ਚੀਨ ਦੀ ਇਹ ਈ-ਕੌਮਰਸ ਵੈੱਬਸਾਈਟ ਵੇਚ ਰਹੀ ਟਰੰਪ ਦਾ 15-ਫੁੱਟ ਉੱਚਾ 'ਬੁੱਧ ਸਟੈਚੂ'
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ 'ਬੁੱਧ ਦੀ ਤਰ੍ਹਾਂ ਬੈਠੇ ਬੁੱਤ' ਇੱਕ ਚੀਨੀ ਈ-ਕੌਮਰਸ ਪਲੇਟਫਾਰਮ ਤੇ ਵੇਚਿਆ ਜਾ ਰਿਹਾ ਹੈ। ਤਨਜ਼ ਕੱਸਦੇ ਹੋਏ ਇਸ ਤੇ ਲੇਬਲ ਲਾਇਆ ਗਿਆ ਹੈ, "ਟਰੰਪ ਜੋ ਬੁੱਧ ਧਰਮ ਨੂੰ ਕਿਸੇ ਤੋਂ ਵੀ ਵੱਧ ਜਾਣਦਾ ਹੈ।"
ਨਵੀਂ ਦਿੱਲੀ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ 'ਬੁੱਧ ਦੀ ਤਰ੍ਹਾਂ ਬੈਠੇ ਬੁੱਤ' ਇੱਕ ਚੀਨੀ ਈ-ਕੌਮਰਸ ਪਲੇਟਫਾਰਮ ਤੇ ਵੇਚਿਆ ਜਾ ਰਿਹਾ ਹੈ। ਤਨਜ਼ ਕੱਸਦੇ ਹੋਏ ਇਸ ਤੇ ਲੇਬਲ ਲਾਇਆ ਗਿਆ ਹੈ, "ਟਰੰਪ ਜੋ ਬੁੱਧ ਧਰਮ ਨੂੰ ਕਿਸੇ ਤੋਂ ਵੀ ਵੱਧ ਜਾਣਦਾ ਹੈ।" ਇਸ ਮੁਰਤੀ ਦਾ ਛੋਟਾ ਰੂਪ ਜੋ 1.6 ਮੀਟਰ ਉੱਚੀ ਹੈ ਜੋ 999 ਚੀਨੀ ਯੂਆਨ ਯਾਨੀ ਕਰੀਬ ₹11,180 ਤੇ ਵੇਚੀ ਜਾ ਰਹੀ ਹੈ। ਜਦਕਿ 15 ਫੁੱਟ ਉੱਚੀ ਮੁਰਤੀ ਦੀ ਕੀਮਤ 3,999 ਚੀਨੀ ਯੂਆਨ ਯਾਨੀ ₹44,770 ਦੇ ਕਰੀਬ ਵੱਧ ਰਹੀ ਹੈ।
ਇਹ ਬੁੱਤ Alibaba ਦੀ ਮਾਲਕੀਅਤ ਵਾਲੀ ਈ-ਕੌਮਰਸ ਵੈੱਬਸਾਈਟ Taobao। ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ, ਟਰੰਪ Taobao ਉੱਤੇ ਵਪਾਰ ਦਾ ਇੱਕ ਪ੍ਰਸਿੱਧ ਸਰੋਤ ਹੈ ਜਿੱਥੇ ਗਾਹਕ ਟਰੰਪ ਦੇ ਫੇਸਮਾਸਕ, ਮਾਡਲ, ਛੋਟੀਆਂ ਮੂਰਤੀਆਂ, ਟੋਪੀਆਂ ਤੇ ਜੁਰਾਬਾਂ ਖਰੀਦ ਦੇ ਹਨ।
ਚੀਨ ਦੀ ਸਰਕਾਰੀ ਮਲਕੀਅਤ ਵਾਲੀ ਗਲੋਬਲ ਟਾਈਮਜ਼ ਨੇ ਸਭ ਤੋਂ ਪਹਿਲਾਂ ਬੁੱਤ ਬਾਰੇ ਜਾਣਕਾਰੀ ਦਿੱਤੀ ਅਤੇ ਫਿਊਜਿਅਨ ਸੂਬੇ ਦੇ ਜ਼ਿਆਮਨ ਵਿੱਚ ਸਥਿਤ ਫਰਨੀਚਰ ਬਣਾਉਣ ਵਾਲੇ ਨਾਲ ਗੱਲਬਾਤ ਕੀਤੀ, ਜੋ “ਆਪਣੀ ਕੰਪਨੀ ਨੂੰ ਫਿਰ ਮਹਾਨ ਬਣਾਓ!” ਦੇ ਨਾਅਰੇ ਨਾਲ ਮੂਰਤੀ ਨੂੰ ਉਤਸ਼ਾਹਤ ਕਰ ਰਿਹਾ ਸੀ! ਵੇਚਣ ਵਾਲੇ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੇ 100 ਬੁੱਤ ਬਣਾਏ ਹਨ ਅਤੇ ਉਨ੍ਹਾਂ ਵਿਚੋਂ ਕਈ ਦਰਜਨ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ, "ਬਹੁਤੇ ਲੋਕਾਂ ਨੇ ਇਸਨੂੰ ਸਿਰਫ ਮਨੋਰੰਜਨ ਲਈ ਖਰੀਦਿਆ ਹੈ।"
ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਾਲਹੀ ਵਿੱਚ ਚੋਣਾਂ ਹਾਰ ਗਏ ਸੀ ਅਤੇ ਉਨ੍ਹਾਂ ਦੀ ਥਾਂ ਅਮਰੀਕਾ ਨੇ ਜੋਅ ਬਾਇਡੇਨ ਨੂੰ ਨਵਾਂ ਰਾਸ਼ਟਰਪਤੀ ਚੁਣਿਆ ਹੈ।ਟਰੰਪ ਇਸ ਚੋਣਾਂ ਤੋਂ ਬਾਅਦ ਕਾਫੀ ਸੁਰਖੀਆਂ ਵਿੱਚ ਰਹੇ ਉਨ੍ਹਾਂ ਨੇ ਚੋਣਾਂ ਹਾਰਨ ਮਗਰੋਂ ਚੋਣਾਂ ਵਿੱਚ ਘਪਲੇਬਾਜ਼ੀ ਦੇ ਵੀ ਇਲਜ਼ਾਮ ਲਾਏ।ਕੁਝ ਟਰੰਪ ਸਮਰਥਕਾਂ ਨੇ ਅਮਰੀਕਾ ਦੀ ਕੈਪੀਟੌਲ ਹਿੱਲ ਵਿੱਚ ਜਾ ਕੇ ਹੰਗਾਮਾ ਕੀਤਾ ਅਤੇ ਹਿੰਸਾ ਵੀ ਫੈਲਾਈ ਸੀ।