ਆਸਟਰੇਲੀਆ ਦੇ ਸਭ ਤੋਂ ਵੱਡੇ ਰਾਜ ਦੇ ਸਕੂਲਾਂ ਵਿਚ ਕਿਰਪਾਨ 'ਤੇ ਬੈਨ, ਸਿੱਖਾਂ ਨੇ ਜਤਾਈ ਨਾਰਾਜ਼ਗੀ
ਆਸਟਰੇਲੀਆ ਦੇ ਸਭ ਤੋਂ ਵੱਡੇ ਰਾਜ ਨਿਊ ਸਾਊਥ ਵੇਲਜ਼ ਨੇ ਆਪਣੇ ਸਕੂਲਾਂ ਵਿਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ 'ਤੇ ਪਾਬੰਦੀ ਲਗਾਈ ਹੈ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਕਥਿਤ ਤੌਰ 'ਤੇ ਦੂਜੇ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ।
ਸਿਡਨੀ: ਸਿਡਨੀ ਦੇ ਗਲੇਨਵੁੱਡ ਹਾਈ ਸਕੂਲ ਵਿਖੇ 6 ਮਈ ਨੂੰ ਪੁਲਿਸ ਅਤੇ ਐਂਬੂਲੈਂਸ ਬੁਲਾਈ ਗਈ। ਕਿਉਂਕਿ ਇੱਥੇ ਇੱਕ ਵਿਦਿਆਰਥੀ ਨੂੰ ਦੂਜੇ ਨੂੰ ਜ਼ਖ਼ਮਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇੱਕ ਵਿਦਿਆਰਥੀ ਨੇ ਉਸ ਨੂੰ ਚਾਕੂ ਮਾਰਿਆ। ਜਿਸ 'ਚ 16 ਸਾਲਾ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਇੱਕ 14 ਸਾਲਾ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਕੇਸ ਦਾਇਰ ਕੀਤਾ ਗਿਆ ਹੈ ਅਤੇ ਉਹ ਇਸ ਸਮੇਂ ਜ਼ਮਾਨਤ ‘ਤੇ ਬਾਹਰ ਹੈ।
ਦੱਸ ਦਈਏ ਕਿ ਦੋ ਵਿਦਿਆਰਥੀਆਂ ਵਿਚਾਲੇ ਝਗੜੇ ਦੀ ਘਟਨਾ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਸਿੱਖ ਭਾਈਚਾਰੇ ਦੇ ਇੱਕ ਵਿਦਿਆਰਥੀ ਨੇ ਆਪਣੇ ਸਾਥੀ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਆਸਟਰੇਲੀਆ ਦੇ ਸਕੂਲਾਂ ਵਿੱਚ ਕਿਰਪਾਨ ਪਾਉਣ ਦੀ ਇਜਾਜ਼ਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਨਿਊ ਸਾਊਥ ਵੇਲਜ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਵਿਦਿਆਰਥੀ ਸਕੂਲ ਚਾਕੂ ਲਿਆ ਸਕਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ, “ਵਿਦਿਆਰਥੀਆਂ ਨੂੰ ਕਿਸੇ ਵੀ ਅਧਾਰ ‘ਤੇ ਸਕੂਲਾਂ ਵਿੱਚ ਕਿਰਪਾਨ ਲਿਆਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਮੇਰੇ ਖਿਆਲ ਵਿੱਚ ਆਮ ਸਮਝ ਵੀ ਇਹੀ ਕਹਿੰਦੀ ਹੈ। ਭਾਵੇਂ ਉਹ ਉਨ੍ਹਾਂ ਨੂੰ ਹਥਿਆਰਾਂ ਵਜੋਂ ਨਹੀਂ ਇਸਤੇਮਾਲ ਕਰ ਰਹੇ ਹਨ, ਦੂਸਰੇ ਉਨ੍ਹਾਂ ਤੋਂ ਇਹ ਲੈ ਸਕਦੇ ਹਨ। ਜਦੋਂ ਮੈਨੂੰ ਇਹ ਪਤਾ ਲੱਗਿਆ ਤਾਂ ਮੈਂ ਹੈਰਾਨ ਰਹਿ ਗਿਆ।"
ਰਾਜ ਦੇ ਸਿੱਖਿਆ ਮੰਤਰੀ ਸਾਰਾ ਮਿਸ਼ੇਲ ਨੇ ਕਿਹਾ, "ਇਸ ਲਈ ਅਸੀਂ ਇਸ ਕਾਨੂੰਨ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਦੇਖਾਂਗੇ ਕਿ ਕੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।" ਮਿਸ਼ੇਲ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਨੂੰ ਵੀ ਇਸ ਮੁੱਦੇ ‘ਤੇ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ।
ਸਿੱਖਾਂ ਨੇ ਜਾਹਰ ਕੀਤੀ ਨਾਰਾਜ਼ਗੀ
ਆਸਟਰੇਲੀਆ ਦਾ ਸਿੱਖ ਭਾਈਚਾਰਾ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਆਸਟਰੇਲੀਆਈ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਰਬਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਦੀਆਂ ਤੋਂ ਧਾਰਮਿਕ ਚਿੰਨ੍ਹ ਵਜੋਂ ਕਿਰਪਾਨ ਪਹਿਨ ਰਹੇ ਹਨ। ਰਵਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਗਲੇਨਵੁੱਡ ਹਾਈ ਸਕੂਲ ਦੀ ਘਟਨਾ ਮੰਦਭਾਗੀ ਹੈ ਪਰ ਇਹ ਧੱਕੇਸ਼ਾਹੀ ਦਾ ਕਾਰਨ ਵੀ ਹੋ ਸਕਦਾ ਹੈ ਜਿਸਨੇ ਇੱਕ ਬੱਚੇ ਨੂੰ ਉਸਦੇ ਜਮਾਤੀ 'ਤੇ ਹਮਲਾ ਕਰਨ ਲਈ ਉਕਸਾਇਆ।
ਗਲੇਨਵੁੱਡ ਸਿਡਨੀ ਦੇ ਪੱਛਮ ਵਿਚ ਇੱਕ ਵੱਡਾ ਖੇਤਰ ਹੈ। ਬਲੈਕਟਾਉਨ ਕੌਂਸਲ ਅਧੀਨ ਪੈਂਦੇ ਖੇਤਰ ਵਿੱਚ ਸਿੱਖ ਭਾਈਚਾਰੇ ਦੀ ਵੱਡੀ ਅਬਾਦੀ ਹੈ। ਪਾਰਕਲੀ ਗੁਰਦੁਆਰਾ ਇਸ ਖੇਤਰ ਵਿਚ ਆਸਟਰੇਲੀਆ ਦਾ ਇੱਕ ਪ੍ਰਮੁੱਖ ਗੁਰਦੁਆਰੇ ਵੀ ਹੈ। ਬਲੈਕਟਾਊਨ ਕੌਂਸਲਰ ਮਨਿੰਦਰ ਸਿੰਘ ਵੀ ਇਸਪਾਬੰਦੀ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਧਾਰਮਿਕ ਆਜ਼ਾਦੀ 'ਤੇ ਪਾਬੰਦੀਆਂ ਥੋਪਣ ਦੇ ਬਹਾਨੇ ਵਜੋਂ ਸਕੂਲਾਂ ਵਿੱਚ ਵਾਪਰੀਆਂ ਘਟਨਾਵਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੁੱਦੇ ਦੀ ਜੜ੍ਹ ਤੱਕ ਜਾਣਾ ਚਾਹੀਦਾ ਹੈ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ 6 ਮਈ ਦੀ ਘਟਨਾ ਧੱਕੇਸ਼ਾਹੀ ਕਾਰਨ ਵਾਪਰੀ ਸੀ।
ਇਹ ਵੀ ਪੜ੍ਹੋ: Weather Update: ਮੌਸਮ ਵਿਭਾਗ ਦਾ ਅਨੁਮਾਨ, ਭਲਕੇ ਦਿੱਲੀ-ਯੂਪੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin