ਪੜਚੋਲ ਕਰੋ
Advertisement
ਜੇਲ੍ਹ ਨਹੀਂ ਨਰਕ ਹੈ... ਇੱਕ ਅਜਿਹੀ 'ਜੇਲ੍ਹ', ਜਿੱਥੇ ਇੱਕ ਦੂਜੇ ਦੀਆਂ ਅੱਖਾਂ ਅਤੇ ਦਿਲ ਖਾ ਖਾਂਦੇ ਹਨ ਕੈਦੀ !
Deadliest Prison In The World : ਕਿਸੇ ਵੀ ਅਪਰਾਧ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਪਰਾਧੀ ਦਾ ਆਖਰੀ ਟਿਕਾਣਾ ਜੇਲ੍ਹ ਹੀ ਹੁੰਦਾ ਹੈ। ਕੈਦੀਆਂ ਨੂੰ ਜੇਲ੍ਹ ਵਿੱਚ ਇਸ ਲਈ ਰੱਖਿਆ ਜਾਂਦਾ ਹੈ ਤਾਂ ਜੋ ਉਹ ਸਮਾਜ ਦਾ ਨੁਕਸਾਨ ਨਾ
Deadliest Prison In The World : ਕਿਸੇ ਵੀ ਅਪਰਾਧ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਪਰਾਧੀ ਦਾ ਆਖਰੀ ਟਿਕਾਣਾ ਜੇਲ੍ਹ ਹੀ ਹੁੰਦਾ ਹੈ। ਕੈਦੀਆਂ ਨੂੰ ਜੇਲ੍ਹ ਵਿੱਚ ਇਸ ਲਈ ਰੱਖਿਆ ਜਾਂਦਾ ਹੈ ਤਾਂ ਜੋ ਉਹ ਸਮਾਜ ਦਾ ਨੁਕਸਾਨ ਨਾ ਕਰ ਸਕਣ ਅਤੇ ਜੇਲ੍ਹ ਵਿੱਚ ਰਹਿੰਦਿਆਂ ਆਪਣੀ ਜ਼ਿੰਦਗੀ ਦੀ ਮਹੱਤਤਾ ਨੂੰ ਸਮਝ ਸਕਣ। ਮੰਨਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਜੇਲ 'ਚ ਰੱਖਣ ਨਾਲ ਕੁਝ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਪਰ ਅਸਲ ਸੱਚਾਈ ਇਸ ਦੇ ਉਲਟ ਹੈ। ਕੈਦੀਆਂ ਨੂੰ ਸੁਧਾਰਨ ਦੀ ਬਜਾਏ ਜੇਲ੍ਹਾਂ ਵਿੱਚ ਅਪਰਾਧਾਂ ਦਾ ਹੋਰ ਵੀ ਜ਼ਿਆਦਾ ਬੋਲਬਾਲਾ ਦੇਖਣ ਨੂੰ ਮਿਲਦਾ ਹੈ।
ਬ੍ਰਾਜ਼ੀਲ 'ਚ ਇਕ ਅਜਿਹੀ ਜੇਲ ਸਥਿਤ ਹੈ, ਜਿਸ ਨੂੰ ਨਰਕ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਸ ਜੇਲ੍ਹ ਨੂੰ ਨਰਕ ਕਹਿਣ ਦੇ ਕਈ ਕਾਰਨ ਹਨ। ਬ੍ਰਾਜ਼ੀਲ ਦੀ ਅਨੀਸੀਓ ਜੋਬਿਮ ਜੇਲ੍ਹ ਕੰਪਲੈਕਸ ਨੂੰ ਇੱਕ ਅਜਿਹੇ ਕੈਦਖਾਨੇ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਦੁਨੀਆ ਦੇ ਸਭ ਤੋਂ ਖਤਰਨਾਕ ਕੈਦੀ ਸਜ਼ਾ ਕੱਟ ਰਹੇ ਹਨ। ਇਸ ਜੇਲ੍ਹ ਵਿੱਚ ਮੌਜੂਦ ਕੈਦੀ ਇੰਨੇ ਖ਼ਤਰਨਾਕ ਹਨ ਕਿ ਜਦੋਂ ਹਿੰਸਾ ਹੁੰਦੀ ਹੈ ਤਾਂ ਉਹ ਇੱਕ ਦੂਜੇ ਦੀਆਂ ਅੱਖਾਂ ਅਤੇ ਦਿਲ ਕੱਚਾ ਖਾ ਜਾਂਦੇ ਹਨ।
ਜੇਲ੍ਹ ਵਿੱਚ ਖ਼ਤਰਨਾਕ ਕੈਦੀ
ਅਨੀਸੀਓ ਜੋਬਿਮ ਜੇਲ੍ਹ ਕੰਪਲੈਕਸ ਵਿੱਚ ਬੰਦ ਜ਼ਿਆਦਾਤਰ ਕੈਦੀ ਡਰੱਗ ਸਪਲਾਈ ਕਰਨ ਵਾਲੇ ਗਿਰੋਹ ਨਾਲ ਜੁੜੇ ਹੋਏ ਹਨ। ਡਰੱਗ ਤਸਕਰੀ ਗੈਂਗ ਨਾਲ ਸਬੰਧਤ ਕੈਦੀਆਂ ਦੀ ਆਪਣੇ ਵਿਰੋਧੀ ਗੈਂਗ ਦੇ ਕੈਦੀਆਂ ਨਾਲ ਨਹੀਂ ਨਹੀਂ ਬਣਦੀ। ਇਸ ਕਾਰਨ ਜੇਲ੍ਹ ਵਿੱਚ ਬੰਦੀਆਂ ਵਿਚਕਾਰ ਅਕਸਰ ਤੇਜ਼ਧਾਰ ਹਥਿਆਰਾਂ ਨਾਲ ਝੜਪ ਹੁੰਦੀ ਰਹਿੰਦੀ ਹੈ। ਦੋ ਗੈਂਗਾਂ ਵਿਚਕਾਰ ਇਹ ਝੜਪ ਇੰਨੀ ਖਤਰਨਾਕ ਹੋ ਜਾਂਦੀ ਹੈ ਕਿ ਇੱਕ ਜਾਂ ਦੂਜੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ।
ਜਦੋਂ ਕੈਦੀਆਂ ਨੇ ਖਾ ਗਏ ਅੱਖਾਂ ਤੇ ਦਿਲ
ਬ੍ਰਾਜ਼ੀਲ ਦੀ ਇਸ ਜੇਲ 'ਚ 2017 'ਚ ਕੁਝ ਅਜਿਹਾ ਹੋਇਆ, ਜਿਸ ਨੇ ਲੋਕਾਂ ਦੀ ਰੂਹ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਅਨੀਸੀਓ ਜੋਬਿਮ ਜੇਲ੍ਹ ਕੰਪਲੈਕਸ ਵਿੱਚ ਪਾਣੀ ਦੀ ਘਾਟ ਕਾਰਨ ਨਵੇਂ ਸਾਲ ਵਾਲੇ ਦਿਨ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਦੋ ਪ੍ਰਮੁੱਖ ਅਪਰਾਧਿਕ ਸੰਗਠਨਾਂ ਪ੍ਰਾਈਮੀਰੋ ਕਮਾਂਡੋ ਦਾ ਕੈਪੀਟਲ (ਪੀਸੀਸੀ) ਅਤੇ ਕਮਾਂਡੋ ਵਰਮੇਲਹੋ (ਸੀਵੀ) ਦੇ ਮੈਂਬਰ ਇਸ ਜੇਲ੍ਹ ਵਿੱਚ ਕੈਦ ਸਨ, ਜੋ ਪਾਣੀ ਦਾ ਬਹਾਨਾ ਬਣਾ ਕੇ ਇੱਕ ਦੂਜੇ ਨਾਲ ਟਕਰਾ ਗਏ।
ਜੇਲ੍ਹ ਦੇ ਅੰਦਰ ਹੋਏ ਇਸ ਖ਼ੂਨ-ਖ਼ਰਾਬੇ ਵਿੱਚ 56 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਜੇਲ 'ਚ ਇਹ ਹਿੰਸਾ ਇੰਨੀ ਖੂਨੀ ਸੀ ਕਿ ਜਦੋਂ ਕੈਦੀਆਂ ਨੂੰ ਬੰਦ ਕਰਕੇ ਜਾਂਚ ਕੀਤੀ ਗਈ ਤਾਂ ਸਿਰਫ 40 ਦੇ ਕਰੀਬ ਲੋਕਾਂ ਦੇ ਤਾਂ ਸਿਰ ਹੀ ਬਰਾਮਦ ਹੋਏ। ਇੰਨਾ ਹੀ ਨਹੀਂ, ਕੈਦੀਆਂ ਨੇ ਇਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਕੁਝ ਕੈਦੀਆਂ ਨੂੰ ਮਾਰੇ ਗਏ ਲੋਕਾਂ ਦੀਆਂ ਅੱਖਾਂ ਅਤੇ ਦਿਲ ਖਾਣ ਲਈ ਕਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement