China Foreign Minister: ਚੀਨ ਨੇ ਆਪਣੇ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਅਹੁਦੇ ਤੋਂ ਹਟਾਇਆ, ਇੱਕ ਮਹੀਨੇ ਤੋਂ ਸੀ ਲਾਪਤਾ, ਵਾਂਗ ਯੀ ਨੂੰ ਮਿਲੀ ਜ਼ਿੰਮੇਵਾਰੀ
China Foreign Minister Removed: ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਮੰਗਲਵਾਰ (25 ਜੁਲਾਈ) ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
China Foreign Minister Removed: ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ (China Foreign Minister Qin gang) ਨੂੰ ਮੰਗਲਵਾਰ (25 ਜੁਲਾਈ) ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕਿਨ ਗੈਂਗ ਦੀ ਜਗ੍ਹਾ ਵੈਂਗ ਯੀ ਨੂੰ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਪਹਿਲਾਂ ਵੀ ਇਸ ਅਹੁਦੇ 'ਤੇ ਰਹਿ ਚੁੱਕੇ ਹਨ। ਵਾਂਗ ਯੀ ਇਸ ਸਮੇਂ ਬ੍ਰਿਕਸ ਮੀਟਿੰਗ ਲਈ ਦੱਖਣੀ ਅਫਰੀਕਾ ਵਿੱਚ ਹਨ। ਦੱਸ ਦਈਏ ਕਿ ਬ੍ਰਿਕਸ ਦੇਸ਼ਾਂ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦਾ ਨਾਂ ਸ਼ਾਮਲ ਹੈ।
ਇੰਨੇ ਸਮੇਂ ਤੋਂ ਕਿਨ ਗੈਂਗ (Qin gang) ਕਿਉਂ ਸਨ ਲਾਪਤਾ?
ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਕਿਨ ਗੈਂਗ (qin gang) ਇੱਕ ਮਹਿਲਾ ਪੱਤਰਕਾਰ ਨਾਲ ਆਪਣੇ ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ ਲੰਬੇ ਸਮੇਂ ਤੋਂ ਲਾਪਤਾ ਹਨ। ਉਨ੍ਹਾਂ ਨੂੰ ਆਖਰੀ ਵਾਰ 25 ਜੂਨ ਨੂੰ ਰੂਸ ਦੇ ਉਪ ਵਿਦੇਸ਼ ਮੰਤਰੀ ਰੁਡੇਨਕੋ ਆਂਦਰੇ ਯੂਰੇਵਿਚ ਨਾਲ ਮੁਲਾਕਾਤ ਦੌਰਾਨ ਦੇਖਿਆ ਗਿਆ ਸੀ। ਹਾਲਾਂਕਿ ਇਸ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕਿਨ ਗੈਂਗ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ, ਜਿਸ ਕਾਰਨ ਉਹ ਨਜ਼ਰ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ: Aam Aadmi Party: ਮਣੀਪੁਰ ਦਾ ਮਸਲਾ ਰਾਸ਼ਟਰੀ ਸੁਰੱਖਿਆ ਦਾ ਮਾਮਲਾ, ਸਰਕਾਰ ਬਰਖਾਸਤ ਕਰਕੇ ਲਾਇਆ ਜਾਵੇ ਰਾਸ਼ਟਰਪਤੀ ਰਾਜ-ਚੱਢਾ
ਨਿਊਯਾਰਕ ਟਾਈਮਸ ਨੇ ਰਿਪੋਰਟ ਵਿੱਚ ਕੀ ਦਾਅਵਾ ਕੀਤਾ?
ਨਿਊਯਾਰਕ ਟਾਈਮਸ ਨੇ ਰਿਪੋਰਟ ਵਿੱਚ ਅੱਗੇ ਦਾਅਵਾ ਕੀਤਾ ਹੈ ਕਿ ਕਿਨ ਗੈਂਗ ਦੇ ਹਾਂਗਕਾਂਗ ਦੇ ਫੀਨਿਕਸ ਟੀਵੀ ਦੇ ਇੱਕ ਮਸ਼ਹੂਰ ਰਿਪੋਰਟਰ ਫੂ ਜ਼ਿਆਓਟੀਅਨ ਨਾਲ ਵਿਆਹ ਤੋਂ ਬਾਹਰਲੇ ਸਬੰਧ ਸਨ। ਹਾਲ ਹੀ 'ਚ ਟਵਿਟਰ 'ਤੇ ਦੋਵਾਂ ਦੀ ਵੀਡੀਓ ਅਤੇ ਫੋਟੋ ਵਾਇਰਲ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Anju Nasrulla Love Story: ਪਿਆਰ ਪਿੱਛੇ ਪਾਕਿਸਤਾਨ ਗਈ ਅੰਜੂ ਨੇ ਨਸਰੁੱਲਾ ਨਾਲ ਕੀਤਾ ਵਿਆਹ, ਬਦਲਿਆ ਧਰਮ ਅਤੇ ਨਾਮ