Vancouver's Punjabi Market: ਆਖ਼ਰ ਕਿਉਂ ਫਿੱਕੀਆਂ ਪੈਂਦੀਆਂ ਗਈਆਂ ਵੈਨਕੂਵਰ ਦੀ ਪੰਜਾਬੀ ਮਾਰਕਿਟ ਦੀਆਂ ਰੌਣਕਾਂ?
ਵੈਨਕੂਵਰ ਦੇ 48ਵੇਂ ਤੇ 51ਵੇਂ ਐਵੇਨਿਊ ਵਿਚਾਲੇ ਮੇਨ ਸਟ੍ਰੀਟ ਉੱਤੇ ਇਹ ਪੰਜਾਬੀ ਮਾਰਕਿਟ ਸਥਿਤ ਹੈ। ਅਮਰੀਕਾ ਤੋਂ ਵੀ ਭਾਰਤੀ ਖਾਣਿਆਂ ਦਾ ਸੁਆਦ ਲੈਣ ਤੇ ਵਧੀਆ ਕੱਪੜੇ ਤੇ ਗਹਿਣੇ ਲੈਣ ਲਈ ਬਹੁਤ ਸਾਰੇ ਲੋਕ ਖ਼ਾਸ ਤੌਰ ’ਤੇ ਆਉਂਦੇ ਹਨ।
ਮਹਿਤਾਬ-ਉਦ-ਦੀਨ
Punjab in Canada: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ ਦੀ ਪੰਜਾਬੀ ਮਾਰਕਿਟ ਦੀਆਂ ਰੌਣਕਾਂ ਨੂੰ ਇੱਕ ਵਾਰ ਵਧਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸਥਾਪਨਾ 1970ਵਿਆਂ ਤੇ 1990ਵਿਆਂ ਦਰਮਿਆਨ ਹੋਈ ਸੀ। ਇਸ ਨੂੰ ‘ਲਿਟਲ ਇੰਡੀਆ ਡਿਸਟ੍ਰਿਕਟ’ ਵੀ ਕਿਹਾ ਜਾਂਦਾ ਹੈ ਪਰ ਇਸ ਦੀਆਂ ਬਹੁਤ ਸਾਰੀਆਂ ਦੁਕਾਨਾਂ ਹੁਣ 34 ਕਿਲੋਮੀਟਰ ਦੂਰ ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਸ਼ਹਿਰ ਸਰੀ ’ਚ ਸ਼ਿਫ਼ਟ ਹੋ ਗਈਆਂ ਹਨ; ਜਿਸ ਕਾਰਨ ਇੱਥੋਂ ਦੀ ਪੰਜਾਬੀ ਮਾਰਕਿਟ ਹੁਣ ਫਿੱਕੀ ਪੈਂਦੀ ਜਾ ਰਹੀ ਹੈ। ਰਹੀ-ਸਹੀ ਕਸਰ ਪਿਛਲੇ ਵਰ੍ਹੇ ਕੋਰੋਨਾਵਾਇਰਸ ਮਹਾਮਾਰੀ ਕਾਰਣ ਲੱਗੇ ਲੌਕਡਾਊਨਜ਼ ਨੇ ਪੂਰੀ ਕਰ ਦਿੱਤੀ। ਇਸੇ ਲਈ ਹੁਣ ਕੁਝ ਪੰਜਾਬੀਆਂ ਨੇ ਇਸ ਬਾਜ਼ਾਰ ਵਿੱਚ ਇੱਕ ਵਾਰ ਫਿਰ ਇੱਕ ਨਵੀਂ ਰੂਹ ਫੂਕਣ ਦਾ ਬੀੜਾ ਚੁੱਕਿਆ ਹੈ।
ਵੈਨਕੂਵਰ ਦੇ 48ਵੇਂ ਤੇ 51ਵੇਂ ਐਵੇਨਿਊ ਵਿਚਾਲੇ ਮੇਨ ਸਟ੍ਰੀਟ ਉੱਤੇ ਇਹ ਪੰਜਾਬੀ ਮਾਰਕਿਟ ਸਥਿਤ ਹੈ। ਇੱਥੇ ਜਿਊਲਰੀ ਦੀਆਂ 24 ਦੁਕਾਨਾਂ ਸਮੇਤ 300 ਤੋਂ ਵੱਧ ਦੁਕਾਨਾਂ ਹਨ। ਅਮਰੀਕਾ ਤੋਂ ਵੀ ਭਾਰਤੀ ਖਾਣਿਆਂ ਦਾ ਸੁਆਦ ਲੈਣ ਤੇ ਵਧੀਆ ਕੱਪੜੇ ਤੇ ਗਹਿਣੇ ਲੈਣ ਲਈ ਬਹੁਤ ਸਾਰੇ ਲੋਕ ਖ਼ਾਸ ਤੌਰ ’ਤੇ ਆਉਂਦੇ ਹਨ।
ਪਿਛਲੇ ਸਾਲ 2020 ਦੌਰਾਨ ਵੈਨਕੂਵਰ ਦੀ ਪੰਜਾਬੀ ਮਾਰਕਿਟ ਨੇ ਆਪਣੀ ਸਥਾਪਨਾ ਦੇ ਪੰਜ ਦਹਾਕਿਆਂ ਦੇ ਜਸ਼ਨ ਮਨਾਏ ਸਨ ਪਰ ਪਿਛਲੇ 15 ਸਾਲਾਂ ਤੋਂ ਇਸ ਮਾਰਕਿਟ ਦਾ ਕਾਰੋਬਾਰ ਘਟਦਾ ਹੀ ਜਾ ਰਿਹਾ ਹੈ। ਸਾਲ 2019 ਦੌਰਾਨ ਸਰੀ ਦੀ ਨਗਰ ਕੌਂਸਲ ਨੇ ਬਾਕਾਇਦਾ ਇੱਕ ਮਤਾ ਪਾਸ ਕਰ ਕੇ ਇਸ ਪੰਜਾਬੀ ਮਾਰਕਿਟ ਦੀ ਗੋਲਡਨ ਜੁਬਲੀ ਮਨਾਉਣ ਦਾ ਫ਼ੈਸਲਾ ਕੀਤਾ ਸੀ।
‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਹੁਣ ਭਾਰਤੀ ਮੂਲ ਦੇ ਕੁਝ ਲੋਕਾਂ, ਖ਼ਾਸ ਕਰਕੇ ਪੰਜਾਬੀਆਂ ਦੇ ਇੱਕ ਸਮੂਹ ਨੇ ਇਸ ਮਾਰਕਿਟ ਨੂੰ ਪੁਨਰ-ਸੁਰਜੀਤ ਕਰਨ ਲਈ ‘ਪੰਜਾਬੀ ਮਾਰਕਿਟ ਰੀਜੈਨਰੇਸ਼ਨ ਕੁਲੈਕਟਿਵ’ (PMRC) ਨਾਂ ਦਾ ਸੰਗਠਨ ਕਾਇਮ ਕੀਤਾ ਹੈ।
PMRC ਦੇ ਕ੍ਰੀਏਟਿਵ ਡਾਇਰੈਕਟਰ ਜੈਗ ਨਾਗਰਾ ਨੇ ਦੱਸਿਆ ਕਿ ‘ਵੈਨਕੂਵਰ ਦੀ ਪੰਜਾਬੀ ਮਾਰਕਿਟ ਦੀ ਸਥਾਪਨਾ 1970 ’ਚ ਹੋਈ ਸੀ। ਸਾਡੇ ਮਾਪੇ ਤਦ ਕੈਨੇਡਾ ’ਚ ਨਵੇਂ ਸਨ। ਉਨ੍ਹਾਂ ਨੇ ਇਸ ਮਾਰਕਿਟ ਦੀ ਸਥਾਪਨਾ ਇਸ ਲਈ ਕੀਤੀ ਸੀ ਕਿ ਤਾਂ ਜੋ ਪੰਜਾਬੀਆਂ ਦੀ ਇੱਕਜੁਟਤਾ ਦਾ ਅਹਿਸਾਸ ਹੁੰਦਾ ਰਹੇ ਤੇ ਬਗਾਨੇ ਦੇਸ਼ ਵਿੱਚ ਕੁਝ ਵੀ ਓਪਰਾ ਨਾ ਜਾਪੇ।’
ਇਹ ਵੀ ਪੜ੍ਹੋ: CLAT 2021: ਕੌਮਨ ਲਾਅ ਐਡਮਿਸ਼ਨ ਟੈਸਟ (CLAT) 2021 ਦੇ ਨਤੀਜੇ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਕਾਊਂਸਲਿੰਗ ਪ੍ਰਕਿਰਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904