ਚੀਨੀ ਫੌਜ ਨੇ ਭਾਰਤੀ ਜਵਾਨਾਂ ਨੂੰ ਕੰਡਿਆਲੀਆਂ ਤਾਰਾਂ ਨਾਲ ਕੁੱਟਿਆ, ਸਰਹੱਦ 'ਤੇ ਤਣਾਅ ਵਧਣ ਦੇ ਆਸਾਰ
ਪੂਰਬੀ ਲੱਦਾਖ ਦੇ ਪੇਂਗੌਂਗ ਤਸੋ ਝੀਲ ਵਾਲੇ ਇਲਾਕੇ 'ਚ ਪੰਜ ਮਈ ਨੂੰ ਹੋਈ ਝੜਪ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਜਵਾਨਾਂ 'ਤੇ ਡੰਡਿਆਂ, ਕੰਡੇਦਾਰ ਤਾਰਾਂ ਤੇ ਪੱਥਰਾਂ ਨਾਲ ਅਟੈਕ ਕੀਤਾ ਗਿਆ ਸੀ।
ਲੱਦਾਖ: ਭਾਰਤ ਤੇ ਚੀਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਜਾਰੀ ਹੈ। ਅਜਿਹੇ 'ਚ ਪ੍ਰੋਫੈਸ਼ਨਲ ਹੋਣ ਦਾ ਦਾਅਵਾ ਕਰਨ ਵਾਲੀ ਚੀਨੀ ਫੌਜ ਦੀ ਹਕੀਕਤ ਪਿਛਲੇ ਦਿਨੀਂ ਬਾਰਡਰ 'ਤੇ ਭਾਰਤੀ ਫੌਜ ਨਾਲ ਹੋਈ ਝੜਪ ਦੌਰਾਨ ਸਾਹਮਣੇ ਆ ਗਈ। ਪੂਰਬੀ ਲੱਦਾਖ ਦੇ ਪੇਂਗੌਂਗ ਤਸੋ ਝੀਲ ਵਾਲੇ ਇਲਾਕੇ 'ਚ ਪੰਜ ਮਈ ਨੂੰ ਹੋਈ ਝੜਪ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਜਵਾਨਾਂ 'ਤੇ ਡੰਡਿਆਂ, ਕੰਡੇਦਾਰ ਤਾਰਾਂ ਤੇ ਪੱਥਰਾਂ ਨਾਲ ਅਟੈਕ ਕੀਤਾ ਗਿਆ ਸੀ।
ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਚੀਨੀ ਫੌਜ ਦਾ ਰਵੱਈਆ ਪਾਕਿਸਤਾਨ ਸਮਰਥਕ ਉਨ੍ਹਾਂ ਪੱਥਰਬਾਜ਼ਾਂ ਜਿਹਾ ਸੀ ਜੋ ਕਸ਼ਮੀਰ 'ਚ ਭਾਰਤੀ ਜਵਾਨਾਂ ਨੂੰ ਮਾਰਦੇ ਹਨ। ਚੀਨੀ ਫੌਜੀ ਭਾਰਤੀ ਜਵਾਨਾਂ ਨਾਲੋਂ ਜ਼ਿਆਦਾ ਸਨ। ਉਨ੍ਹਾਂ ਦਾ ਰਵੱਈਆ ਗੁੰਢਿਆਂ, ਬਦਮਾਸ਼ਾਂ ਜਿਹਾ ਸੀ।
ਇਹ ਵੀ ਪੜੋ: ਅਮਰੀਕੀਆਂ ਅੰਦਰੋਂ ਕੋਰੋਨਾ ਦਾ ਖੌਫ ਖ਼ਤਮ! ਦਹਿਸ਼ਤ ਦੇ ਮਾਹੌਲ 'ਚ ਮੌਜ ਮਸਤੀ
ਲੱਦਾਖ 'ਚ ਚੀਨ ਤੇ ਭਾਰਤੀ ਫੌਜ ਵਿਚਾਲੇ ਇਸ ਮਹੀਨੇ ਤੀਜੀ ਵਾਰ ਝੜਪ ਹੋ ਚੁੱਕੀ ਹੈ। ਚੀਨ ਨੇ ਕੰਟਰੇਲ ਰੇਖਾ ਕੋਲ ਭਾਰਤੀ ਇਲਾਕਿਆਂ 'ਚ ਘੁਸਭੈਠ ਕਰਕੇ ਅਸਥਾਈ ਟਿਕਾਣੇ ਬਣਾ ਲਏ ਹਨ। ਚੀਨ ਨੇ ਐਲਓਸੀ ਕੋਲ ਕਰੀਬ ਪੰਜ ਹਜ਼ਾਰ ਫੌਜੀ ਤਾਇਨਾਤ ਕੀਤੇ ਹਨ। ਜਵਾਬ 'ਚ ਭਾਰਤੀ ਫੌਜ ਨੇ ਵੀ ਜਵਾਨਾਂ ਦੀ ਸੰਖਿਆਂ ਵਧਾ ਦਿੱਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ