(Source: ECI/ABP News)
ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ, ਇੱਕ ਘੰਟੇ 'ਚ 5 ਵਾਰ ਕੰਬੀ ਧਰਤੀ, ਜਾਣੋ ਹਲਾਤ
Earthquake In Indonesia: ਇੰਡੋਨੇਸ਼ੀਆ ਵਿੱਚ ਇੱਕ ਜ਼ਬਰਦਸਤ ਭੂਚਾਲ ਆਇਆ ਹੈ। ਸੋਮਵਾਰ ਨੂੰ ਇੱਥੇ ਸਿਰਫ 1 ਘੰਟੇ ਦੇ ਅੰਦਰ ਇਕ ਤੋਂ ਬਾਅਦ ਇਕ ਭੂਚਾਲ ਦੇ 5 ਝਟਕੇ ਆਏ। ਹਾਲਾਂਕਿ, ਉਹਨਾਂ ਦੀ ਤੀਬਰਤਾ 3.1 ਤੋਂ 4.5 ਤੱਕ ਸੀ।
![ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ, ਇੱਕ ਘੰਟੇ 'ਚ 5 ਵਾਰ ਕੰਬੀ ਧਰਤੀ, ਜਾਣੋ ਹਲਾਤ big earthquake shook indonesia 5 aftershocks within an hour know the latest situation- ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ, ਇੱਕ ਘੰਟੇ 'ਚ 5 ਵਾਰ ਕੰਬੀ ਧਰਤੀ, ਜਾਣੋ ਹਲਾਤ](https://feeds.abplive.com/onecms/images/uploaded-images/2023/02/25/4db906447fa9661ed9db300dd15f7b821677332321759109_original.jpg?impolicy=abp_cdn&imwidth=1200&height=675)
Earthquake In Indonesia: ਇੰਡੋਨੇਸ਼ੀਆ ਵਿੱਚ ਇੱਕ ਜ਼ਬਰਦਸਤ ਭੂਚਾਲ ਆਇਆ ਹੈ। ਸੋਮਵਾਰ ਨੂੰ ਇੱਥੇ ਸਿਰਫ 1 ਘੰਟੇ ਦੇ ਅੰਦਰ ਇੱਕ ਤੋਂ ਬਾਅਦ ਇੱਕ ਭੂਚਾਲ ਦੇ 5 ਝਟਕੇ ਆਏ। ਹਾਲਾਂਕਿ, ਉਹਨਾਂ ਦੀ ਤੀਬਰਤਾ 3.1 ਤੋਂ 4.5 ਤੱਕ ਸੀ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਸੀ ਅਤੇ ਇਸ ਦਾ ਕੇਂਦਰ ਜ਼ਮੀਨ ਦੇ 12 ਕਿਲੋਮੀਟਰ ਅੰਦਰ ਸੀ। ਇਸ ਭੂਚਾਲ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਕੁਝ ਦਿਨ ਪਹਿਲਾਂ ਭੂਚਾਲ ਆਇਆ ਸੀ
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ 'ਚ ਹਲਕਾ ਭੂਚਾਲ ਆਇਆ ਸੀ, ਜਿਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਪਾਪੂਆ ਦੇ ਉੱਤਰੀ ਤੱਟ ਦੇ ਨੇੜੇ ਜੈਪੁਰਾ ਵਿੱਚ 5.1 ਤੀਬਰਤਾ ਦਾ ਭੂਚਾਲ ਆਇਆ ਅਤੇ ਇਹ 22 ਕਿਲੋਮੀਟਰ (13 ਮੀਲ) ਦੀ ਡੂੰਘਾਈ ਵਿੱਚ ਕੇਂਦਰਿਤ ਸੀ। ਇਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)