ਪੜਚੋਲ ਕਰੋ

ਕਿੱਥੋਂ ਪੈਦਾ ਹੋਇਆ Corona? ਮੁੜ ਜਾਂਚ ਲਈ ਚੀਨ ਨੇ ਕੀਤੇ ਹੱਥ ਖੜ੍ਹੇ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਅਤੇ ਇੱਕ ਪ੍ਰਯੋਗਸ਼ਾਲਾ 'ਚੋਂ ਰਿਸਾਅ ਦਰਮਿਆਨ ਸੰਭਾਵਿਤ ਸਬੰਧ ਨੂੰ ਖਾਰਜ ਕਰਨਾ ਕਾਹਲੀ ਹੋਵੇਗੀ।

ਬੀਜਿੰਗ: ਪੂਰੀ ਦੁਨੀਆ ਨੂੰ ਵਾਹਣੀਂ ਪਾਉਣ ਵਾਲਾ ਕੋਰੋਨਾ ਵਾਇਰਸ ਆਖ਼ਰ ਪੈਦਾ ਕਿੱਥੋਂ ਹੋਇਆ, ਇਸ ਦਾ ਸਹੀ ਜਵਾਬ ਜਾਣਨ ਲਈ ਵਿਸ਼ਵ ਸਿਹਤ ਸੰਗਠਨ ਮੁੜ ਤੋਂ ਜਾਂਚ ਕਰਵਾਉਣਾ ਚਾਹੁੰਦਾ ਸੀ, ਪਰ ਚੀਨ ਨੇ ਸਹਿਮਤੀ ਨਹੀਂ ਦਿੱਤੀ। ਚੀਨ ਨੇ ਵੀਰਵਾਰ ਨੂੰ WHO ਦੇ ਕੋਰੋਨਾ ਵਾਇਰਸ ਦੀ ਪੈਦਾਇਸ਼ ਦਾ ਕਾਰਨ ਜਾਣਨ ਲਈ ਦੂਜੇ ਗੇੜ ਦੇ ਅਧਿਐਨ ਪਲਾਨ ਨੂੰ ਖਾਰਜ ਕਰ ਦਿੱਤਾ। ਚੀਨ ਨੇ ਡਬਲਿਊਐਚਓ ਦੇ ਇਸ ਪ੍ਰਸਤਾਵ 'ਤੇ ਹੈਰਾਨੀ ਵੀ ਪ੍ਰਗਟ ਕੀਤੀ। 
 
ਚੀਨ ਦੇ ਕੌਮੀ ਸਿਹਤ ਕਮਿਸ਼ਨ (NHC) ਦੇ ਮੀਤ ਪ੍ਰਧਾਨ ਜੇਂਗ ਯਿਸ਼ਿਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵਾਇਰਸ ਦੇ ਪੈਦਾ ਹੋਣ ਦੇ ਅਧਿਐਨ ਦੇ ਸਿਆਸੀਕਰਨ ਕੀਤੇ ਜਾਣ ਦਾ ਵਿਰੋਧ ਕਰਦਾ ਹੈ। ਚੀਨ ਦੀ ਤਿੱਖੀ ਪ੍ਰਤਿਕਿਰਿਆ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਦੇ ਬਿਆਨ ਮਗਰੋਂ ਸਾਹਮਣੇ ਆਈ ਹੈ। ਡਾ. ਟੇਡ੍ਰੋਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਅਤੇ ਇੱਕ ਪ੍ਰਯੋਗਸ਼ਾਲਾ 'ਚੋਂ ਰਿਸਾਅ ਦਰਮਿਆਨ ਸੰਭਾਵਿਤ ਸਬੰਧ ਨੂੰ ਖਾਰਜ ਕਰਨਾ ਕਾਹਲੀ ਹੋਵੇਗੀ। ਡਬਲਿਊਐਚਓ ਨੇ ਕੋਰੋਨਾਵਾਇਰਸ ਦੇ ਪੈਦਾ ਹੋਣ ਦੀ ਜਾਂਚ ਲਈ ਚੀਨ ਨੂੰ ਦੂਜੇ ਗੇੜ ਦਾ ਖੋਜ ਅਧਿਐਨ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਵਿੱਚ ਵੁਹਾਨ ਪ੍ਰਯੋਗਸ਼ਾਲਾ ਅਤੇ ਮਾਰਕਿਟ ਦਾ ਆਡਿਟ ਕਰਨਾ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਵਿਗਿਆਨੀਆਂ ਦੀ ਜਾਂਚ ਵਿੱਚ ਚੀਨ ਤੋਂ ਹੋਰ ਵਧੇਰੇ ਪਾਰਦਰਸ਼ੀ ਰਹਿਣ ਦੀ ਮੰਗ ਵੀ ਕੀਤੀ ਗਈ ਸੀ।
 
ਚੀਨ ਨੇ ਪ੍ਰਸਤਾਵ ਨੂੰ ਦੱਸਿਆ ਵਿਗਿਆਨਕ ਕਾਰਨਾਂ ਦੀ 'ਹੱਤਕ'
 
ਜੇਂਗ ਯਿਸ਼ਿਨ ਨੇ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਸਤਾਵਿਤ ਅਧਿਐਨ ਦੇ ਦੂਜੇ ਗੇੜ ਵਿੱਚ ਪਰਿਕਲਪਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਕਿ ਚੀਨ ਨੇ ਪ੍ਰਯੋਗਸ਼ਾਲਾ ਨਿਯਮਾਂ ਦੀ ਉਲੰਘਣਾ ਕੀਤੀ ਸੀ ਅਤੇ ਵਾਇਰਸ ਖੋਜ ਦੌਰਾਨ ਲੀਕ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਪੜ੍ਹ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੀ। ਜੇਂਗ ਨੇ ਇਹ ਵੀ ਕਿਹਾ ਕਿ ਇਹ ਸਭ ਸਿਆਸਤ ਤੋਂ ਪ੍ਰੇਰਤ ਜਾਪਦਾ ਹੈ ਅਤੇ ਇਸ ਤਰ੍ਹਾਂ ਕਰਨਾ ਵਿਗਿਆਨਕ ਤੱਥਾਂ ਦੀ ਬੇਇੱਜ਼ਤੀ ਕਰਨਾ ਹੋਵੇਗਾ।
 
ਲੈਬ ਤੋਂ ਵਾਇਰਸ ਪੈਦਾ ਹੋਣ ਨੂੰ ਰੱਦ ਕਰਦਾ ਰਿਹੈ ਚੀਨ
 
ਚੀਨ ਉਸ ਕੌਮਾਂਤਰੀ ਰਾਇ ਦਾ ਕਰੜਾ ਵਿਰੋਧ ਕਰਦਾ ਆ ਰਿਹਾ ਹੈ ਜਿਸ ਵਿੱਚ ਵੁਹਾਨ ਦੀ ਉੱਚ ਸੁਰੱਖਿਆ ਵਾਲੀ ਜੈਵਿਕ ਪ੍ਰਯੋਗਸ਼ਾਲਾ ਨੂੰ ਵਾਇਰਸ ਦਾ ਸਰੋਤ ਦੱਸਿਆ ਜਾਂਦਾ ਹੈ। ਚੀਨ ਇਸ ਗੱਲ ਨੂੰ ਖਾਰਜ ਕਰਦਾ ਰਿਹਾ ਹੈ। ਸਾਲ 2019 ਵਿੱਚ ਚੀਨੀ ਸ਼ਹਿਰ ਵੁਹਾਨ ਤੋਂ ਕੋਰੋਨਾ ਵਾਇਰਸ ਦੇ ਪਹਿਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਸੀ। ਇਸ ਮਹਾਮਾਰੀ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਅਤੇ ਕਰੋੜਾਂ ਇਸ ਤੋਂ ਪੀੜਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਕੌਮਾਂਤਰੀ ਅਰਥਚਾਰਾ ਠੱਪ ਹੋਇਆ ਪਿਆ ਹੈ।
 

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Earthquake News: ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ, ਕਈ ਹੋਏ ਜ਼ਖਮੀ, ਪੈ ਗਿਆ ਚੀਕ-ਚਿਹਾੜਾ, 5.9 ਤੀਬਰਤਾ ਨਾਲ ਜ਼ਬਰਦਸਤ ਝਟਕੇ..
ਤੜਕ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ, ਕਈ ਹੋਏ ਜ਼ਖਮੀ, ਪੈ ਗਿਆ ਚੀਕ-ਚਿਹਾੜਾ, 5.9 ਤੀਬਰਤਾ ਨਾਲ ਜ਼ਬਰਦਸਤ ਝਟਕੇ..
Hardeep Nijjar Murder Case: ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਬਦਨਾਮ ਗੈਂਗਸਟਰ ਬੋਲਿਆ-
ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਬਦਨਾਮ ਗੈਂਗਸਟਰ ਬੋਲਿਆ- "ਮੈਂ ਮਰਵਾਇਆ, ਮੇਰੇ ਭਰਾਵਾਂ ਨੂੰ ਮਾਰਨ ਵਾਲੇ ਉਸਦੀ ਕੋਠੀ ਵਿੱਚ..."
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
Child Aadhaar :ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Child Aadhaar : ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Govinda Second Marriage: ਗੋਵਿੰਦਾ 62 ਸਾਲ ਦੀ ਉਮਰ 'ਚ ਕਰਨਗੇ ਦੂਜਾ ਵਿਆਹ? ਵਾਇਰਲ ਖਬਰਾਂ 'ਤੇ ਮੈਨੇਜਰ ਨੇ ਕੀਤਾ ਵੱਡਾ ਖੁਲਾਸਾ...
ਗੋਵਿੰਦਾ 62 ਸਾਲ ਦੀ ਉਮਰ 'ਚ ਕਰਨਗੇ ਦੂਜਾ ਵਿਆਹ? ਵਾਇਰਲ ਖਬਰਾਂ 'ਤੇ ਮੈਨੇਜਰ ਨੇ ਕੀਤਾ ਵੱਡਾ ਖੁਲਾਸਾ...
Jalandhar ’ਚ 21 ਸਾਲਾ ਵਿਦਿਆਰਥਣ ਦੀ ਮੌਤ ,10ਵੀਂ ਮੰਜ਼ਿਲ ਤੋਂ ਡਿੱਗੀ, BA ਫਾਈਨਲ ਦੀ ਸੀ ਵਿਦਿਆਰਥਣ
Jalandhar ’ਚ 21 ਸਾਲਾ ਵਿਦਿਆਰਥਣ ਦੀ ਮੌਤ ,10ਵੀਂ ਮੰਜ਼ਿਲ ਤੋਂ ਡਿੱਗੀ, BA ਫਾਈਨਲ ਦੀ ਸੀ ਵਿਦਿਆਰਥਣ
Embed widget