ਟੁੱਟ ਗਿਆ ਪਾਕਿਸਤਾਨ! ਬਲੋਚ ਨੇਤਾ ਦਾ ਵੱਡਾ ਦਾਅਵਾ- 'ਬਲੋਚਿਸਤਾਨ ਹੁਣ ਪਾਕਿਸਤਾਨ ਦਾ ਹਿੱਸਾ ਨਹੀਂ'
ਇੱਕ ਬਲੋਚ ਨੇਤਾ ਨੇ ਦਾਅਵਾ ਕੀਤਾ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਹਿੱਸਾ ਨਹੀਂ ਹੈ। ਉਸ ਨੇ ਬਲੋਚਿਸਤਾਨ ਨੂੰ ਇੱਕ ਵੱਖਰਾ ਦੇਸ਼ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ ਹੈ।

ਭਾਰਤ ਦੇ ਕਸ਼ਮੀਰ ‘ਤੇ ਦਾਅਵਾ ਕਰਨ ਵਾਲੇ ਪਾਕਿਸਤਾਨ ਤੋਂ ਆਪਣਾ ਦੇਸ਼ ਹੀ ਨਹੀਂ ਸੰਭਾਲਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤੇ ਤਣਾਅਪੁਰਨ ਚੱਲ ਰਹੇ ਹਨ, ਉੱਥੇ ਹੀ ਬਲੁਚਿਸਤਾਨ ਦੀ ਮੰਗ ਜੋਰ ਫੜ ਰਹੀ ਹੈ ਅਤੇ ਸਿੰਧ ਦੇ ਲੋਕ ਵੀ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਇੱਕ ਬਲੋਚ ਨੇਤਾ ਨੇ ਦਾਅਵਾ ਕੀਤਾ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਦਾ ਹਿੱਸਾ ਨਹੀਂ ਹੈ। ਉਸ ਨੇ ਬਲੋਚਿਸਤਾਨ ਨੂੰ ਇੱਕ ਵੱਖਰਾ ਦੇਸ਼ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ ਹੈ।
ਬਲੋਚ ਨੇਤਾ ਮੀਰ ਯਾ ਬਲੋਚ ਨੇ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਬਲੋਚਿਸਤਾਨ ਦੇ ਲੋਕਾਂ ਨੇ ਆਪਣਾ ਰਾਸ਼ਟਰੀ ਫੈਸਲਾ ਲੈ ਲਿਆ ਹੈ ਅਤੇ ਹੁਣ ਦੁਨੀਆ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਤੋਂ ਸਮਰਥਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ X 'ਤੇ ਪੋਸਟ ਕਰਦਿਆਂ ਹੋਇਆਂ ਕਿਹਾ, "ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸਹਾਇਤਾ ਅਤੇ ਕਰਜ਼ਾ ਪੈਸੇ ਦੀ ਬਰਬਾਦੀ ਸੀ।
ਉਨ੍ਹਾਂ ਨੇ ਭਾਰਤੀ ਮੀਡੀਆ, ਯੂਟਿਊਬਰਾਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਬਲੋਚਾਂ ਨੂੰ ਪਾਕਿਸਤਾਨ ਦੇ ਆਪਣੇ ਲੋਕ ਕਹਿਣਾ ਬੰਦ ਕਰਨ। ਉਨ੍ਹਾਂ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਅਸੀਂ ਆਪਣੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਬਾਹਰ ਆਏ ਹਾਂ, ਆਓ ਅਤੇ ਸਾਡੇ ਨਾਲ ਜੁੜੋ।
ਮੀਰ ਯਾਰ ਬਲੋਚ ਨੇ ਕਿਹਾ, "ਪਾਕਿਸਤਾਨ ਨੂੰ ਦਿੱਤੀ ਗਈ ਅੰਤਰਰਾਸ਼ਟਰੀ ਸਹਾਇਤਾ ਅਤੇ ਕਰਜ਼ੇ ਪੈਸੇ ਦੀ ਬਰਬਾਦੀ ਸਨ। 1947 ਤੋਂ 2025 ਤੱਕ, ਪਾਕਿਸਤਾਨ ਨੂੰ ਪੱਛਮ, ਆਈਐਮਐਫ, ਵਿਸ਼ਵ ਬੈਂਕ ਤੋਂ ਅਰਬਾਂ ਡਾਲਰ ਮਿਲੇ ਅਤੇ ਹਜ਼ਾਰਾਂ ਜਿਹਾਦੀ ਸਮੂਹਾਂ ਦਾ ਸਮਰਥਨ ਕੀਤਾ। ਪਾਕਿਸਤਾਨ ਨੇ ਅੱਤਵਾਦ ਵਿਰੁੱਧ ਜੰਗ ਦੇ ਨਾਮ 'ਤੇ ਅਮਰੀਕਾ ਤੋਂ ਫੰਡ ਲਏ ਪਰ ਇਸ ਪੈਸੇ ਦੀ ਵਰਤੋਂ 9/11 ਦੇ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ਵਿੱਚ 5000 ਤੋਂ ਵੱਧ ਅਮਰੀਕੀ ਸੈਨਿਕਾਂ, ਨਾਟੋ ਫੌਜੀ ਬਲਾਂ ਅਤੇ ਨਾਗਰਿਕਾਂ ਨੂੰ ਮਾਰਨ ਲਈ ਅੱਤਵਾਦੀਆਂ ਨੂੰ ਭੁਗਤਾਨ ਕਰਨ ਲਈ ਕੀਤੀ।"
INTERNATIONAL SUPPORT FOR BALOCHISTAN #IMF, #WorldBank, #UNESCO, #UNECEF, World Health Organization, Asian Development Bank and international humanitarian organizations to announce an emergency funds to help the Balochistan to establishing Balochistan Bank and help the Baloch… pic.twitter.com/R9Kkfq726N
— Mir Yar Baloch (@miryar_baloch) May 14, 2025






















