Canada Finance Minister: ਕ੍ਰਿਸਟੀਆ ਫ੍ਰੀਲੈਂਡ ਬਣੀ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ
New Finance Minister of Canada: ਵਿੱਤ ਮੰਤਰੀ ਬਿਲ ਮੌਰਨਿਉ ਦੇ ਅਸਤੀਫੇ ਤੋਂ ਬਾਅਦ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ।
ਓਟਾਵਾ: ਵਿੱਤ ਮੰਤਰੀ ਬਿਲ ਮੌਰਨਿਉ ਦੇ ਅਸਤੀਫੇ ਤੋਂ ਬਾਅਦ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ।ਰੀਡੋ ਹੌਲ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ 'ਚ ਕ੍ਰਿਸਟੀਆ ਫ੍ਰੀਲੈਂਡ ਨੇ ਅਹੁਦੇ ਦੀ ਸਹੂੰ ਚੁੱਕੀ। ਕੈਨੇਡਾ ਦੇ ਇਤਿਹਾਸ 'ਚ ਕ੍ਰਿਸਟੀਆ ਫ੍ਰੀਲੈਂਡ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਹੈ।
ਇਹ ਵੀ ਪੜ੍ਹੋ: First Day Flop Show:ਕੈਪਟਨ ਸਰਕਾਰ ਦਾ ਨਾਇਟ ਕਰਫਿਊ ਹੋਇਆ ਫੇਲ, ਵੇਖੋ ਤਸਵੀਰਾਂ
ਵੀ ਚੈਰਿਟੀ ਦੇ ਮੁੱਦੇ 'ਚ ਘਿਰੇ ਪ੍ਰਧਾਨ ਮੰਤਰੀ ਟਰੂਡੋ ਸਮੇਤ ਬਿਲ ਮੌਰਨਿਊ ਤੇ ਸਰਕਾਰ ਦਾ ਅਸਰ ਰਸੁਖ ਵਰਤਦਿਆਂ ਇਸ ਸੰਸਥਾ ਨੂੰ ਫਾਇਦਾ ਪਹੁੰਚਾਉਣ ਦੇ ਇਲਜ਼ਾਮ ਲੱਗੇ ਸੀ। ਵਿਰੋਧੀਆਂ ਦੇ ਦਬਾਅ ਤੋਂ ਬਾਅਦ ਵਿੱਤ ਮਤੰਰੀ ਨੇ ਅਸਤੀਫਾ ਦਿੱਤਾ ਸੀ। ਜਿਸ ਨੇ ਟਰੂਡੋ ਕੈਬਨਿਟ 'ਚ ਵੱਡਾ ਫੇਰਬਦਲ ਕੀਤਾ।ਅਹੁਦਾ ਸੰਭਾਲਣ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਦੇਣ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ: UGC Final Year Exam SC Hearing: Final Year Exam 'ਤੇ SC 'ਚ ਸੁਣਵਾਈ, ਜਾਣੋ ਕੀ ਹੋਏਗਾ ਵਿਦਿਆਰਥੀਆਂ ਦਾ ਭਵਿੱਖ
ਜਿਥੇ ਟਰੂਡੋ ਨੇ ਕ੍ਰਿਸਟੀਆ ਫ੍ਰੀਲੈਂਡ ਤੋਂ ਵਧੀਆ ਕਾਰਜਕਾਲ ਦੀ ਉਮੀਦ ਜਤਾਈ ਹੈ। ਉਥੇ ਹੀ ਬਿਲ ਮੌਰਨਿਉ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।ਵੀ ਚੈਰਿਟੀ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਤੇ ਸਵਾਲ ਉੱਠੇ ਜਿਸ ਤੋਂ ਬਾਅਦ ਟਰੂਡੋ ਨੇ ਪਾਰਲੀਆਮੈਂਟ ਦੇ ਗਵਰਨਰ ਜਨਰਲ ਤੋਂ ਸੰਸਦ ਨੂੰ 23 ਸਤੰਬਰ ਤੱਕ ਮੁਲਤਵੀ ਕਰਨ ਦੀ ਅਪੀਲ ਕੀਤੀ। ਸੰਸਦ ਮੁਲਤਵੀ ਹੁੰਦੇ ਹੀ ਵੀ ਚੈਰਿਟੀ ਮਾਮਲੇ 'ਚ ਜਾਂਚ ਕਰ ਰਹੀ ਵਿੱਤੀ ਕਮੇਟੀ ਵੀ ਸਸਪੈਂਡ ਕੀਤੀ ਜਾ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ 'ਚ ਵੀ ਦੇਰੀ ਹੋਵੇਗੀ।
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ