(Source: ECI/ABP News/ABP Majha)
ਪਹਿਲਾਂ ਰੇਪ ਫਿਰ ਕੱਟ ਦਿੱਤਾ ਸਰ... ਪਾਕਿਸਤਾਨ 'ਚ ਬਿਜਨੈੱਸ ਟਾਈਕੂਨ ਦੇ ਬੇਟੇ ਨੂੰ ਹੈਵਾਨੀਅਤ 'ਤੇ ਸਜ਼ਾ-ਏ-ਮੌਤ
ਦੋਸ਼ੀ ਵਿਅਕਤੀ ਉਦਯੋਗਪਤੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦਾ ਨਾਂ ਜ਼ਹੀਰ ਜਾਫਰ ਹੈ। ਜਾਫਰ ਨੂੰ ਨੂਰ ਮੁਕੱਦਮ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਨੂਰ ਮੁਕੱਦਮ (27) ਜ਼ਹੀਰ ਜਾਫਰ ਦਾ ਦੋਸਤ ਸੀ।
Pakistan News : ਪਾਕਿਸਤਾਨ ਦੀ ਇੱਕ ਸੈਸ਼ਨ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਬਚਪਨ ਦੇ ਦੋਸਤ ਨੂਰ ਮਕੱਦਮ ਦੇ ਕਤਲ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਉੱਤੇ ਲੜਕੀ ਨੂੰ ਤਸੀਹੇ ਦੇਣ, ਉਸ ਨਾਲ ਬਲਾਤਕਾਰ ਕਰਨ ਅਤੇ ਫਿਰ ਉਸ ਦਾ ਸਿਰ ਕਲਮ ਕਰਨ ਦੇ ਦੋਸ਼ ਲਾਏ ਹਨ।
ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਪਾਰ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ
ਦੋਸ਼ੀ ਵਿਅਕਤੀ ਉਦਯੋਗਪਤੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦਾ ਨਾਂ ਜ਼ਹੀਰ ਜਾਫਰ ਹੈ। ਜਾਫਰ ਨੂੰ ਨੂਰ ਮੁਕੱਦਮ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਨੂਰ ਮੁਕੱਦਮ (27) ਜ਼ਹੀਰ ਜਾਫਰ ਦਾ ਦੋਸਤ ਸੀ। ਨੂਰ ਮੁਕੱਦਮ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 20 ਜੁਲਾਈ 2021 ਨੂੰ ਮੁਕੱਦਮ ਦੀ ਲਾਸ਼ ਜ਼ਹੀਰ ਜਾਫਰ ਦੇ ਘਰ ਤੋਂ ਮਿਲੀ ਸੀ।
ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ
ਪਾਕਿਸਤਾਨੀ ਚੈਨਲ 'ਆਜ ਟੀਵੀ' ਦੀ ਖਬਰ ਮੁਤਾਬਕ ਨੂਰ ਦੇ ਪਿਤਾ ਸਾਬਕਾ ਡਿਪਲੋਮੈਟ ਸ਼ੌਕਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਜ਼ਹੀਰ ਜਾਫਰ ਖਿਲਾਫ ਐੱਫਆਈਆਰ ਦਰਜ ਕਰ ਕੇ ਉਸ ਨੂੰ ਯੋਜਨਾਬੱਧ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਵੀਰਵਾਰ ਨੂੰ ਐਡੀਨੀਸ਼ਲ ਸੈਸ਼ਨ ਜੱਜ ਅਤਾ ਰੱਬਾਨੀ ਨੇ ਫੈਸਲਾ ਸੁਣਾਇਆ, ਜੋ ਉਨ੍ਹਾਂ ਨੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਤੋਂ ਬਾਅਦ ਸੁਰੱਖਿਅਤ ਰੱਖ ਲਿਆ ਸੀ।
ਮਾਪਿਆਂ ਨੂੰ ਕੀਤਾ ਬਰੀ
ਜੱਜ ਰੱਬਾਨੀ ਨੇ ਜ਼ਹੀਰ ਜਾਫਰ ਨੂੰ ਪਾਕਿਸਤਾਨੀ ਪੀਨਲ ਕੋਡ ਦੀ ਧਾਰਾ 302 ਦੇ ਤਹਿਤ ਦੋਸ਼ੀ ਪਾਏ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਅਦਾਲਤ ਨੇ ਜ਼ਹੀਰ ਦੇ ਪਿਤਾ ਜ਼ਾਕਿਰ ਜਾਫਰ, ਮਾਂ ਅਸਮਤ ਆਦਮਜੀ ਅਤੇ ਉਸ ਦੇ ਨਿੱਜੀ ਰਸੋਈਏ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ, ਪਰ ਉਸ ਦੇ ਦੋ ਘਰੇਲੂ ਸਹਾਇਕਾਂ- ਇਫ਼ਤਿਖਾਰ ਅਤੇ ਜਮੀਲ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ।