ਬਾਠ ਜੋੜੇ ਮਗਰੋਂ ਕੈਨੇਡਾ 'ਚ ਚਾਰ ਹੋਰ ਵੱਡੇ ਕਾਰੋਬਾਰੀਆਂ 'ਤੇ ਡਿੱਗੀ ਇਮੀਗ੍ਰੇਸ਼ਨ ਧੋਖਾਧੜੀ ਦੀ ਗਾਜ
ਬ੍ਰਿਟਿਸ਼ ਕੋਲੰਬੀਆ ਦੇ ਚਾਰ ਪ੍ਰਸਿੱਧ ਕਾਰੋਬਾਰੀ ਹਨ। ਚਾਰ ਪ੍ਰਸਿੱਧ ਬੀਸੀ ਕਾਰੋਬਾਰੀ ਇਮੀਗ੍ਰੇਸ਼ਨ ਐਂਡ ਰਿਫਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਤਹਿਤ ਇਮੀਗ੍ਰੇਸ਼ਨ ਤੇ ਕਥਿਤ ਇਮੀਗ੍ਰੇਸ਼ਨ ਧੋਖਾਧੜੀ ਨੈੱਟਵਰਕ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਕੈਨੇਡਾ/ਚੰਡੀਗੜ੍ਹ: ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਸਰੀ ਦੇ ਬਾਠ ਜੋੜੇ ਤੋਂ ਬਾਅਦ ਚਾਰ ਹੋਰ ਪੰਜਾਬੀਆਂ 'ਤੇ ਧੋਖਾਧੜੀ ਮਾਮਲੇ 'ਚ ਗਾਜ਼ ਡਿੱਗ ਸਕਦੀ ਹੈ। ਦਰਅਸਲ ਇਮੀਗ੍ਰੇਸ਼ਨ ਫਰੌਡ 'ਚ ਘਿਰੇ 'ਕੈਨ ਏਸ਼ੀਆ ਇਮੀਗ੍ਰੇਸ਼ਨ' ਦੇ ਰੁਪਿੰਦਰ ਬਾਠ ਤੇ ਉਨ੍ਹਾਂ ਦੀ ਪਤਨੀ ਨਵਦੀਪ ਕੌਰ ਬਾਠ ਤੋਂ ਕੀਤੀ ਪੁੱਛ ਪੜਤਾਲ ਦੌਰਾਨ ਚਾਰ ਹੋਰ ਪੰਜਾਬੀਆਂ ਦੇ ਨਾਂ ਸਾਹਮਣੇ ਆ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਦੇ ਚਾਰ ਪ੍ਰਸਿੱਧ ਕਾਰੋਬਾਰੀ ਹਨ। ਚਾਰ ਪ੍ਰਸਿੱਧ ਬੀਸੀ ਕਾਰੋਬਾਰੀ ਇਮੀਗ੍ਰੇਸ਼ਨ ਐਂਡ ਰਿਫਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਤਹਿਤ ਇਮੀਗ੍ਰੇਸ਼ਨ ਤੇ ਕਥਿਤ ਇਮੀਗ੍ਰੇਸ਼ਨ ਧੋਖਾਧੜੀ ਨੈੱਟਵਰਕ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਬੀਸੀ ਦੇ ਕਾਰੋਬਾਰੀ ਰਣਧੀਰ ਤੂਰ, ਸੁਰਿੰਦਰ ਪਾਲ ਸਿੰਗਲਾ, ਵੇਦ ਕਲੇਰ ਤੇ ਗੁਰਤਾਜ਼ ਗਰੇਵਾਲ ‘ਤੇ ਲੋਕਾਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਨਾਲ ਜੁੜੇ ਤੱਥਾਂ ਦੀ ਗਲਤ ਜਾਣਕਾਰੀ ਦੇਣ ਵਿੱਚ ਸਹਾਇਤਾ ਕਰਨ ਦੇ ਇਲਜ਼ਾਮ ਲੱਗੇ ਹਨ। ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਬਾਠ ਜੋੜਾ ਪਹਿਲਾਂ ਹੀ ਜੇਲ੍ਹ 'ਚ ਹੈ। ਹੁਣ ਇਨ੍ਹਾਂ ਚਾਰ ਕਾਰੋਬਾਰੀਆਂ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।
ਰਣਧੀਰ ਤੂਰ
ਰਣਧੀਰ ਤੂਰ ਉਰਫ ਰੈਂਡੀ 'ਓਲਿਵਰ ਆਧਾਰਤ ਡੈਜ਼ਰਟਸ ਹਿਲਸ ਅਸਟੇਟ ਵਾਇਨਰੀ' ਦੇ ਮਾਲਕ ਹਨ। ਤੂਰ 'ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਐਕਟ' ਤਹਿਤ 18 ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ 'ਤੇ ਕ੍ਰਿਮੀਮਲ ਕੋਡ ਕੈਨੇਡਾ ਦੇ ਤਹਿਤ ਬਿਨਾਂ ਲਾਇਸੈਂਸ ਤੇ ਰਜਿਸਟ੍ਰੇਸ਼ਨ ਦੇ ਹਥਿਆਰ ਰੱਖਣ ਦੇ 10 ਇਲਜ਼ਾਮ ਹਨ। ਉਨ੍ਹਾਂ ਦੀ 21 ਅਕਤੂਬਰ ਨੂੰ ਅਦਾਲਤ 'ਚ ਪੇਸ਼ੀ ਹੋਵੇਗੀ।
ਸੁਰਿੰਦਰ ਪੌਲ ਸਿੰਗਲਾ
ਸੁਰਿੰਦਰ ਪੌਲ 'ਸਿੰਗਲਾ ਬ੍ਰਦਰਜ਼ ਹੋਲਡਿੰਗ ਲਿਮਿਟਡ' ਦੇ ਸੰਸਥਾਪਕ ਤੇ ਪ੍ਰਧਾਨ ਹਨ ਜਿਸ ਦੀ ਰੀਅਲ ਅਸਟੇਟ ਤੇ ਡਿਵੈਲਪਮੈਂਟ 'ਚ ਮੁਹਾਰਤ ਹੈ। ਸਿੰਗਲਾ 2015 ਤੋਂ 2017 ਤਕ ਵਾਪਰੀਆਂ ਘਟਨਾਵਾਂ ਲਈ 10 ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਸਥਾਨਕ ਮੀਡੀਆ 'ਚ ਸਿੰਗਲਾ ਦੇ ਘਰ CBSA ਦੀ ਰੇਡ ਦੀ ਕਵਰੇਜ ਕੀਤੀ ਗਈ ਸੀ। ਸੁਰਿੰਦਰ ਪੌਲ ਸਿੰਗਲਾ ਨੂੰ ਵੀ 21 ਅਕਤੂਬਰ ਨੂੰ ਅਦਾਲਤ 'ਚ ਤਲਬ ਕੀਤਾ ਗਿਆ ਹੈ।
ਵੇਦ ਕਲੇਰ
ਵੇਦ ਕਲੇਰ ਬ੍ਰਿਟਿਸ਼ ਕੋਲੰਬੀਆ 'ਚ ਡੈਲਟਾ ਅਧਾਰਤ 'ਵੀਕੇ ਡਿਲੀਵਰੀ ਐਂਡ ਮੂਵਿੰਗ' ਦੇ ਸੰਸਥਾਪਕ ਤੇ ਮੌਜੂਦਾ ਸਮੇਂ ਪ੍ਰਧਾਨ ਹਨ। ਕੰਪਨੀ ਦੀ ਵੈੱਬਸਾਈਟ ਮੁਤਾਬਕ ਇਨ੍ਹਾਂ ਦੇ ਅੱਠ ਗੋਦਾਮ, 60 ਟਰੱਕ ਤੇ 100 ਦੇ ਕਰੀਬ ਕਰਮਚਾਰੀ ਹਨ। ਕਲੇਰ 'ਤੇ ਛੇ ਇਲਜ਼ਾਮ ਲੱਗੇ ਹਨ ਤੇ 19 ਅਕਤੂਬਰ ਨੂੰ ਅਦਾਲਤ 'ਚ ਪੇਸ਼ੀ ਹੋਵੇਗੀ।
ਗੁਰਤਾਜ ਗਰੇਵਾਲ
ਗੁਰਤਾਜ ਗਰੇਵਾਲ ਸਰੀ 'ਚ 'ਐਜੀਫੋਰਸ ਸਿਕਿਓਰਟੀ' ਦੇ ਪ੍ਰਧਾਨ ਤੇ ਸੀਈਓ ਹਨ। ਗਰੇਵਾਲ 'ਤੇ IRPA ਦੇ ਤਹਿਤ 10 ਇਲਜ਼ਾਮ ਲੱਗੇ ਹਨ ਤੇ ਉਨ੍ਹਾਂ ਨੂੰ 10 ਅਕਤੂਬਰ ਨੂੰ ਸਰੀ ਅਦਾਲਤ 'ਚ ਤਲਬ ਕੀਤਾ ਗਿਆ ਹੈ।
ਇਮੀਗ੍ਰੇਸ਼ਨ ਧੋਖਾਧੜੀ ਦੀ ਜਾਂਚ ਦੌਰਾਨ 25 ਹੋਰ ਕੰਪਨੀਆਂ ਤੇ ਪੱਕੇ ਹੋਏ 144 ਲੋਕ ਵੀ ਸ਼ੱਕ ਦੇ ਘੇਰੇ 'ਚ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਕੀਤੀ ਜਾਂਚ ਵਿਚ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸੱਦਣ ਬਦਲੇ ਮੋਟੀਆਂ ਰਕਮਾਂ ਵਸੂਲਣ ਦਾ ਵੀ ਖੁਲਾਸਾ ਹੋਇਆ ਹੈ।
ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਸਰੀ ਦੇ ਪਾਇਲ ਸੈਂਟਰ ਵਿਚ ‘ਕੈਨ ਏਸ਼ੀਆ ਇਮੀਗਰੇਸ਼ਨ’ ਨਾਂ ਦੀ ਕੰਪਨੀ ਹੇਠ ਕਾਰੋਬਾਰ ਕਰ ਰਹੇ ਰੁਪਿੰਦਰ ਬਾਠ ਅਤੇ ਨਵਦੀਪ ਬਾਠ ਵਿਰੁੱਧ 69 ਦੋਸ਼ਾਂ ਅਧੀਨ ਕੇਸ ਦਰਜ ਕੀਤਾ ਹੈ। ਦੋਵਾਂ ਨੂੰ 13 ਅਕਤੂਬਰ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ’ਤੇ ਬਹੁਤੇ ਦੋਸ਼ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਤੇ ਇਮੀਗ੍ਰੇਸ਼ਨ ਵਿਭਾਗ ਕੋਲ ਨਕਲੀ ਸਬੂਤ ਪੇਸ਼ ਕਰਨ ਦੇ ਹਨ।
ਸਰਹੱਦੀ ਸੁਰੱਖਿਆ ਦੀਆਂ ਸੇਵਾਵਾਂ ਨਿਭਾਅ ਰਹੀ ਏਜੰਸੀ ਦਾ ਕਹਿਣਾ ਹੈ ਕਿ ਪਤੀ-ਪਤਨੀ ਲੰਮੇ ਸਮੇਂ ਤੋਂ ਪਰਵਾਸ ਸਲਾਹਕਾਰ ਵਜੋਂ ਕਾਰੋਬਾਰ ਕਰ ਰਹੇ ਹਨ। ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗਲਤ ਸਬੂਤ ਬਣਾ ਕੇ ਪੇਸ਼ ਕਰਦੇ ਹਨ। ਪੰਜ ਅਕਤੂਬਰ, 2017 ਨੂੰ ਏਜੰਸੀ ਨੇ ਉਨ੍ਹਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਤੇ ਉਨ੍ਹਾਂ ਦੇ ਕੰਮਕਾਰ 'ਤੇ ਨਜ਼ਰ ਰੱਖੀ।
ਇਸੇ ਦੌਰਾਨ ਉਨ੍ਹਾਂ ਦੇ ਕੰਮ ਵਿਚ ਗੰਭੀਰ ਊਣਤਾਈਆਂ ਹੋਣ ਤੇ ਨਕਲੀ ਦਸਤਾਵੇਜ਼ ਬਣਾਏ ਜਾਣ ਦਾ ਪਤਾ ਲੱਗਾ। ਏਜੰਸੀ ਦੀ ਨਜ਼ਰ ਵਿਚ ਆਉਣ ਕਾਰਨ ਜੋੜੇ ਨੇ ਕੰਪਨੀ ਬੰਦ ਕਰ ਦਿੱਤੀ, ਪਰ ਏਜੰਸੀ ਵੱਲੋਂ ਉਦੋਂ ਤੋਂ ਹੀ ਵੱਖ-ਵੱਖ ਵਿਭਾਗਾਂ ਤੋਂ ਸਬੂਤ ਇਕੱਠੇ ਕੀਤੇ ਜਾਂਦੇ ਰਹੇ। ਸਾਰੇ ਸਬੂਤ ਇਕੱਠੇ ਕਰਕੇ ਦੋਵਾਂ ਵਿਰੁੱਧ ਦੋਸ਼ ਪੱਤਰ ਤਿਆਰ ਕੀਤਾ ਗਿਆ। ਹੁਣ ਇਸ ਮਾਮਲੇ 'ਚ ਚਾਰ ਕਾਰੋਬਾਰੀਆਂ ਦਾ ਨਾਂ ਵੀ ਸਾਹਮਣੇ ਆਇਆ ਹੈ।
ਕਿਸਾਨਾਂ ਦਾ ਇਲਜ਼ਾਮ: ਰੇਲ ਰੋਕੋ ਅੰਦੋਲਨ ਖਤਮ ਕਰਨ ਲਈ ਰਚੀ ਜਾ ਰਹੀ ਇਹ ਸਾਜ਼ਿਸ਼ਕਿਸਾਨਾਂ ਨੇ ਪਟੜੀਆਂ 'ਤੇ ਤਪਾਏ ਚੁੱਲੇ, ਸੰਘਰਸ਼ ਹੋਰ ਤਪਾਉਣ ਦੇ ਸੰਕੇਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ