Brics Summit: ਪੀਐਮ ਮੋਦੀ-ਜਿਨਪਿੰਗ ਵਿਚਾਲੇ ਮੁਲਾਕਾਤ ਅੱਜ, ਦੋਵਾਂ ਦੇਸ਼ਾਂ ਵਿਚਾਲੇ 5 ਸਾਲ ਬਾਅਦ ਹੋਵੇਗੀ ਦੁਵੱਲੀ ਮੀਟਿੰਗ
Brics summit Bilateral meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਰੂਸ ਪਹੁੰਚੇ ਹਨ। ਅੱਜ ਪੀਐਮ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਵਿਚਕਾਰ ਦੁਵੱਲੀ ਮੀਟਿੰਗ ਹੋਵੇਗੀ।
Brics summit Bilateral meeting : ਅੱਜ ਪੀਐਮ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਵਿਚਕਾਰ ਦੁਵੱਲੀ ਮੀਟਿੰਗ (Bilateral Meeting) ਹੋਵੇਗੀ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਕਿਹਾ, "ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਭਲਕੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਦੁਵੱਲੀ ਮੀਟਿੰਗ ਵੀ ਹੋਵੇਗੀ।" 5 ਸਾਲ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਹ ਰਸਮੀ ਦੁਵੱਲੀ ਬੈਠਕ ਹੋਣ ਜਾ ਰਹੀ ਹੈ।
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) 'ਤੇ 2020 ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਇੱਕ ਸਮਝੌਤਾ ਹੋਇਆ ਹੈ। ਚੀਨੀ ਰਾਜਦੂਤਾਂ ਨੇ ਅੱਜ (22 ਅਕਤੂਬਰ, 2024) ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਬ੍ਰਿਕਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬੈਠਕ 'ਚ ਇਸ ਸਮਝੌਤੇ 'ਤੇ ਚਰਚਾ ਹੋ ਸਕਦੀ ਹੈ।
ਆਖਰੀ ਵਾਰ ਕਦੋਂ ਮਿਲੇ ਸੀ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendara Modi) ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਆਖਰੀ ਮੁਲਾਕਾਤ ਪਿਛਲੇ ਸਾਲ 2023 'ਚ ਦੱਖਣੀ ਅਫਰੀਕਾ 'ਚ ਹੋਏ ਬ੍ਰਿਕਸ ਸੰਮੇਲਨ ਦੌਰਾਨ ਹੋਈ ਸੀ। ਇਸ ਤੋਂ ਪਹਿਲਾਂ ਸਾਲ 2020 ਵਿੱਚ ਦੋਵੇਂ ਨੇਤਾ ਜੀ-20 ਸਿਖਰ ਸੰਮੇਲਨ 2020 ਵਿੱਚ ਮਿਲੇ ਸਨ। ਹਾਲਾਂਕਿ, ਜੀ-20 'ਚ ਦੋਵਾਂ ਨੇਤਾਵਾਂ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਦੁਵੱਲੀ ਬੈਠਕ ਨਹੀਂ ਹੋਈ ਸੀ।
ਰੂਸੀ ਰਾਸ਼ਟਰਪਤੀ ਨੂੰ ਜੱਫੀ ਪਾ ਕੇ ਮਿਲੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਰੂਸ ਦੇ ਕਜਾਨ ਸ਼ਹਿਰ ਪਹੁੰਚੇ, ਜਿੱਥੇ ਅੱਜ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਇਕ ਦੂਜੇ ਨੂੰ ਜੱਫੀ ਵੀ ਪਾਈ। ਰੂਸੀ ਰਾਸ਼ਟਰਪਤੀ ਨੇ ਪੀਐਮ ਮੋਦੀ ਨੂੰ ਕਿਹਾ ਕਿ ਉਨ੍ਹਾਂ ਵਿਚਕਾਰ ਸਬੰਧ ਇੰਨੇ ਚੰਗੇ ਅਤੇ ਡੂੰਘੇ ਹਨ ਕਿ ਪੀਐਮ ਮੋਦੀ ਬਿਨਾਂ ਅਨੁਵਾਦਕ ਦੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਸਮਝ ਲੈਂਦੇ ਹਨ। ਪੀਐਮ ਮੋਦੀ ਪਿਛਲੇ ਚਾਰ ਮਹੀਨਿਆਂ ਵਿੱਚ ਕਈ ਵਾਰ ਰੂਸ ਦਾ ਦੌਰਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਜੁਲਾਈ ਮਹੀਨੇ 'ਚ ਗਏ ਸਨ।