ਪੜਚੋਲ ਕਰੋ
Advertisement
ਚੀਨੀ ਟਾਈਕੂਨ ਯੂਕੇ ਦੀ ਸਭ ਤੋਂ ਮਹਿੰਗੀ ਹਵੇਲੀ ਖਰੀਦਣ ਨੂੰ ਤਿਆਰ, ਕੀਮਤ ਜਾਣ ਹੋ ਜਾਓਗੇ ਹੈਰਾਨ
ਇੱਕ ਚੀਨੀ ਪ੍ਰੋਪਰਟੀ ਟਾਈਕੂਨ ਨੇ ਲੰਡਨ 'ਚ ਹਾਈਡ ਪਾਰਕ ਦੇ ਨਜ਼ਦੀਕ ਇੱਕ 45 ਕਮਰਿਆਂ ਵਾਲੀ ਹਵੇਲੀ ਨੂੰ 200 ਮਿਲੀਅਨ ਪੋਂਡ ਤੋਂ ਵੀ ਵੱਧ 'ਚ ਖਰੀਦਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਇਹ ਯੂਕੇ 'ਚ ਵਿੱਕਣ ਵਾਲਾ ਸਭ ਤੋਂ ਮਹਿੰਗਾ ਮਕਾਨ ਹੋ ਜਾਵੇਗਾ।
ਲੰਡਨ: ਇੱਕ ਚੀਨੀ ਪ੍ਰੋਪਰਟੀ ਟਾਈਕੂਨ ਨੇ ਲੰਡਨ 'ਚ ਹਾਈਡ ਪਾਰਕ ਦੇ ਨਜ਼ਦੀਕ ਇੱਕ 45 ਕਮਰਿਆਂ ਵਾਲੀ ਹਵੇਲੀ ਨੂੰ 200 ਮਿਲੀਅਨ ਪੋਂਡ ਤੋਂ ਵੀ ਵੱਧ 'ਚ ਖਰੀਦਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਇਹ ਯੂਕੇ 'ਚ ਵਿੱਕਣ ਵਾਲਾ ਸਭ ਤੋਂ ਮਹਿੰਗਾ ਮਕਾਨ ਹੋ ਜਾਵੇਗਾ।
ਸੱਤ ਮੰਜ਼ਿਲਾ ਜਾਇਦਾਦ 1980 ਦੇ ਦਹਾਕੇ 'ਚ ਇੱਕ ਵਿਸ਼ਾਲ ਨਿਵਾਸ 'ਚ ਤਬਦੀਲ ਹੋਣ ਤੋਂ ਪਹਿਲਾਂ ਚਾਰ ਵਿਸ਼ਾਲ ਪਰਿਵਾਰਾਂ ਦੇ ਰਹਿਣ ਲਈ ਬਣਾਈ ਗਈ ਸੀ। ਇਸਦਾ ਪਿਛਲਾ ਮਾਲਕ ਸਾਊਦੀ ਅਰਬ ਦੇ ਕ੍ਰਾਓਨ ਪ੍ਰਿੰਸ ਸੁਲਤਾਨ ਬਿਨ ਅਬਦੁੱਲ-ਅਜ਼ੀਜ਼ ਸੀ ਜੋ 2011 'ਚ ਮਰ ਗਏ। ਇਹ ਅਰਬਪਤੀ ਕਾਰੋਬਾਰੀ ਰਾਫਿਕ ਹੈਰੀ ਦਾ ਘਰ ਵੀ ਰਿਹਾ ਹੈ, ਜੋ ਦੋ ਵਾਰ ਲੇਬਨਾਨ ਦੇ ਪ੍ਰਧਾਨਮੰਤਰੀ ਰਹਿ ਚੁੱਕੇ ਹਨ।
ਇਕ ਬੁਲਾਰੇ ਨੇ ਕਿਹਾ, "ਚੇਅੰਗ ਚੁੰਗ-ਕਿਯੂ ਚੀਨੀ ਪ੍ਰੋਪਰਟੀ ਟਾਈਕੂਨ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ 62,000 ਵਰਗ ਫੁੱਟ ਮਹਿਲ ਨੂੰ ਆਪਣੇ ਪਰਿਵਾਰਕ ਘਰ ਵਜੋਂ ਵਰਤਣਗੇ ਜਾਂ ਇਸ ਨੂੰ ਅਪਾਰਟਮੈਂਟਾਂ ਦੀ ਇੱਕ ਲੜੀ 'ਚ ਵੰਡਣਗੇ। ਜੇ ਮੁਰੰਮਤ ਕੀਤੀ ਗਈ ਅਤੇ ਅਪਾਰਟਮੈਂਟਸ 'ਚ ਬਦਲ ਦਿੱਤੀ ਗਈ ਤਾਂ ਇਹ ਜਾਇਦਾਦ 700 ਮਿਲੀਅਨ ਪੋਂਡ ਤੱਕ ਦੀ ਕੀਮਤ ਵਾਲੀ ਹੋ ਸਕਦੀ ਹੈ"।
ਨਾਈਟਸਬ੍ਰਿਜ ਹਾਊਸ, ਜੋ 1830 ਦੇ ਦਹਾਕੇ 'ਚ ਬਣਾਇਆ 'ਚ ਲੱਗਭਗ 45 ਕਮਰੇ ਹਨ ਜਿਨ੍ਹਾਂ 'ਚ ਸ਼ਾਨਦਾਰ ਸਟੇਟਰੂਮਜ਼, 20 ਬੈੱਡਰੂਮ, ਇੱਕ ਸਵੀਮਿੰਗ ਪੂਲ, ਪ੍ਰਾਈਵੇਟ ਹੈਲਥ ਸਪਾ ਅਤੇ ਜਿਮ ਦੇ ਨਾਲ-ਨਾਲ ਕਈ ਕਾਰਾਂ ਲਈ ਜ਼ਮੀਨਦੋਜ਼ ਪਾਰਕਿੰਗ ਸ਼ਾਮਲ ਹੈ। ਇੱਥੇ ਕਈ ਯਾਤਰੀ ਲਿਫਟਾਂ ਅਤੇ ਸਟਾਫ ਰੂਮ ਦਾ ਇੱਕ ਵਿੰਗ ਵੀ ਹੈ।
ਇਹ ਘਰ ਕੇਨਸਿੰਗਟਨ ਗਾਰਡਨ ਦੇ ਬਿਲਕੁਲ ਦੱਖਣ 'ਚ ਹੈ ਅਤੇ ਇਸ ਦੀਆਂ 68 ਖਿੜਕੀਆਂ ਚੋਂ ਇੱਕ ਤੋਂ ਪਾਰਕ ਦਾ ਦ੍ਰਿਸ਼ ਵੀ ਨਜ਼ਰ ਆਉਂਦਾ ਹੈ। ਇਸ ਦੇ ਅੰਦਰੂਨੀ ਡਿਜ਼ਾਇਨ ਫ੍ਰੈਂਚ ਡਿਜ਼ਾਈਨਰ ਅਲਬਰਟੋ ਪਿੰਟੋ ਨੇ ਤਿਆਰ ਕੀਤਾ ਸੀ।
ਚੇਅੰਗ, ਦੱਖਣ-ਪੱਛਮੀ ਚੀਨ ਦੇ ਚੋਂਗਕਿੰਗ ਦਾ ਰਹਿਣ ਵਾਲਾ, ਹਾਂਗਕਾਂਗ ਦੀ ਸੂਚੀਬੱਧ ਕੰਪਨੀ ਸੀਸੀ ਲੈਂਡ ਹੋਲਡਿੰਗਜ਼ ਦਾ ਸੰਸਥਾਪਕ ਅਤੇ ਚੇਅਰਮੈਨ ਹੈ ਜੋ ਕਿ ਚੀਨ ਅਤੇ ਯੂਕੇ 'ਚ ਜਾਇਦਾਦ ਦਾ ਮਾਲਕ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
Advertisement