Canada News: ਕੈਨੇਡਾ 'ਚ ਇਨ੍ਹਾਂ 3 ਪੰਜਾਬੀ ਨੌਜਵਾਨਾਂ ਨੇ ਡੁਬੋਇਆ ਨਾਂਅ, ਬਰੈਂਪਟਨ ’ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਹੋਏ ਗ੍ਰਿਫ਼ਤਾਰ
ਕੈਨੇਡਾ ਦੀ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ

ਇੱਕ ਪਾਸੇ ਜਿੱਥੇ ਕੁੱਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਵਧੀਆ ਕੰਮ ਕਰਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਪਰ ਕੁੱਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਗਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫੋਨ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਸੀ। ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ।
1 ਮਈ ਨੂੰ ਵਿਸ਼ੇਸ਼ ਜਾਂਚ 'ਚ ਕਈ ਟੀਮਾਂ – ਜਿਵੇਂ ਕਿ ਨਿਗਰਾਨੀ, ਕਮਿਊਨਿਟੀ ਇੰਸੀਡੈਂਟ ਰਿਸਪਾਂਸ ਅਤੇ ਟੈਕਟੀਕਲ ਯੂਨਿਟ – ਦੀ ਸ਼ਮੂਲੀਅਤ ਰਿਹਾ। ਇਸ ਜਾਂਚ ਤੋਂ ਬਾਅਦ ਬਰੈਂਪਟਨ ਦੇ ਤਿੰਨ ਨੌਜਵਾਨਾਂ ਨੂੰ ਫਿਰੌਤੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਪਹਿਚਾਣ ਹਰਪਾਲ ਸਿੰਘ (34), ਰਾਜਨੂਰ ਸਿੰਘ (20) ਅਤੇ ਏਕਨੂਰ ਸਿੰਘ (22) ਵਜੋਂ ਹੋਈ ਹੈ। ਜੋ ਕਿ ਬਰੈਂਪਟਨ ਦ ਹੀ ਵਸਨੀਕ ਸਨ।
ਵਪਾਰਕ ਅਦਾਰੇ ਨੂੰ ਬਣਾਇਆ ਨਿਸ਼ਾਨਾ
ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਮੁਤਾਬਕ ਮੁਲਜ਼ਮਾਂ ਨੇ 30 ਅਪ੍ਰੈਲ ਨੂੰ ਉਕਤ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਗੋਲੀਆਂ ਚਲਾਉਣ ਤੋਂ ਬਾਅਦ ਉਸ ਦੇ ਮਾਲਕ ਨੂੰ ਫੋਨ ਅਤੇ ਮੈਸੇਜ ਕਰਕੇ ਫਿਰੌਤੀ ਦੀ ਵੱਡੀ ਰਕਮ ਮੰਗੀ ਅਤੇ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ। ਉਂਝ ਗੋਲੀਆਂ ਚਲਾਉਣ ਮੌਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਮੌਕੇ ’ਤੇ ਲੱਗੇ ਸਕਿਓਰਿਟੀ ਉਪਕਰਨਾਂ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਤੇ ਹਰਕਤਾਂ ਰਿਕਾਰਡ ਹੋ ਗਈਆਂ।
ਨੇੜਲੇ ਲੋਕਾਂ ਦੀ ਮਦਦ ਨਾਲ ਜਲਦੀ ਹੀ ਇਨ੍ਹਾਂ ਨੌਜਵਾਨਾਂ ਦੀ ਪਛਾਣ ਵੀ ਹੋ ਗਈ ਤੇ 2 ਮਈ ਨੂੰ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਚਾਰਜਸ਼ੀਟ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਪੀੜਤ ਨੇ ਡਰ ਕਰਕੇ ਅਜੇ ਤੱਕ ਪੁਲਿਸ ਨੂੰ ਨਹੀਂ ਦੱਸਿਆ ਤਾਂ ਉਹ ਖੁੱਲ੍ਹ ਕੇ ਦੱਸ ਸਕਦਾ ਹੈ ਤੇ ਉਸ ਨੂੰ ਮੁਲਜ਼ਮਾਂ ਦੀ ਸ਼ਨਾਖਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
Multiple Arrests Made in an Extortion Investigation
— Peel Regional Police (@PeelPolice) May 5, 2025
For more: https://t.co/3kZ9mNJaYW#Brampton #Mississauga #PeelRegion #Extortion pic.twitter.com/OIcXsKqb72






















