ਟਰੰਪ ਦੀ ਟੈਰਿਫ ਧਮਕੀ ਤੋਂ ਬਾਅਦ ਜਸਟਿਨ ਟਰੂਡੋ ਕੈਮਰੇ ਸਾਹਮਣੇ ਫੁੱਟ-ਫੁੱਟ ਰੋਏ, ਸਾਹਮਣੇ ਆਈ ਭਾਵੁਕ ਕਰਨ ਵਾਲੀ ਵੀਡੀਓ
Justin Trudeau breaks down: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੀਡੀਆ ਨਾਲ ਗੱਲ ਕਰਦੇ ਹੋਏ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਵਜੋਂ ਆਪਣੀ ਆਖਰੀ ਮੀਡੀਆ ਬ੍ਰੀਫਿੰਗ ਦੌਰਾਨ ਟਰੂਡੋ ਦੇ ਰੋਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
Justin Trudeau breaks down: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਟਰੰਪ ਕੈਨੇਡਾ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਕੈਨੇਡਾ ਨੂੰ ਅਮਰੀਕਾ ਨਾਲ ਮਿਲਾ ਸਕਣ। ਇਸ ਬਾਰੇ ਗੱਲ ਕਰਦੇ ਹੋਏ, ਕੈਨੇਡੀਅਨ ਪ੍ਰਧਾਨ ਮੰਤਰੀ ਭਾਵੁਕ ਹੋ ਗਏ।
ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਆਖਰੀ ਮੀਡੀਆ ਬ੍ਰੀਫਿੰਗ ਵਿੱਚ ਟਰੂਡੋ ਭਾਵੁਕ ਹੋ ਗਏ ਤੇ ਆਪਣੇ 9 ਸਾਲਾਂ ਦੇ ਕਾਰਜਕਾਲ ਤੇ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਬਾਰੇ ਬੋਲਦੇ ਹੋਏ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਜਨਵਰੀ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕਰਨ ਵਾਲੇ ਟਰੂਡੋ ਨੇ ਕੈਨੇਡੀਅਨਾਂ ਨੂੰ ਪਹਿਲ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਟਰੂਡੋ ਨੇ ਕਿਹਾ "ਮੈਂ ਇਹ ਯਕੀਨੀ ਬਣਾਇਆ ਹੈ ਕਿ ਇਸ ਦਫ਼ਤਰ ਵਿੱਚ ਹਰ ਰੋਜ਼, ਮੈਂ ਕੈਨੇਡੀਅਨਾਂ ਨੂੰ ਪਹਿਲ ਦੇਵਾਂ," ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਲਈ ਇੱਥੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਇਸ ਸਰਕਾਰ ਦੇ ਆਖਰੀ ਦਿਨਾਂ ਵਿੱਚ ਵੀ ਅਸੀਂ ਕੈਨੇਡੀਅਨਾਂ ਨੂੰ ਨਿਰਾਸ਼ ਨਹੀਂ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਨਵਾਂ ਨੇਤਾ ਚੁਣਨ ਤੋਂ ਬਾਅਦ ਜਸਟਿਨ ਟਰੂਡੋ ਇਸ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਟਰੰਪ ਦੀ ਧਮਕੀ ਤੋਂ ਡਰੇ ਟਰੂਡੋ !
ਪ੍ਰਧਾਨ ਮੰਤਰੀ ਵਜੋਂ ਆਪਣੀ ਆਖਰੀ ਮੀਡੀਆ ਬ੍ਰੀਫਿੰਗ ਦੌਰਾਨ, ਟਰੂਡੋ ਨੇ ਇੱਕ ਜੋਸ਼ੀਲਾ ਭਾਸ਼ਣ ਦਿੱਤਾ ਤੇ ਕੈਨੇਡੀਅਨਾਂ ਵਿੱਚ ਏਕਤਾ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਸਨੇ ਟਰੰਪ ਦੀਆਂ ਟੈਰਿਫ ਧਮਕੀਆਂ ਤੇ ਕੈਨੇਡਾ ਦੇ ਰਲੇਵੇਂ ਬਾਰੇ ਬਿਆਨਬਾਜ਼ੀ ਕਾਰਨ ਆਉਣ ਵਾਲੇ ਮੁਸ਼ਕਲ ਸਮੇਂ ਦੀ ਚੇਤਾਵਨੀ ਵੀ ਦਿੱਤੀ। ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਸਾਰੇ ਦੇਸ਼ਾਂ ਨਾਲ ਵੱਖ-ਵੱਖ ਤਰ੍ਹਾਂ ਦੇ ਸਬੰਧ ਬਣਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਕੈਨੇਡੀਅਨ ਉਤਪਾਦਾਂ 'ਤੇ 25 ਪ੍ਰਤੀਸ਼ਤ ਟੈਰਿਫ ਲਗਾਏਗਾ। ਹਾਲਾਂਕਿ ਬਾਜ਼ਾਰ ਵਿੱਚ ਅਸਥਿਰਤਾ ਆਉਣ ਤੋਂ ਬਾਅਦ ਇਸਨੂੰ ਇੱਕ ਮਹੀਨੇ ਲਈ ਰੋਕ ਦਿੱਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਆਪਣੇ ਕਾਰਜਕਾਲ ਦੀਆਂ ਚੁਣੌਤੀਆਂ ਤੇ ਉਤਰਾਅ-ਚੜ੍ਹਾਅ ਬਾਰੇ ਗੱਲ ਕਰਦੇ ਹੋਏ ਰੋ ਪਏ।
ਟਰੂਡੋ ਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਅਤੇ ਕਿਹਾ, 'ਮੈਂ 10 ਸਾਲਾਂ ਤੋਂ ਡੋਨਾਲਡ ਟਰੰਪ ਨੂੰ ਦੇਖ ਰਿਹਾ ਹਾਂ।' ਸਦੀ ਵਿੱਚ ਇੱਕ ਵਾਰ ਆਉਣ ਵਾਲੀ ਇਤਿਹਾਸਕ ਮਹਾਂਮਾਰੀ, ਮਹਿੰਗਾਈ ਸੰਕਟ, ਯੂਕਰੇਨ ਵਿੱਚ ਜੰਗ ਤੇ ਮੱਧ ਪੂਰਬ ਦੀ ਸਥਿਤੀ। ਇਹ ਬਹੁਤ ਗੁੰਝਲਦਾਰ ਸਮੇਂ ਰਹੇ ਹਨ। ਇਹ ਉਹ ਨੌਕਰੀ ਹੈ ਜਿਸ ਲਈ ਮੈਂ ਸਾਈਨ ਅੱਪ ਕੀਤਾ ਸੀ। ਮੈਂ ਅੰਤ ਤੱਕ ਕੈਨੇਡਾ ਲਈ ਕੰਮ ਕਰਦਾ ਰਹਾਂਗਾ।






















