ਜਨਤਕ ਪਾਰਕ 'ਚੋਂ ਖਤਰਨਾਕ ਲਾਗ ਲੱਗਣ ਨਾਲ ਬੱਚੇ ਦੀ ਮੌਤ
ਸਪਲੈਸ਼ ਪੈਡ ਪਬਲਿਕ ਪਾਰਕਾਂ 'ਚ ਪਾਏ ਜਾਂਦੇ ਹਨ। ਇਸ ਵਿਚ ਸਪ੍ਰਿੰਕਲਰ, ਫੁਹਾਰੇ, ਨੋਜ਼ਲ ਤੇ ਹੋਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਪਾਣੀ ਦਾ ਛਿੜਕਾਅ ਕਰਦੀਆਂ ਹਨ।
ਇਕ ਜਨਤਕ ਪਾਰਕ ਦੇ ਵਿਚ ਇਕ ਲੜਕੇ ਦੀ ਦਿਮਾਗ ਨੂੰ ਅੰਦਰੋਂ ਖਾਣ ਵਾਲੇ ਅਮੀਬਾ ਦੀ ਇਨਫੈਕਸ਼ਨ ਤੋਂ ਬਾਅਦ ਮੌਤ ਹੋ ਗਈ। ਇਹ ਬੱਚਾ ਗਰਮੀ 'ਚ ਟੈਕਸਾਸ ਦੇ ਆਰਲਿੰਗਟਨ ਦੇ ਡੌਨ 'ਚ ਮਿਸੇਨਹਿਮਰ ਪਾਰਕ (Misenhimer Park) 'ਚ ਸਪਲੈਸ਼ ਪੈਡ 'ਤੇ ਖੇਡ ਰਿਹਾ ਸੀ।
ਸਪਲੈਸ਼ ਪੈਡ ਪਬਲਿਕ ਪਾਰਕਾਂ 'ਚ ਪਾਏ ਜਾਂਦੇ ਹਨ। ਇਸ ਵਿਚ ਸਪ੍ਰਿੰਕਲਰ, ਫੁਹਾਰੇ, ਨੋਜ਼ਲ ਤੇ ਹੋਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਪਾਣੀ ਦਾ ਛਿੜਕਾਅ ਕਰਦੀਆਂ ਹਨ।
ਅਧਿਕਾਰੀਆਂ ਨੂੰ ਪਹਿਲਾਂ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਇਸ ਦੁਖਾਂਤ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ, ਪਰ ਹੁਣ ਦੱਸਿਆ ਗਿਆ ਕਿ ਮੌਤ ਮਨੁੱਖੀ ਗਲਤੀ ਕਾਰਨ ਹੋਈ ਹੋ ਸਕਦੀ ਹੈ।
ਟੈਰੇਂਟ ਕਾਊਂਟੀ ਪਬਲਿਕ ਹੈਲਥ ਡਿਪਾਰਟਮੈਂਟ ਦੇ ਬਿਆਨ ਮੁਤਾਬਕ ਦਿਮਾਗ ਨੂੰ ਖਾਣ ਵਾਲੇ ਅਮੀਬਾ ਨੇਗਲਰੀਆ ਫੌਲੇਰੀ (brain-eating amoeba - Naegleria fowleri) ਨਾਲ ਬੱਚੇ ਦੇ ਦੂਸ਼ਿਤ ਪਾਣੀ ਨਾਲ ਸੰਪਰਕ ਦੇ ਦੋ ਸੰਭਵਿਤ ਸਰੋਤ ਨਿਰਧਾਰਤ ਕੀਤੇ ਹਨ। ਜਰਾਸੀਮ ਰੱਖਣ ਵਾਲਾ ਪਾਣੀ ਜਾਂ ਤਾਂ ਟੈਰੇਂਟ ਕਾਊਂਟੀ ਵਿਚ ਉਸ ਪਰਿਵਾਰ ਦੇ ਘਰੋਂ ਆਇਆ ਸੀ, ਜਾਂ ਅਰਲਿੰਗਟਨ 'ਚ ਡੌਨ ਮਿਸੇਨਹਿਮਰ ਪਾਰਕ (Misenhimer Park) ਸਪਲੈਸ਼ ਪੈਡ ਤੋਂ ਆਇਆ ਸੀ।
5 ਸਤੰਬਰ ਨੂੰ ਦੁਰਲੱਭ ਲਾਗ ਕਾਰਨ ਬੱਚੇ ਨੂੰ ਹਸਪਤਾਲ ਦਾਖਲ ਹੋਣ ਬਾਰੇ ਜਨਤਕ ਸਿਹਤ ਅਧਿਕਾਰੀਆਂ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਕਰਨ ਲਈ ਸਾਰੇ ਪਾਰਕਾਂ 'ਚ ਸਪਲੈਸ਼ ਪੈਡ ਬੰਦ ਕਰ ਦਿੱਤੇ।
ਜਾਂਚ ਵਿਚ ਰੋਜ਼ਾਨਾ ਦੇ ਰੱਖ-ਰਖਾਅ 'ਚ ਵੀ ਕਮੀ ਪਾਈ ਗਈ। NBCDFW ਵੱਲੋਂ ਦਿੱਤੇ ਗਏ ਰਿਕਾਰਡ ਮੁਤਾਬਕ, ਪਾਰਕਾਂ ਤੇ ਮਨੋਰੰਜਨ ਕਰਮਚਾਰੀਆਂ ਨੇ ਨਿਰੰਤਰ ਰਿਕਾਰਡ ਨਹੀਂ ਰੱਖਿਆ। ਜਾਂ ਇਹ ਕਹਿ ਸਕਦੇ ਹਾਂ ਕਿ ਕੁਝ ਮਾਮਲਿਆਂ 'ਚ ਪਾਣੀ ਦੀ ਗੁਣਵੱਤਾ ਦੀ ਜਾਂਚ ਨਹੀਂ ਕੀਤੀ ਜੋ ਕਿ ਰੋਜ਼ਾਨਾ ਅਜਿਹੇ ਪਾਰਕ ਖੋਲ੍ਹਣ ਤੋਂ ਪਹਿਲਾਂ ਲੋੜੀਂਦੀ ਹੈ।