ਕ੍ਰਿਸਮਿਸ 'ਤੇ ਅਮਰੀਕਾ 'ਚ ਵਿਸਫੋਟ, ਕਈ ਲੋਕ ਜ਼ਖ਼ਮੀ
ਪੁਲਿਸ ਬੁਲਾਰੇ ਡੌਨ ਏਰੋਨ ਨੇ ਸ਼ੁੱਕਰਵਾਰ ਸਵੇਰ ਸਾਢੇ ਛੇ ਵਜੇ ਵਿਸਫੋਟ ਹੋਇਆ ਤੇ ਕਿਸੇ ਵੱਲੋਂ ਜਾਣਬੁੱਝ ਕੇ ਇਹ ਧਮਾਕਾ ਕੀਤਾ ਗਿਆ ਲੱਗਦਾ ਹੈ।
ਅਮਰੀਕਾ ਦੇ ਨੇਸ਼ਿਵਲ ਸਹਿਰ ਦੇ ਘੱਟ ਚਹਿਲ-ਪਹਿਲ ਵਾਲੇ ਖੇਤਰ 'ਚ ਕ੍ਰਿਸਮਿਸ 'ਤੇ ਇਕ ਵਿਸਫੋਟ ਹੋਇਆ ਹੈ। ਜਿਸ ਨਾਲ ਆਸਪਾਸ ਦੇ ਭਵਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਹੋਰ ਨੁਕਸਾਨ ਦੇ ਨਾਲ-ਨਾਲ ਤਿੰਨ ਜਣੇ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਵਿਸਫੋਟ ਜਾਣਬੁੱਝ ਕੇ ਕੀਤਾ ਗਿਆ ਹੈ। ਐਫਬੀਆਈ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਜਾਣ ਬੁੱਝ ਕੇ ਕੀਤਾ ਗਿਆ ਧਮਾਕਾ- ਪੁਲਿਸ
ਪੁਲਿਸ ਬੁਲਾਰੇ ਡੌਨ ਏਰੋਨ ਨੇ ਸ਼ੁੱਕਰਵਾਰ ਸਵੇਰ ਸਾਢੇ ਛੇ ਵਜੇ ਵਿਸਫੋਟ ਹੋਇਆ ਤੇ ਕਿਸੇ ਵੱਲੋਂ ਜਾਣਬੁੱਝ ਕੇ ਇਹ ਧਮਾਕਾ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਪਹਿਲਾਂ ਮੰਨਣਾ ਸੀ ਕਿ ਵਿਸਫੋਟ 'ਚ ਕੋਈ ਵਾਹਨ ਸ਼ਾਮਲ ਹੈ।
ਧਮਾਕੇ ਵਾਲੀ ਥਾਂ 'ਤੇ ਹੁੰਦੀ ਹੈ ਸੈਲਾਨੀਆਂ ਦੀ ਭੀੜ:
ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਸ ਐਂਡ ਐਕਸਪਲੋਸਿਵ ਦੇ ਜਾਂਚਕਰਤਾ ਵੀ ਘਟਨਾ ਸਥਾਨ 'ਤੇ ਹਨ। ਘਟਨਾ ਸਥਾਨ 'ਤੇ ਅੱਗ ਦੀਆਂ ਲਪਟਾਂ ਤੇ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਇੱਥੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਤੇ ਰੈਸਟੋਰੈਂਟਾਂ ਸਮੇਤ ਕਈ ਹੋਰ ਦੁਕਾਨਾਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ