China: ਚੀਨ ਕਈ ਤਰ੍ਹਾਂ ਦੇ ਕੱਪੜਿਆਂ 'ਤੇ ਲਾਉਣ ਜਾ ਰਿਹਾ ਪਾਬੰਦੀ, ਜਾਣੋ ਕਾਰਨ
China Ban Clothes: ਚੀਨ ਵਿੱਚ ਛੇਤੀ ਹੀ ਦੇਸ਼ ਦੀਆਂ "ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ" ਕੱਪੜਿਆਂ ਨੂੰ ਗੈਰ-ਕਾਨੂੰਨੀ ਐਲਾਨਿਆ ਜਾ ਸਕਦੇ ਹਨ। ਇਸ ਦੇ ਨਾਲ ਹੀ ਕਾਨੂੰਨ ਤੋੜਨ ਵਾਲਿਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜਾਂ ਜੁਰਮਾਨਾ ਭਰਨਾ ਪੈ ਸਕਦਾ ਹੈ।
China: ਚੀਨ ਇੱਕ ਅਜੀਬ ਕਾਨੂੰਨ ਲਿਆਉਣ ਜਾ ਰਿਹਾ ਹੈ। ਦਰਅਸਲ, ਚੀਨ ਵਿੱਚ ਛੇਤੀ ਹੀ ਦੇਸ਼ ਦੀਆਂ "ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ" ਕੱਪੜਿਆਂ ਨੂੰ ਗੈਰ-ਕਾਨੂੰਨੀ ਐਲਾਨਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਾਨੂੰਨ ਤੋੜਨ ਵਾਲਿਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜਾਂ ਜੁਰਮਾਨਾ ਭਰਨਾ ਪੈ ਸਕਦਾ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਦੇਸ਼ ਦੀ ਵਿਧਾਨ ਸਭਾ ਦੀ ਸਥਾਈ ਕਮੇਟੀ ਨੇ ਹਾਲ ਹੀ ਵਿੱਚ ਕਾਨੂੰਨ ਵਿੱਚ ਸੋਧ ਲਈ ਇੱਕ ਖਰੜਾ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਪ੍ਰਸਤਾਵਿਤ ਕਾਨੂੰਨ ਵਿਚ ਕਿਹਾ ਗਿਆ ਹੈ ਕਿ ਅਜਿਹੇ ਪਹਿਰਾਵੇ ਜਾਂ ਭਾਸ਼ਣ ਸਮੇਤ ਕਈ ਤਰ੍ਹਾਂ ਦੇ ਵਿਵਹਾਰ 'ਤੇ ਰੋਕ ਲਗਾਈ ਜਾਵੇਗੀ, ਜੋ ਚੀਨ ਦੇ ਲੋਕਾਂ ਦੀਆਂ ਭਾਵਨਾਵਾਂ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਜੇਲ੍ਹ ਜਾਂ ਫਿਰ ਜ਼ੁਰਮਾਨੇ ਦੀ ਹੋਵੇਗੀ ਸਜ਼ਾ
ਹਾਲਾਂਕਿ ਸੰਸਦ ਮੈਂਬਰਾਂ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਕੱਪੜਿਆਂ 'ਤੇ ਪਾਬੰਦੀ ਲਗਾਈ ਜਾਵੇਗੀ। ਨਾਲ ਹੀ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਅਜਿਹਾ ਕਰਨ ਵਾਲਿਆਂ ਨੂੰ ਕਿੰਨੀ ਦੇਰ ਦੀ ਸਜ਼ਾ ਹੋਵੇਗੀ ਜਾਂ ਕਿੰਨਾ ਯੂਆਨ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Death Penalty: ਸਿਰ ਕਲਮ ਕਰਨ ਤੋਂ ਲੈ ਕੇ ਗੋਲੀ ਮਾਰਨ ਤੱਕ... ਕਿਸ ਦੇਸ਼ ਵਿੱਚ ਕਿਵੇਂ ਦਿੱਤੀ ਜਾਂਦੀ ਹੈ ਮੌਤ ਦੀ ਸਜ਼ਾ ?
ਬੀਬੀਸੀ ਦੀ ਰਿਪੋਰਟ ਅਨੁਸਾਰ, ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਜਿਹੜੇ ਲੋਕ ਆਪਣੇ ਪਹਿਰਾਵੇ ਰਾਹੀਂ ਚੀਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਫੜੇ ਜਾਣਗੇ ਜਾਂ ਦੂਜਿਆਂ ਨੂੰ ਇਸ ਨੂੰ ਪਾਉਣ ਲਈ ਮਜਬੂਰ ਕਰਦੇ ਨਜ਼ਰ ਆਉਣਗੇ, ਉਨ੍ਹਾਂ ਨੂੰ 15 ਦਿਨਾਂ ਲਈ ਨਜ਼ਰਬੰਦ ਕੀਤਾ ਜਾ ਸਕਦਾ ਹੈ ਅਤੇ 5,000 ਯੂਆਨ ( ਲਗਭਗ 5,687 ਰੁਪਏ) ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
ਪਹਿਲਾਂ ਵੀ ਪਹਿਰਾਵੇ ਨੂੰ ਲੈ ਕੇ ਹੋ ਚੁੱਕੀ ਕਾਰਵਾਈ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ੰਘਾਈ ਨੇੜੇ ਸੁਜ਼ੌ ਸ਼ਹਿਰ 'ਚ ਪੁਲਿਸ ਨੇ ਇਕ ਔਰਤ ਨੂੰ ਉਸ ਦੇ ਪਹਿਰਾਵੇ ਕਾਰਨ ਹਿਰਾਸਤ 'ਚ ਲਿਆ ਸੀ। ਦਰਅਸਲ, ਦੋਸ਼ੀ ਔਰਤ ਨੇ ਜਨਤਕ ਤੌਰ 'ਤੇ ਕਿਮੋਨੋ ਪਾਇਆ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਕਿਮੋਨੋ ਜਾਪਾਨ ਦਾ ਰਾਸ਼ਟਰੀ ਪਹਿਰਾਵਾ ਹੈ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੀਆਂ ਕਾਰਵਾਈਆਂ ਨੂੰ ਲੈ ਕੇ ਚੀਨ ਦਾ ਜਾਪਾਨ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ 'ਚ ਔਰਤ ਨੂੰ ਇਸ ਲਈ ਹਿਰਾਸਤ 'ਚ ਲਿਆ ਗਿਆ ਕਿਉਂਕਿ ਉਸ ਨੇ ਕਿਮੋਨੋ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ: Pakistani On PM Modi Birthday: PM ਮੋਦੀ ਦੇ ਜਨਮ ਦਿਨ 'ਤੇ ਇਸ ਪਾਕਿਸਤਾਨੀ ਸ਼ਖ਼ਸ ਨੇ ਕੱਟਿਆ ਕੇਕ