ਸਾਲ ਦੇ ਅੰਤ 'ਚ ਸੱਚ ਹੋਈਆਂ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ, 2025 ਲਈ ਕੀ-ਕੀ ਕੀਤੀ ਸੀ Prediction
ਚਾਹੇ ਮਿਆਂਮਾਰ ਵਿੱਚ ਆਇਆ ਭੂਚਾਲ ਹੋਵੇ, ਇਥੋਪੀਆ ਵਿੱਚ ਜਵਾਲਾਮੁਖੀ ਵਿਸਫੋਟ, ਸ੍ਰੀਲੰਕਾ ਵਿੱਚ ਤੂਫ਼ਾਨ ਨਾਲ ਆਈ ਤਬਾਹੀ ਹੋਵੇ ਜਾਂ ਵੀਅਤਨਾਮ ਵਿੱਚ ਹੜ੍ਹ—ਇਨ੍ਹਾਂ ਕੁਦਰਤੀ ਆਪਦਾਵਾਂ ਵਿੱਚ ਕਾਫ਼ੀ ਜਾਨਮਾਲ ਦਾ ਨੁਕਸਾਨ ਹੋਇਆ ਹੈ। ਲੋਕ ਇਨ੍ਹਾਂ..

ਚਾਹੇ ਮਿਆਂਮਾਰ ਵਿੱਚ ਆਇਆ ਭੂਚਾਲ ਹੋਵੇ, ਇਥੋਪੀਆ ਵਿੱਚ ਜਵਾਲਾਮੁਖੀ ਵਿਸਫੋਟ, ਸ੍ਰੀਲੰਕਾ ਵਿੱਚ ਤੂਫ਼ਾਨ ਨਾਲ ਆਈ ਤਬਾਹੀ ਹੋਵੇ ਜਾਂ ਵੀਅਤਨਾਮ ਵਿੱਚ ਹੜ੍ਹ—ਇਨ੍ਹਾਂ ਕੁਦਰਤੀ ਆਪਦਾਵਾਂ ਵਿੱਚ ਕਾਫ਼ੀ ਜਾਨਮਾਲ ਦਾ ਨੁਕਸਾਨ ਹੋਇਆ ਹੈ। ਲੋਕ ਇਨ੍ਹਾਂ ਘਟਨਾਵਾਂ ਨੂੰ ਕਥਿਤ ਤੌਰ 'ਤੇ ਬਾਬਾ ਵਾਂਗਾ ਦੀਆਂ 2025 ਲਈ ਕੀਤੀਆਂ ਭਵਿੱਖਬਾਣੀਆਂ ਨਾਲ ਜੋੜ ਕੇ ਦੇਖ ਰਹੇ ਹਨ।
2024 ਦੇ ਦਸੰਬਰ ਵਿੱਚ ਬਾਬਾ ਵਾਂਗਾ ਦੀਆਂ 2025 ਸੰਬੰਧੀ ਭਵਿੱਖਬਾਣੀਆਂ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿੱਚ 2025 ਦੇ ਅੰਤ ਵਿੱਚ ਭਾਰੀ ਤਬਾਹੀ ਦੀ ਗੱਲ ਕਹੀ ਗਈ ਸੀ।
ਭਾਵੇਂ ਬਾਬਾ ਵਾਂਗਾ ਦੀ ਕੋਈ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਹੋਣ ਦਾ ਦਾਅਵਾ ਕੋਈ ਨਹੀਂ ਕਰਦਾ, ਪਰ ਲੋਕ ਆਪਣੇ–ਆਪਣੇ ਅਨੁਮਾਨ ਲਗਾਉਂਦੇ ਹਨ ਕਿ ਜੋ ਕੁਦਰਤੀ ਆਫ਼ਤਾਂ ਆਈਆਂ ਹਨ, ਉਨ੍ਹਾਂ ਬਾਰੇ ਬਾਬਾ ਵਾਂਗਾ ਪਹਿਲਾਂ ਹੀ ਪ੍ਰਿਡਿਕਸ਼ਨ ਕਰ ਚੁੱਕੇ ਸਨ।
ਬਾਬਾ ਵਾਂਗਾ ਨੇ 2025 ਬਾਰੇ ਕੀ ਕਿਹਾ ਸੀ?
2025 ਨੂੰ ਲੈ ਕੇ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਮੁਤਾਬਕ, ਦੁਨੀਆ ਵਿੱਚ ਬਦਲਦੇ ਮੌਸਮ ਕਾਰਨ ਸਾਲ ਦੇ ਅੰਤ ਅਤੇ 2026 ਦੀ ਸ਼ੁਰੂਆਤ ਵਿੱਚ ਭਿਆਨਕ ਕੁਦਰਤੀ ਆਫ਼ਤਾਂ ਆ ਸਕਦੀਆਂ ਹਨ।
ਉਨ੍ਹਾਂ ਦੇ ਅਨੁਸਾਰ, 2025 ਵਿੱਚ ਸਾਲ ਭਰ ਜੰਗ ਦਾ ਤਣਾਅ ਬਣਿਆ ਰਹੇਗਾ। ਭੂ-ਰਾਜਨੀਤਿਕ ਸੰਕਟ ਹੋਰ ਗਹਿਰਾ ਹੋ ਸਕਦਾ ਹੈ ਅਤੇ ਸਮਾਜਕ ਉਥਲ-ਪੁਥਲ ਦੇ ਸੰਕੇਤ ਵੀ ਦਿੱਤੇ ਗਏ ਸਨ।
ਨਵੰਬਰ 2025 ਵਿੱਚ ਸ੍ਰੀਲੰਕਾ ਵਿੱਚ ਆਏ ‘ਦਿਤਵਾ’ ਤੂਫ਼ਾਨ ਕਾਰਨ 153 ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਇਸ ਤੋਂ ਇਲਾਵਾ ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਸ੍ਰੀਲੰਕਾ ਵਿੱਚ ਆਈ ਹੜ੍ਹ ਬਾਰੇ ਰਿਪੋਰਟਾਂ ਵੀ ਚੌਕਾਣ ਵਾਲੀਆਂ ਹਨ।
ਇਸ ਤੋਂ ਇਲਾਵਾ 23 ਨਵੰਬਰ 2025 ਨੂੰ ਇਥੋਪੀਆ ਵਿੱਚ ਜਵਾਲਾਮੁਖੀ ਵਿਸਫੋਟ ਨੇ ਦੁਨੀਆ ਨੂੰ ਹਿਲਾ ਦਿੱਤਾ ਸੀ। ਇਸ ਦਾ ਅਸਰ ਭਾਰਤ ਤੱਕ ਵੇਖਣ ਨੂੰ ਮਿਲਿਆ।
ਜਿੱਥੇ ਤੱਕ ਜੰਗ ਦੇ ਤਣਾਅ ਜਾਂ ਭੂ-ਰਾਜਨੀਤਿਕ ਸੰਕਟ ਦੀ ਗੱਲ ਹੈ, ਤਾਂ ਰੂਸ–ਯੂਕਰੇਨ ਜੰਗ ਹੋਵੇ, ਇਸਰਾਇਲ–ਹਮਾਸ ਵਿਚਾਲੇ ਲੜਾਈ ਹੋਵੇ ਜਾਂ ਇਸ ਸਾਲ ਦੌਰਾਨ ਭਾਰਤ–ਪਾਕਿਸਤਾਨ ਵਿਚ ਪੈਦਾ ਹੋਇਆ ਤਣਾਅ—ਪੂਰੇ ਸਾਲ ਹਾਲਾਤ ਕਾਫ਼ੀ ਗੰਭੀਰ ਰਹੇ।
ਬਾਬਾ ਵਾਂਗਾ ਕੌਣ ਸਨ, ਜਿਨ੍ਹਾਂ ਦੀਆਂ ਭਵਿੱਖਬਾਣੀਆਂ ਤੋਂ ਲੋਕ ਡਰਦੇ ਹਨ?
ਰਹੱਸਮਈ ਬੁਲਗੇਰੀਅਨ ਬਾਬਾ ਵਾਂਗਾ ਦਾ ਜਨਮ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ। 12 ਸਾਲ ਦੀ ਉਮਰ ਵਿੱਚ ਉਹਨਾਂ ਦੀ ਨਜ਼ਰ ਚੱਲੀ ਗਈ ਸੀ, ਪਰ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਭਵਿੱਖਬਣੇਤਾ ਮੰਨਦੇ ਸਨ। ਪ੍ਰਿੰਸੇਜ਼ ਡਾਇਨਾ ਦੀ ਮੌਤ, 9/11 ਹਮਲਿਆਂ ਵਰਗੀਆਂ ਕਈ ਭਵਿੱਖਬਾਣੀਆਂ ਦੇ ਸੱਚ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। 1996 ਵਿੱਚ ਬਾਬਾ ਵਾਂਗਾ ਦਾ ਦੇਹਾਂਤ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਭਵਿੱਖਬਾਣੀਆਂ ਅੱਜ ਵੀ ਚਰਚਾ ਵਿੱਚ ਰਹਿੰਦੀਆਂ ਹਨ।
ਬਾਬਾ ਵਾਂਗਾ ਦੀਆਂ 2026 ਲਈ ਭਵਿੱਖਬਾਣੀਆਂ ਵੀ ਕਰ ਰਹੀਆਂ ਨੇ ਡਰਾਉਣਾ
2025 ਤੋਂ ਬਾਅਦ ਹੁਣ 2026 ਬਾਰੇ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਨੇ ਵੀ ਲੋਕਾਂ ਨੂੰ ਡਰਾਇਆ ਹੈ। ਇਨ੍ਹਾਂ ਪ੍ਰਿਡਿਕਸ਼ਨਾਂ ਵਿੱਚ ਸ਼ਾਮਲ ਹਨ:
ਗਲੋਬਲ ਆਰਥਿਕ ਸੰਕਟ ਕਾਰਨ ਸੋਨਾ ਮਹਿੰਗਾ ਹੋਣਾ
ਵੱਡੀ ਕੁਦਰਤੀ ਆਫ਼ਤ ਦੇ ਸੰਕੇਤ
ਕਿਸੇ ਵੱਡੀ ਜੰਗ ਦੀ ਆਹਟ
ਉਦਯੋਗਾਂ ਵਿੱਚ ਵੱਡੇ ਬਦਲਾਅ
ਐਲੀਅਨ ਲਾਈਫ ਨਾਲ ਪਹਿਲਾ ਸੰਪਰਕ
ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਵਧਦਾ ਦਬਦਬਾ






















