ਪੜਚੋਲ ਕਰੋ
Advertisement
ਬੈਲਜੀਅਮ ਦਾ ਮਸ਼ਹੂਰ 'ਮੂਤਣ ਵਾਲਾ ਕਾਕਾ' ਰੋਜ਼ਾਨਾ ਡੋਲ੍ਹਦਾ ਸੀ 2,500 ਲੀਟਰ ਪਾਣੀ, ਹੁਣ ਕੀਤਾ ਜਾਵੇਗਾ ਸੂਤ
24 ਇੰਚ ਦਾ ਇਹ ਕਾਕਾ ਰੋਜ਼ਾਨਾ 1,000 ਤੋਂ 2,500 ਲੀਟਰ ਦਾ ਪਾਣੀ ਵਹਾਅ ਦਿੰਦਾ ਹੈ। ਇੰਨਾ ਪਾਣੀ ਬੈਲਜੀਅਮ ਦੇ ਤਕਰੀਬਨ 10 ਘਰਾਂ ਦੀ ਰੋਜ਼ ਦੀ ਲੋੜ ਪੂਰੀ ਕਰ ਸਕਦਾ ਹੈ।
ਬੈਲਜੀਅਮ ਦੇ ਰਾਜਧਾਨੀ ਖੇਤਰ ਬਰੂਸੇਲਸ ਦਾ ਮਸ਼ਹੂਰ 'ਮਾਨਿਕਨ ਪਿਸ' (Manneken Pis) ਭਾਵ ਪਿਸ਼ਾਬ ਕਰਨ ਵਾਲੇ ਬਾਲ ਦਾ ਬੁੱਤ, ਆਪਣੇ ਇਸ ਕਾਰਜ ਰਾਹੀਂ ਹਰ ਰੋਜ਼ 2,500 ਲੀਟਰ ਤਕ ਪੀਣਯੋਗ ਸਾਫ ਪਾਣੀ ਡੋਲ੍ਹ ਦਿੰਦਾ ਸੀ। ਸਥਾਨਕ ਪ੍ਰਸ਼ਾਸਨ ਹੁਣ ਤਕ ਭੁਲੇਖੇ ਵਿੱਚ ਹੀ ਸੀ ਕਿ ਬੁੱਤ ਵੱਲੋਂ ਵਰਤਿਆ ਜਾਣ ਵਾਲਾ ਇਹ ਪਾਣੀ ਮੁੜ ਤੋਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।
17ਵੀਂ ਸਦੀ ਦੇ ਇਸ ਕਾਕੇ ਨੂੰ ਜੇਰੋਮ ਡੁਕਿਊਸਨੌਇ (Jerome Duquesnoy) ਨਾਂ ਦੇ ਕਲਾਕਾਰ ਨੇ ਪਿੱਤਲ ਤੋਂ ਤਿਆਰ ਕੀਤਾ ਸੀ। ਇਹ ਇੰਨਾ ਪ੍ਰਸਿੱਧ ਹੋਇਆ ਸੀ ਕਿ ਦੁਨੀਆ ਵਿੱਚ ਕਈ ਥਾਵਾਂ 'ਤੇ ਇਸ ਦੀ ਨਕਲ ਕਰਕੇ ਬੁੱਤ ਸਥਾਪਤ ਕੀਤੇ ਗਏ। ਉਦੋਂ ਤੋਂ ਬਰੂਸੇਲਸ ਦੀ ਸ਼ਾਨ ਕਹੇ ਜਾਣ ਵਾਲੇ ਇਸ ਬੁੱਤ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ। ਉਦੋਂ ਬੁੱਤ ਵਿੱਚ ਸਾਫ ਪਾਣੀ ਦਾ ਕੁਨੈਕਸ਼ਨ ਜੋੜਿਆ ਗਿਆ ਸੀ, ਫਿਰ ਕਿਸੇ ਨੇ ਗੌਰ ਹੀ ਨਹੀਂ ਕੀਤੀ ਕਿ ਬੁੱਤ 'ਚੋਂ ਬਾਹਰ ਆਉਣ ਵਾਲੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ।
ਊਰਜਾ ਮਾਹਰ ਰੇਗਿਸ ਕਾਲਿੰਸ (Régis Callens) ਨੇ ਖੋਜ ਕੀਤੀ ਕਿ 24 ਇੰਚ ਦਾ ਇਹ ਕਾਕਾ ਰੋਜ਼ਾਨਾ 1,000 ਤੋਂ 2,500 ਲੀਟਰ ਦਾ ਪਾਣੀ ਵਹਾਅ ਦਿੰਦਾ ਹੈ। ਇੰਨਾ ਪਾਣੀ ਬੈਲਜੀਅਮ ਦੇ ਤਕਰੀਬਨ 10 ਘਰਾਂ ਦੀ ਰੋਜ਼ ਦੀ ਲੋੜ ਪੂਰੀ ਕਰ ਸਕਦਾ ਹੈ। ਇਸੇ ਹਫ਼ਤੇ ਹੋਈ ਪੁਸ਼ਟੀ ਮਗਰੋਂ 'ਮਾਨਿਕਨ ਪਿਸ' ਨੂੰ ਪਾਣੀ ਦਾ ਅੰਦਰੂਨੀ ਸਰਕਿਟ ਬਣਾ ਕੇ ਜੋੜਿਆ ਜਾਵੇਗਾ। ਭਾਵ ਬੁੱਤ ਵਿੱਚ ਬਾਹਰ ਆਉਣ ਵਾਲਾ ਪਾਣੀ ਹੀ ਮੁੜ ਤੋਂ ਉਸ ਦੀ ਵਰਤੋਂ ਵਿੱਚ ਲਿਆਂਦਾ ਜਾਵੇਗਾ। ਅਜਿਹਾ ਅਕਸਰ ਨਲਕੇ ਜਾਂ ਧਰਨੇ ਦੀ ਸ਼ਕਲ ਵਾਂਗ ਦਿੱਸਣ ਵਾਲੇ ਚੱਕਵੇਂ ਸ਼ੋਅ ਪੀਸ ਵਿੱਚ ਦਿਖਾਈ ਦਿੰਦਾ ਹੈ।
ਬੈਲਜੀਅਮ ਦੇ ਮੂਰਤੀ ਕਲਾ ਦੀ ਸੁਚੱਜੇ ਨਮੂਨੇ ਦੀ ਰਾਜਧਾਨੀ ਦੇ 400 ਸਾਲ ਪੁਰਾਣੇ ਇਸ ਕਾਕੇ ਦਾ ਖ਼ਾਸ ਚੜ੍ਹਤ ਹੈ। ਬੁੱਤ ਨੂੰ ਹਰ ਸਾਲ 130 ਵਾਰ ਕੱਪੜੇ ਪੁਵਾਏ ਜਾਂਦੇ ਹਨ ਤੇ ਹੁਣ ਤਕ ਕਾਕੇ ਦੀਆਂ ਤਕਰੀਬਨ 1,000 ਪੁਸ਼ਾਕਾਂ ਬਦਲੀਆਂ ਜਾ ਚੁੱਕੀਆਂ ਹਨ। ਇਹ ਪੁਸ਼ਾਕਾਂ ਵੱਖ-ਵੱਖ ਸੱਭਿਆਚਾਰਾਂ ਦੇ ਬੱਚਿਆਂ ਵੱਲੋਂ ਪਹਿਨੇ ਜਾਣ ਵਾਲੇ ਕੱਪੜੇ ਹੀ ਹੁੰਦੇ ਹਨ। 'ਮਾਨਿਕਨ ਪਿਸ' ਦੁਨੀਆ ਦੀਆਂ ਸਰਬੋਤਮ 45 ਸੈਲਾਨੀਗਾਹਾਂ ਵਿੱਚੋਂ ਇੱਕ ਹੈ, ਜੋ ਹੁਣ ਪਾਣੀ ਦੀ ਦੁਰਵਰਤੋਂ ਨਹੀਂ ਕਰੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement