ਕੈਨੇਡਾ ਦੀ ਬੱਸ 'ਚ ਪੰਜਾਬੀ ਬਜ਼ੁਰਗ ਦਾ ਸ਼ਰਮਨਾਕ ਕਾਰਾ, ਪੁਲਿਸ ਭਾਲ 'ਚ ਜੁੱਟੀ
ਐਬਟਸਫੋਰਡ ਪੁਲਿਸ ਮੁਤਾਬਕ ਸਫ਼ਰ ਦੌਰਾਨ ਬਾਬਾ ਕੁੜੀ ਦੀ ਨਾਲ ਵਾਲੀ ਸੀਟ 'ਤੇ ਬੈਠ ਗਿਆ ਤੇ ਲੜਕੀ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿਤਾ। ਸਾਰੀ ਘਟਨਾ ਦਾ ਨੋਟਿਸ ਬੱਸ ਡਰਾਇਵਰ ਨੇ ਲਿਆ।
ਐਬਟਸਫੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਐਬਟਸਫੋਰਡ ਦੀ ਪੁਲਿਸ ਨੂੰ ਇਕ ਪੰਜਾਬੀ ਬਜ਼ੁਰਗ ਦੀ ਤਲਾਸ਼ ਹੈ। ਇਸ ਸਬੰਧੀ ਐਬਟਸਫੋਰਡ ਪੁਲਿਸ ਨੇ ਬਜ਼ੁਰਗ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਹੈ ਕਿ ਉਸ ਨੇ ਇਕ ਕੁੜੀ ਨਾਲ ਛੇੜਛਾੜ ਕੀਤੀ ਸੀ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੀਸੀ ਟ੍ਰਾਂਜ਼ਿਟ ਬੱਸ ਵਿਚ ਉਕਤ ਵਿਅਕਤੀ ਨੇ 17 ਸਾਲਾ ਕੁੜੀ ਨਾਲ ਛੇੜਛਾੜ ਕੀਤੀ ਸੀ। ਇਹ ਘਟਨਾ ਸੈਂਟਰਲ ਐਬਟਸਫੋਰਡ ਵਿਚ ਬੀਤੀ ਤਿੰਨ ਅਕਤੂਬਰ ਨੂੰ ਵਾਪਰੀ। ਪੁਲਿਸ ਮੁਤਾਬਕ ਸ਼ਾਮ ਕਰੀਬ ਸੱਤ ਵਜੇ 17 ਸਾਲ ਦੀ ਲੜਕੀ ਬੌਰਨਕੁਇਨ ਕ੍ਰਿਸੈਂਟ ਬਸ ਸਟੌਪ 'ਤੇ ਖੜੀ ਸੀ ਜਿੱਥੇ ਬਾਬੇ ਨੇ ਕੁੜੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਖਾਲੀ ਬੱਸ ਦੇਖਦਿਆਂ ਕੁੜੀ ਦੇ ਨਾਲ ਹੀ ਬੱਸ 'ਚ ਸਵਾਰ ਹੋ ਗਿਆ।
ਕਿਸਾਨਾਂ ਦੇ ਅੜਿੱਕੇ ਆਇਆ ਮੁਹੰਮਦ ਸਦੀਕ
ਐਬਟਸਫੋਰਡ ਪੁਲਿਸ ਮੁਤਾਬਕ ਸਫ਼ਰ ਦੌਰਾਨ ਬਾਬਾ ਕੁੜੀ ਦੀ ਨਾਲ ਵਾਲੀ ਸੀਟ 'ਤੇ ਬੈਠ ਗਿਆ ਤੇ ਲੜਕੀ ਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿਤਾ। ਸਾਰੀ ਘਟਨਾ ਦਾ ਨੋਟਿਸ ਬੱਸ ਡਰਾਇਵਰ ਨੇ ਲਿਆ। ਡਰਾਇਵਰ ਨੇ ਤੁਰੰਤ ਕੁੜੀ ਨੂੰ ਪੁੱਛਿਆ ਕਿ ਉਹ ਠੀਕ ਹੈ। ਕੁੜੀ ਦੀ ਅਸਹਿਜਤਾ ਨੂੰ ਭਾਂਪਦਿਆਂ ਬੱਸ ਚਾਲਕ ਨੇ ਬਜ਼ੁਰਗ ਵਿਅਕਤੀ ਨੂੰ ਕਿੱਧਰੇ ਹੋਰ ਜਾਕੇ ਬੈਠਣ ਲਈ ਕਿਹਾ। ਪਰ ਉਹ ਵਿਅਕਤੀ ਬੱਸ 'ਚੋਂ ਉੱਤਰ ਗਿਆ। ਲੜਕੀ ਨੇ ਬਾਅਦ 'ਚ ਆਪਣੇ ਪਰਿਵਾਰ ਨੂੰ ਫੋਨ ਕੀਤੇ ਤੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ।
Do you recognize this man? On Oct 3 at 6:40 pm at the Bourquin Cres bus exchange, this South Asian man between 60-70 yrs, approached a 17 yr old vic making unwanted sexual comments & unwanted sexual touching. Have info? Call 604-859-5225 Release - https://t.co/sGAccQiXwC pic.twitter.com/2FcentvGMW
— Abbotsford Police Department (@AbbyPoliceDept) October 14, 2020
ਕਿਸਾਨ ਅੰਦੋਲਨ ਦਾ ਰੇਲਵੇ ਨੂੰ ਭਾਰੀ ਸੇਕ, ਅੱਜ ਤੇ ਕੱਲ੍ਹ ਵੀ ਸੰਚਾਲਨ ਰਹੇਗਾ ਬੰਦ, ਇਸ ਤਰ੍ਹਾਂ ਰਹੇਗਾ ਹਾਲ
ਕੋਰੋਨਾ ਵਾਇਰਸ ਕਾਰਨ ਮਾਸਕ ਪਹਿਨਿਆ ਹੋਣ ਕਾਰਨ ਬੱਸ 'ਚ ਲੱਗੇ ਕੈਮਰੇ ਅੰਦਰ ਉਸਦੀ ਸ਼ਕਲ ਸਾਫ ਨਜ਼ਰ ਨਹੀਂ ਆਈ ਪਰ ਪੁਲਿਸ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਕਰੀਬ 60-70 ਸਾਲ ਦਾ ਦੱਖਣੀ-ਏਸ਼ੀਆਈ ਮੂਲ ਦਾ ਵਿਅਕਤੀ ਹੈ। ਜਿਸ ਦੀ ਦਾੜੀ ਚਿੱਟੀ ਹੈ ਤੇ ਘਟਨਾ ਵਾਲੇ ਦਿਨ ਉਸ ਨੇ ਅਸਮਾਨੀਂ ਰੰਗ ਦੀ ਪੱਗ ਬੰਨ੍ਹੀ ਸੀ। ਐਬਟਸਫੋਰਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਜਾਂ ਉਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਐਬਟਸਫ਼ੋਰਡ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ