ਪੜਚੋਲ ਕਰੋ
ਕੈਨੇਡਾ 'ਚ ਗੈਂਗਸਟਰਾਂ 'ਤੇ ਸ਼ਿਕੰਜਾ, 8 ਪੰਜਾਬੀ ਖ਼ਤਰਨਾਕ ਹਥਿਆਰਾਂ ਨਾਲ ਦਬੋਚੇ

ਚੰਡੀਗੜ੍ਹ: ਕੈਨੇਡਾ 'ਚ ਵੈਨਕੂਵਰ ਪੁਲਿਸ ਨੇ 17 ਮਹੀਨਿਆਂ ਦੀ ਪੜਤਾਲ ਤੋਂ ਬਾਅਦ 14 ਇੰਡੋ-ਕੈਨੇਡੀਅਨ ਗੈਂਗਸਟਰਾਂ ਨੂੰ ਹਥਿਆਰਾਂ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਫੜ੍ਹੇ ਗਏ ਮੁਲਜ਼ਮਾਂ 'ਚੋਂ 8 ਪੰਜਾਬੀ ਮੂਲ ਦੇ ਹਨ। ਪੁਲਿਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਇਸ ਮਿਸ਼ਨ ਨੂੰ ਫਤਹਿ ਕੀਤਾ ਗਿਆ। ਪੁੱਛਗਿੱਛ ਦੌਰਾਨ ਫੜ੍ਹੇ ਗਏ ਗੈਂਗਸਟਰਾਂ 'ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਮੁਲਜ਼ਮਾਂ ਕੋਲੋਂ ਪ੍ਰੈਸ਼ਰ ਕੁੱਕਰ ਬੰਬ, ਏਕੇ 47 ਤੇ ਸਨਾਇਪਰ ਗੰਨ ਜਿਹੇ 120 ਤੋਂ ਜ਼ਿਆਦਾ ਹਥਿਆਰ, 50 ਗੈਰਕਾਨੂੰਨੀ ਡਿਵਾਇਸ, ਸਾਢੇ ਨੌਂ ਕਿਲੋ ਫੇਨਟੇਨਿਲ, 40 ਕਿਲੋ ਨਸ਼ੀਲੇ ਪਦਾਰਥ, 8 ਲੱਖ ਡਾਲਰ ਕੈਸ਼ ਤੇ 8 ਲੱਖ ਡਾਲਰ ਦਾ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 3.5 ਲੱਖ ਡਾਲਰ ਦੀਆਂ ਕਾਰਾਂ ਵੀ ਜ਼ਬਤ ਕੀਤੀਆਂ ਹਨ। ਪੁਲਿਸ ਮੁਤਾਬਕ ਗੈਂਗਸਟਰਾਂ ਨੇ ਇਹ ਹਥਿਆਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨੂੰ ਸਪਲਾਈ ਕਰਨੇ ਸਨ। ਸਹਾਇਕ ਪੁਲਿਸ ਕਮਿਸ਼ਨਰ ਆਰਸੀਏਐਮਪੀ ਕੇਵਿਨ ਹਾਕਲੇਟ ਮੁਤਾਬਕ ਫੜ੍ਹੇ ਗਏ ਸਾਰੇ ਗੈਂਗਸਟਰ ਕੰਗ ਤੇ ਲੇਟੀਮਰ ਗੈਂਗ ਨਾਲ ਜੁੜੇ ਹੋਏ ਹਨ। ਇਨ੍ਹਾਂ ਦੀ ਉਮਰ 22 ਤੋਂ 68 ਸਾਲ ਦੇ ਦਰਮਿਆਨ ਹੈ। ਫੜ੍ਹੇ ਗਏ ਪੰਜਾਬੀ ਗੈਂਗਸਟਰਾਂ ਦਾ ਸਬੰਧ ਜਲੰਧਰ ਤੇ ਲੁਧਿਆਣਾ ਨਾਲ ਹੈ। ਫੜ੍ਹ ਗਏ ਗੈਂਗਸਟਰਾਂ ਦੀ ਸੂਚੀ ਸੁਮੀਤ ਕੰਗ-26 ਸਾਲ ਗੈਰੀ ਕੰਗ-22 ਸਾਲ ਰਣਬੀਰ ਕੰਗ-48 ਸਾਲ ਮਨਬੀਰ ਕੰਗ-50 ਸਾਲ ਗੁਰਚਰਨ ਕੰਗ-68 ਸਾਲ ਪਰਮਿੰਦਰ ਬੋਪਾਰਾਏ-29 ਸਾਲ ਮਨਵੀਰ ਵੜੈਚ-30 ਸਾਲ ਕੇਲ ਲੇਟੀਮਰ-27 ਸਾਲ ਕੇਗ ਲੇਟੀਮਰ-55 ਸਾਲ ਕਸੋਨਗੋਰ ਸਜੂਸ-29 ਸਾਲ ਐਂਡਿਊਲ ਪਿਕਨਟਿਊ-22 ਸਾਲ ਜੋਕਬ ਪ੍ਰੇਰਾ-25 ਸਾਲ ਜੀਤੇਸ਼ ਵਾਘ-37 ਸਾਲ ਕ੍ਰਿਸਟੋਫਰ ਘੁਮਾਨ-21 ਸਾਲ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















