ਰੇਲ ਹਾਈਜੈਕ ਤੋਂ ਬਾਅਦ ਪਾਕਿਸਤਾਨ 'ਚ ਫੌਜ ਦੇ ਕਾਫਲੇ 'ਤੇ ਹਮਲਾ, ਕਈ ਫੌਜੀ ਹੋਏ ਜ਼ਖ਼ਮੀ
Pakistan News: ਪਾਕਿਸਤਾਨੀ ਫੌਜ ਬਲੋਚਿਸਤਾਨ ‘ਚ ਜਾਫਰ ਐਕਸਪ੍ਰੈਸ ਟਰੇਨ ਹਾਈਜੈਕ ਦੇ ਸਦਮੇ ਤੋਂ ਹਾਲੇ ਉਭਰੀ ਨਹੀਂ ਸੀ ਕਿ ਅੱਜ ਇਕ ਵਾਰ ਫਿਰ ਸ਼ਾਹਬਾਜ਼ ਸ਼ਰੀਫ ਦੇ ਦੇਸ਼ ‘ਚ ਫੌਜ ‘ਤੇ ਵੱਡਾ ਅੱਤਵਾਦੀ ਹਮਲਾ ਹੋ ਗਿਆ ਹੈ।

Pakistan News: ਪਾਕਿਸਤਾਨੀ ਫੌਜ ਬਲੋਚਿਸਤਾਨ ‘ਚ ਜਾਫਰ ਐਕਸਪ੍ਰੈਸ ਟਰੇਨ ਹਾਈਜੈਕ ਦੇ ਸਦਮੇ ਤੋਂ ਹਾਲੇ ਉਭਰੀ ਨਹੀਂ ਸੀ ਕਿ ਅੱਜ ਇਕ ਵਾਰ ਫਿਰ ਸ਼ਾਹਬਾਜ਼ ਸ਼ਰੀਫ ਦੇ ਦੇਸ਼ ‘ਚ ਫੌਜ ‘ਤੇ ਵੱਡਾ ਅੱਤਵਾਦੀ ਹਮਲਾ ਹੋ ਗਿਆ ਹੈ। ਇਹ ਹਮਲਾ ਬਲੋਚਿਸਤਾਨ ਦੇ ਤੁਰਬਤ ਸ਼ਹਿਰ ਨੇੜੇ ਫੌਜ ਦੇ ਕਾਫਲੇ ‘ਤੇ ਕੀਤਾ ਗਿਆ।
IED ਧਮਾਕੇ ਦੀ ਮਦਦ ਨਾਲ ਕੀਤਾ ਹਮਲਾ
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ IED ਧਮਾਕੇ ਦੀ ਮਦਦ ਨਾਲ ਕੀਤਾ ਗਿਆ। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਮਲੇ ‘ਚ ਕਈ ਜਵਾਨ ਜ਼ਖਮੀ ਹੋਏ ਹਨ। ਫਿਲਹਾਲ ਜ਼ਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਵਾਰ ਇਹ ਹਮਲਾ ਚੀਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਦਰਅਸਲ, CPEC ਯਾਨੀ ਚੀਨ ਪਾਕਿਸਤਾਨ ਆਰਥਿਕ ਗਲਿਆਰੇ ‘ਤੇ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
CPEC ਦੀ ਸੁਰੱਖਿਆ ਨੂੰ ਲੈਕੇ ਚਿੰਤਤ
ਚੀਨ ਹਮੇਸ਼ਾ CPEC ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਿਹਾ ਹੈ। ਪਹਿਲਾਂ ਹੀ ਪਾਕਿਸਤਾਨ ਵਿੱਚ CPEC ਅਤੇ ਹੋਰ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਚੀਨੀ ਨਾਗਰਿਕਾਂ ‘ਤੇ ਬਲੋਚ ਲਿਬਰੇਸ਼ਨ ਫਰੰਟ (BLA) ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੁਆਰਾ ਹਮਲੇ ਕੀਤੇ ਜਾ ਚੁੱਕੇ ਹਨ। CPEC ਦੀ ਮੁੱਖ ਸੜਕ ਗਵਾਦਰ ਬੰਦਰਗਾਹ ਨਾਲ ਜੁੜੀ ਹੋਈ ਹੈ, ਜੋ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸਥਿਤ ਹੈ। ਅੱਤਵਾਦ ਅਤੇ ਵੱਖਵਾਦੀ ਅੰਦੋਲਨਾਂ ਕਾਰਨ ਇੱਥੋਂ ਦੀ ਸੁਰੱਖਿਆ ਸਥਿਤੀ ਚੁਣੌਤੀਪੂਰਨ ਬਣ ਜਾਂਦੀ ਹੈ, ਪਾਕਿਸਤਾਨ ਵਿੱਚ ਸਿਆਸੀ ਅਸਥਿਰਤਾ ਅਤੇ ਆਰਥਿਕ ਚੁਣੌਤੀਆਂ ਵੀ ਚੀਨ ਲਈ ਚਿੰਤਾ ਦਾ ਕਾਰਨ ਹਨ। ਬਲੋਚ ਬਾਗੀ ਬਲੋਚਿਸਤਾਨ ਵਿੱਚ ਚੀਨ ਦੇ ਨਿਵੇਸ਼ ਦਾ ਵਿਰੋਧ ਕਰਦੇ ਰਹੇ ਹਨ।
CPEC ਦਾ ਵਿਰੋਧ ਕਰਦੇ ਰਹਿੰਦੇ
ਇਸ ਤੋਂ ਇਲਾਵਾ ਬਲੋਚਿਸਤਾਨ ਦੇ ਸਥਾਨਕ ਲੋਕ CPEC ਦਾ ਵਿਰੋਧ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪ੍ਰਾਜੈਕਟ ਨਾਲ ਉਨ੍ਹਾਂ ਦੇ ਖੇਤਰ ਦੇ ਵਿਕਾਸ ਦੀ ਬਜਾਏ ਸਿਰਫ਼ ਚੀਨ ਅਤੇ ਪਾਕਿਸਤਾਨ ਨੂੰ ਹੀ ਫਾਇਦਾ ਹੋਵੇਗਾ। ਇਹ ਵਿਰੋਧ ਚੀਨ ਦੀ ਸਾਖ ਅਤੇ ਪ੍ਰੋਜੈਕਟ ਦੀ ਸਫਲਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। CPEC ਨੂੰ ਲੈ ਕੇ ਭਾਰਤ ਸਮੇਤ ਕੁਝ ਪੱਛਮੀ ਦੇਸ਼ਾਂ ਦਾ ਵਿਰੋਧ ਹੋ ਰਿਹਾ ਹੈ। ਭਾਰਤ ਇਸ ਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਮੰਨਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਪ੍ਰੋਜੈਕਟਰ ਪਾਕਿਸਤਾਨ ਅਤੇ ਚੀਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਲੰਘਦਾ ਹੈ, ਜੋ ਕਿ ਭਾਰਤ ਦਾ ਹਿੱਸਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
