ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਦੀ ਸਿਆਸਤ 'ਚ ਐਂਟਰੀ, ਪਹਿਲੀ ਹੀ ਰੈਲੀ 'ਚ ਇਮਰਾਨ ਖਾਨ ਦਾ ਬੋਰੀਆ-ਬਿਸਤਰਾ ਬੰਨ੍ਹਿਆ
ਆਸਿਫਾ ਨੇ ਕਿਹਾ, ਅਸੀਂ ਪ੍ਰਧਾਨ ਮੰਤਰੀ ਨੂੰ ਇਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਹੈ। ਬੋਰੀਆ ਬਿਸਤਰ ਬੰਨ੍ਹਣਾ ਸ਼ੁਰੂ ਕਰ ਦਿਉ ਤੇ ਪੀਐਮ ਦੀ ਗੱਦੀ ਛੱਡ ਕੇ ਰਵਾਨਾ ਹੋ ਜਾਉ। ਉਨ੍ਹਾਂ ਕਿਹਾ, 'ਮੇਰੀ ਮਾਂ ਨੇ ਇਸ ਮੁਲਕ ਲਈ ਕੁਰਬਾਨੀ ਦਿੱਤੀ ਹੈ ਤੇ ਪਿਤਾ ਅੱਜ ਵੀ ਇਸ ਦੇਸ਼ ਲਈ ਸੰਘਰਸ਼ ਕਰ ਰਹੇ ਹਨ।'
ਕਰਾਚੀ: ਪਾਕਿਸਤਾਨ ਦੀ ਰਿਆਸਤ 'ਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਆਸਿਫਾ ਭੁੱਟੋ ਜਰਦਾਰੀ ਨੇ ਸਿਆਸਤ 'ਚ ਕਦਮ ਰੱਖ ਲਿਆ ਹੈ। ਆਸਿਫਾ ਨੇ ਆਪਣੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੀ ਮੁਲਤਾਨ 'ਚ ਆਯੋਜਿਤ ਇਕ ਰੈਲੀ 'ਚ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ।
ਆਸਿਫਾ ਨੇ ਆਪਣੇ ਭਾਸ਼ਣ 'ਚ ਪੀਐਮ ਇਮਰਾਨ ਖਾਨ 'ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਅਸੀਂ ਸਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਲੈਕਟਡ ਨਹੀਂ ਬਲਕਿ, ਸਿਲੈਕਟਡ ਪੀਐਮ ਮੰਨਦੇ ਹਨ।
ਆਸਿਫਾ ਨੇ ਕਿਹਾ, ਅਸੀਂ ਪ੍ਰਧਾਨ ਮੰਤਰੀ ਨੂੰ ਇਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ ਹੈ। ਬੋਰੀਆ ਬਿਸਤਰ ਬੰਨ੍ਹਣਾ ਸ਼ੁਰੂ ਕਰ ਦਿਉ ਤੇ ਪੀਐਮ ਦੀ ਗੱਦੀ ਛੱਡ ਕੇ ਰਵਾਨਾ ਹੋ ਜਾਉ। ਉਨ੍ਹਾਂ ਕਿਹਾ, 'ਮੇਰੀ ਮਾਂ ਨੇ ਇਸ ਮੁਲਕ ਲਈ ਕੁਰਬਾਨੀ ਦਿੱਤੀ ਹੈ ਤੇ ਪਿਤਾ ਅੱਜ ਵੀ ਇਸ ਦੇਸ਼ ਲਈ ਸੰਘਰਸ਼ ਕਰ ਰਹੇ ਹਨ।' ਉੱਥੇ ਸੋਮਵਾਰ ਨੂੰ ਇਸ ਰੈਲੀ ਨੂੰ ਇਮਰਾਨ ਸਰਕਾਰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਰੋਕ ਨਹੀਂ ਪਾਈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਵੀ ਇਸ ਰੈਲੀ 'ਚ ਸ਼ਾਮਲ ਹੋਈ।ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ ਤੇ ਆਸਿਫਾ ਦੇ ਭਾਈ ਬਿਲਾਵਲ ਭੁੱਟੋ ਜਰਦਾਰੀ ਹਾਲ ਹੀ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਭਰਾ ਦੀ ਮਦਦ ਲਈ ਆਸਿਫਾ ਇਸ ਰੈਲੀ 'ਚ ਸ਼ਾਮਲ ਹੋਈ।
ਆਸਿਫ ਅਲੀ ਜਰਦਾਰੀ ਤੇ ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਆਸਿਫਾ ਨੇ ਬ੍ਰਿਟੇਨ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਆਸਿਫਾ ਦੀ ਵੱਡੀ ਭੈਣ ਬਖਤਾਵਰ ਨੇ ਹਾਲ ਹੀ 'ਚ ਇਕ ਅਮਰੀਕੀ ਬਿਜ਼ਨਸਮੈਨ ਨਾਲ ਮੰਗਣਾ ਕਰਵਾਇਆ ਹੈ। ਆਸਿਫਾ ਦੀ ਮਾਂ ਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਦੀ 27 ਦਸੰਬਰ, 2007 ਨੂੰ ਹੋਏ ਇਕ ਫਿਦਾਇਨ ਹਮਲੇ 'ਚ ਮੌਤ ਹੋ ਗਈ ਸੀ।
ਦਿੱਲੀ-ਐਨਸੀਆਰ 'ਚ ਭੂਚਾਲ ਦੇ ਝਟਕੇ, ਸਹਿਮੇ ਲੋਕ ਘਰੋਂ ਤੋਂ ਨਿੱਕਲੇ ਬਾਹਰ ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ