ਅਮਰੀਕਾ ਦੇ ਇਲਜ਼ਾਮਾਂ 'ਤੇ ਚੀਨ ਨੂੰ ਚੜ੍ਹਿਆ ਗੁੱਸਾ, ਅਮਰੀਕੀ ਲੀਡਰਾਂ ਨੂੰ ਦਿੱਤੀ ਨਸੀਹਤ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਂਗ ਨੇ ਅਮਰੀਕੀ ਰਾਸ਼ਟਰੀ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਕਿ ਪਿਛਲੇ 20 ਸਾਲਾ 'ਚ ਚੀਨ ਤੋਂ ਪੰਜ ਮਹਾਮਾਰੀਆਂ ਪੈਦਾ ਹੋਈਆਂ।

ਬੀਜਿੰਗ: ਚੀਨ ਨੇ ਕੋਰੋਨਾ ਵਾਇਰਸ ਸਬੰਧੀ ਖੋਜ ਤੇ ਟੀਕਾ ਸਮੱਗਰੀ ਚੋਰੀ ਕਰਨ ਦੇ ਯਤਨਾਂ ਦੇ ਅਮਰੀਕੀ ਇਲਜ਼ਾਮਾਂ ਨੂੰ ਝੂਠਾ ਦੱਸਦਿਆਂ ਖਾਰਜ ਕਰ ਦਿੱਤਾ ਹੈ। ਚੀਨ ਨੇ ਅਮਰੀਕਾ 'ਤੇ ਤੰਜ ਕੱਸਿਆ ਕਿ ਦੂਜਿਆਂ ਨੂੰ ਬਦਨਾਮ ਕਰਕੇ ਤੇ ਬਲੀ ਦਾ ਬੱਕਰਾ ਬਣਾ ਕੇ ਇਸ ਜਾਨੇਲੇਵਾ ਵਾਇਰਸ ਤੋਂ ਛੁਟਕਾਰਾ ਨਹੀਂ ਮਿਲਣਾ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਂਗ ਨੇ ਅਮਰੀਕੀ ਰਾਸ਼ਟਰੀ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਕਿ ਪਿਛਲੇ 20 ਸਾਲਾ 'ਚ ਚੀਨ ਤੋਂ ਪੰਜ ਮਹਾਮਾਰੀਆਂ ਪੈਦਾ ਹੋਈਆਂ। ਉਨ੍ਹਾਂ ਕਿਹਾ ਅਮਰੀਕੀ ਅਧਿਕਾਰੀ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ ਇਸ ਲਈ ਉਹ ਸਾਰਾ ਦੋਸ਼ ਬੀਜਿੰਗ 'ਤੇ ਮੜ੍ਹ ਰਹੇ ਹਨ
ਉਨ੍ਹਾਂ ਐਫਬੀਆਈ ਤੇ ਅਮਰੀਕੀ ਗ੍ਰਹਿ ਮੰਤਰਾਲੇ ਦੀ ਸਾਇਬਰ ਡਿਵੀਜ਼ਨ ਦੀ ਇਕ ਰਿਪੋਰਟ 'ਤੇ ਇਹ ਪ੍ਰਤੀਕਿਰਿਆ ਦਿੱਤੀ ਹੈ। ਝਾਓ ਨੇ ਕਿਹਾ ਕਿ ਇਤਿਹਾਸਕ ਰਿਕਾਰਡ ਦੇਖਿਆ ਜਾਵੇ ਤਾਂ ਅਮਰੀਕਾ ਵੱਡੇ ਪੈਮਾਨੇ 'ਤੇ ਅਜਿਹੀਆਂ ਜਾਸੂਸੀ ਗਤੀਵਿਧੀਆਂ ਕਰਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਬਜਾਇ ਚੀਨ ਨੂੰ ਸਾਇਬਰ ਹਮਲਿਆਂ ਬਾਰੇ ਵੱਧ ਫਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਚੀਨ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਚ ਮਹੱਤਵਪੂਰਨ ਰਣਨੀਤਕ ਉਪਲਬਧੀਆਂ ਹਾਸਲ ਕੀਤੀਆਂ ਹਨ।
ਅਮਰੀਕੀ ਰਾਸ਼ਟਰੀ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਕਿਹਾ ਸਾਰਸ, ਏਵਿਅਨ ਫਲੂ, ਸਵਾਇਨ ਫਲੂ ਤੇ ਕੋਵਿਡ-19 ਚੀਨ ਤੋਂ ਆਏ ਹਨ। ਇਸ 'ਤੇ ਝਾਓ ਨੇ ਕਿਹਾ ਓ ਬ੍ਰਾਇਨ ਨੂੰ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਕਿਉਂਕਿ ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਸਵਾਇਨ ਫਲੂ 2009 'ਚ ਅਮਰੀਕਾ ਤੋਂ ਫੈਲਣਾ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬੀਆਂ ਨੇ ਕੋਰੋਨਾ ਦੇ ਲਵਾਏ ਗੋਢੇ, ਤਿੰਨ ਦਿਨਾਂ 'ਚ 160 ਲੋਕ ਹੋਏ ਠੀਕ
ਚੀਨੀ ਅਧਿਕਾਰੀ ਨੇ ਕਿਹਾ ਮਹਾਮਾਰੀ ਕਿਤੇ ਵੀ ਕਦੋਂ ਵੀ ਫੈਲ ਸਕਦੀ ਹੈ। ਅਮਰੀਕੀ ਨੇਤਾਵਾਂ ਨੂੰ ਦੂਜਿਆਂ ਸਿਰ ਦੋਸ਼ ਮੜ੍ਹਨ 'ਚ ਇਸ ਕਦਰ ਹੇਠਾਂ ਨਹੀਂ ਡਿੱਗਣਾ ਚਾਹੀਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















