ ਹੈਰਿਸ (Kamla Harris) ਦੀ ਇਤਿਹਾਸਕ ਜਿੱਤ ਨੇ ਸਾਰੀਆਂ ਦਾ ਦਿਲਾਂ ਤੇ ਕਬਜ਼ਾ ਕਰ ਲਿਆ ਹੈ। ਬਹੁਤ ਸਾਰੇ ਇਸ ਨੂੰ ਪ੍ਰੇਰਣਾ ਮੰਨ ਰਹੇ ਹਨ। ਉਹ ਨਾ ਸਿਰਫ ਯੂਨਾਈਟਿਡ ਸਟੇਟ ਆਫ ਅਮਰੀਕਾ (USA) ਦੀ ਉਪ ਰਾਸ਼ਟਰਪਤੀ ਚੁਣੀ ਜਾਣ ਵਾਲੀ ਪਹਿਲੀ ਪਹਿਲੀ ਮਹਿਲਾ ਹੈ, ਬਲਕਿ ਉਸ ਦਾ ਪਤੀ ਡੌਗ ਐਮਹੋਫ ਦੇਸ਼ ਦਾ ਪਹਿਲੀ “Second Gentleman” ਹੋਵੇਗਾ।
ਆਓ ਝਾਤ ਮਾਰਦੇ ਹਾਂ ਕਮਲਾ ਨੇ ਹੋਰ ਕੀ ਕੁਝ ਪਹਿਲੀ ਵਾਰ ਕੀਤਾ ਹੈ
ਪਹਿਲਾ "second gentleman"-ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਦੇ ਹੀ ਉਨ੍ਹਾਂ ਦਾ ਪਤੀ ਡੌਗ ਐਮਹੋਫ ਅਮਰੀਕਾ ਦਾ ਪਹਿਲਾ "second gentleman" ਬਣ ਜਾਣਗੇ। ਡੌਗ ਐਮਹੋਫ ਪੇਸ਼ ਤੋਂ ਇੱਕ ਵਕੀਲ ਹੈ।
ਪਹਿਲੀ ਮਹਿਲਾ ਉਪ ਰਾਸ਼ਟਰਪਤੀ-ਕਮਲਾ ਹੈਰਿਸ 49ਵੀਂ ਉਪ ਰਾਸ਼ਟਰਪਤੀ ਬਣੀ ਹੈ ਤੇ ਹੁਣ ਤੱਕ ਦੇ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਹੋਏਗੀ ਜੋ ਇਸ ਅਹੁਦੇ ਤੇ ਬੈਠੇਗੀ। ਕਮਲਾ ਦੇ ਇਸ ਤੇ ਕਹਿਣਾ ਹੈ ਕਿ ਉਹ ਇਸ ਕੁਰਸੀ ਤੇ ਬੈਠਣ ਵਾਲੀ ਪਹਿਲੀ ਜ਼ਰੂਰ ਹੈ ਪਰ ਆਖਰੀ ਨਹੀਂ ਹੋਏਗੀ। ਉਨ੍ਹਾਂ ਕਿਹਾ "ਸਾਡੇ ਮੁਲਕ ਦੀ ਹਰ ਬੱਚੀ ਜੋ ਮੈਨੂੰ ਵੇਖ ਰਹੀ ਹੈ ਉਹ ਵੇਖ ਸਕਦੀ ਹੈ ਕਿ ਇਸ ਦੇਸ਼ ਇਹ ਸੰਭਵ ਹੈ।"
ਇਸ ਰੰਗ ਦੀ ਪਹਿਲੀ ਉਪ ਰਾਸ਼ਟਰਪਤੀ- ਹੈਰਿਸ ਪਹਿਲੀ ਬਲੈਕ ਮਹਿਲਾ ਹੈ ਜੋ ਉਪ ਰਾਸ਼ਟਰਪਤੀ ਅਹੁਦੇ ਤੇ ਬੈਠੇਗੀ। ਹੈਰਿਸ ਭਾਰਤੀ-ਜਮਾਇਕਨ ਮੂਲ ਦੀ ਮਹਿਲਾ ਹੈ। ਉਸ ਦੀ ਮਾਂ ਭਾਰਤ ਦੇ ਚੇਨਈ ਤੋਂ ਹੈ ਤੇ ਉਸਦੇ ਪਿਤਾ ਜਮਾਇਕਾ ਤੋਂ ਹਨ।
ਪਹਿਲੀ ਏਸ਼ੀਅਨ ਅਮਰੀਕੀ ਉਪ ਰਾਸ਼ਟਰਪਤੀ-ਹੈਰਿਸ ਅਜੇ ਵੀ ਭਾਰਤ ਵਿੱਚ ਆਪਣੀਆਂ ਜੜਾਂ ਨਾਲ ਜੁੜੀ ਹੈ। ਜਵਾਨੀ ਵੇਲੇ ਇਹ ਭਾਰਤ ਅਕਸਰ ਆਉਂਦੀ ਜਾਂਦੀ ਸੀ।ਹੈਰਿਸ ਆਪਣੇ ਦਾਦੇ ਤੋਂ ਕਾਫੀ ਪ੍ਰਭਾਵਿਤ ਸੀ ਜੋ ਇੱਕ ਸਰਕਾਰੀ ਅਧਿਕਾਰੀ ਸੀ ਤੇ ਜਿਨ੍ਹਾਂ ਭਾਰਤੀ ਸੁਤੰਤਰਤਾ ਸੰਗਰਾਮੀ ਵੇਲੇ ਯੋਗਦਾਨ ਪਾਇਆ ਸੀ।
ਕੈਲੀਫੋਰਨੀਆ ਦੀ ਅਟਾਰਨੀ ਜਨਰਲ ਬਣਨ ਵਾਲੀ ਇਸ ਰੰਗ ਦੀ ਪਹਿਲੀ ਮਹਿਲਾ-ਹੈਰਿਸ 2010 ਵਿੱਚ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਪਹਿਲੀ ਮਹਿਲਾ ਤੇ ਪਹਿਲੀ ਬਲੈਕ ਵਿਅਕਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਦੇਸ਼
ਖ਼ਬਰਾਂ
Advertisement