ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਦੁਬਾਰਾ ਟਕਰਾਅ, ਗਾਜ਼ਾ ਪੱਟੀ 'ਤੇ ਤਾਬੜਤੋੜ ਰਾਕੇਟ ਦਾਗੇ
ਇਜ਼ਰਾਈਲ ਤੇ ਫ਼ਿਲੀਸਤੀਨ ਵਿਚਾਲੇ ਹਵਾਈ ਹਮਲਾ ਬੀਤੇ ਦਿਨੀਂ ਮਤਲਬ 13 ਸਤੰਬਰ ਨੂੰ ਉਸੇ ਸਮੇਂ ਹੋ ਰਹੇ ਸਨ, ਜਦੋਂ ਦੋਵਾਂ ਦੇਸ਼ਾਂ ਨੂੰ 1993 ਦੀ ਓਸਲੋ ਸਮਝੌਤੇ ਦੀ ਵਰ੍ਹੇਗੰਢ ਮਨਾਉਣੀ ਚਾਹੀਦੀ ਸੀ।
ਗਾਜ਼ਾ: ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਦੁਬਾਰਾ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਗਾਜ਼ਾ ਪੱਟੀ 'ਤੇ ਦੋਵਾਂ ਪਾਸਿਆਂ ਤੋਂ ਤਾਬੜਤੋੜ ਰਾਕੇਟ ਦਾਗੇ ਜਾ ਰਹੇ ਹਨ। ਸੋਮਵਾਰ ਰਾਤ ਨੂੰ ਇਜ਼ਰਾਈਲੀ ਫ਼ੌਜ ਨੇ ਗਾਜ਼ਾ ਪੱਟੀ 'ਤੇ ਫ਼ਲਸਤੀਨ ਸੰਗਠਨ ਹਮਾਸ 'ਤੇ ਕਈ ਰਾਕੇਟ ਦਾਗੇ। ਗਾਜ਼ਾ ਪੱਟੀ 'ਤੇ ਹੋਏ ਇਨ੍ਹਾਂ ਧਮਾਕਿਆਂ ਨੇ ਇਜ਼ਰਾਈਲ ਤੇ ਫ਼ਿਲੀਸਤੀਨ ਵਿਚਾਲੇ ਜੰਗ ਦੀ ਚੰਗਿਆੜੀ ਨੂੰ ਦੁਬਾਰਾ ਭਖਾ ਦਿੱਤਾ ਹੈ। ਗਾਜ਼ਾ ਪੱਟੀ ਇਕ ਵਾਰ ਫਿਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਮੈਦਾਨ ਬਣ ਗਈ ਹੈ।
ਇਜ਼ਰਾਈਲ ਦੀ ਇਹ ਕਾਰਵਾਈ ਦਰਅਸਲ ਐਤਵਾਰ ਦੇ ਹਮਲੇ ਦਾ ਜਵਾਬ ਸੀ, ਜਿਸ 'ਚ ਹਮਾਸ ਉੱਤੇ ਇਹ ਦੋਸ਼ ਲੱਗੇ ਸਨ ਕਿ ਉਸ ਨੇ ਇਜ਼ਰਾਈਲ 'ਤੇ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕੀਤਾ ਸੀ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਹਮਲੇ 'ਚ ਹਮਾਸ ਦੇ ਸਿਖਲਾਈ ਕੇਂਦਰ ਤੇ ਹਥਿਆਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ।
ਵਿਵਾਦ ਪਿੱਛੇ ਕੀ ਅੰਦਰਲੀ ਕਹਾਣੀ?
ਦੋਵਾਂ ਪਾਸਿਓਂ ਛਿੜੀ ਲੜਾਈ ਪਿੱਛੇ ਇਜ਼ਰਾਈਲੀ ਜੇਲ ਤੋਂ ਭੱਜਣ ਵਾਲੇ ਫ਼ਿਲੀਸਤੀਨ ਕੈਦੀ ਹਨ। ਪਿਛਲੇ ਹਫ਼ਤੇ 6 ਫ਼ਿਲੀਸਤੀਨ ਕੈਦੀ ਇਕ ਇਜ਼ਰਾਇਲੀ ਜੇਲ 'ਚੋਂ ਚਮਚੇ ਦੀ ਮਦਦ ਨਾਲ ਸੁਰੰਗ ਬਣਾ ਕੇ ਫ਼ਰਾਰ ਹੋ ਗਏ ਸਨ।
ਕੈਦੀਆਂ ਦੇ ਭੱਜਣ ਦਾ ਜਸ਼ਨ ਮਨਾਉਣ ਲਈ ਗਾਜ਼ਾ ਤੋਂ ਇਜ਼ਰਾਈਲ ਉੱਤੇ ਅੱਗ ਦੇ ਗੁਬਾਰੇ ਸੁੱਟੇ ਗਏ। ਹਾਲਾਂਕਿ ਇਨ੍ਹਾਂ ਵਿੱਚੋਂ 4 ਕੈਦੀ ਦੁਬਾਰਾ ਫੜ ਲਏ ਗਏ ਹਨ, ਪਰ 2 ਦੀ ਭਾਲ ਅਜੇ ਵੀ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਹਮਾਸ ਨੇ ਇਸ ਦਾ ਬਦਲਾ ਲੈਣ ਲਈ ਇਜ਼ਰਾਈਲ 'ਤੇ ਤਿੰਨ ਰਾਕੇਟ ਦਾਗੇ ਅਤੇ ਇਸ ਦੇ ਜਵਾਬ 'ਚ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਕਈ ਰਾਕੇਟ ਦਾਗੇ।
ਇਸ ਤੋਂ ਪਹਿਲਾਂ ਇਸੇ ਸਾਲ ਮਈ 'ਚ ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਕਾਰ 11 ਦਿਨ ਲੰਬਾ ਖ਼ੂਨੀ ਸੰਘਰਸ਼ ਹੋਇਆ ਸੀ। ਬਾਅਦ 'ਚ ਬਹੁਤ ਸਾਰੇ ਦੇਸ਼ਾਂ ਦੀ ਸਲਾਹ 'ਤੇ ਇਜ਼ਰਾਈਲ ਹਮਲੇ ਨੂੰ ਰੋਕਣ ਲਈ ਸਹਿਮਤ ਹੋ ਗਿਆ ਸੀ। ਇਸ ਸੰਘਰਸ਼ 'ਚ ਫ਼ਿਲੀਸਤੀਨ ਦੇ ਲਗਭਗ 227 ਲੋਕ ਮਾਰੇ ਗਏ ਸਨ, ਜਿਸ 'ਚ 64 ਬੱਚੇ ਅਤੇ 38 ਔਰਤਾਂ ਸ਼ਾਮਲ ਸਨ। ਇਸ ਹਮਲੇ 'ਚ ਫ਼ਿਲੀਸਤੀਨ ਦੇ 1620 ਲੋਕ ਜ਼ਖ਼ਮੀ ਹੋਏ ਸਨ। ਜਦਕਿ ਲਗਭਗ 58,000 ਫ਼ਿਲੀਸਤੀਨੀਆਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
13 ਸਤੰਬਰ 1993 ਨੂੰ ਹੋਇਆ ਸੀ ਓਸਲੋ ਸਮਝੌਤਾ
ਇਜ਼ਰਾਈਲ ਤੇ ਫ਼ਿਲੀਸਤੀਨ ਵਿਚਾਲੇ ਹਵਾਈ ਹਮਲਾ ਬੀਤੇ ਦਿਨੀਂ ਮਤਲਬ 13 ਸਤੰਬਰ ਨੂੰ ਉਸੇ ਸਮੇਂ ਹੋ ਰਹੇ ਸਨ, ਜਦੋਂ ਦੋਵਾਂ ਦੇਸ਼ਾਂ ਨੂੰ 1993 ਦੀ ਓਸਲੋ ਸਮਝੌਤੇ ਦੀ ਵਰ੍ਹੇਗੰਢ ਮਨਾਉਣੀ ਚਾਹੀਦੀ ਸੀ। 1993 'ਚ ਅਮਰੀਕਾ 'ਚ ਹੋਏ ਓਸਲੋ ਸਮਝੌਤੇ 'ਚ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਲਈ ਸਹਿਮਤੀ ਬਣੀ ਸੀ, ਪਰ ਤਾਜ਼ਾ ਹਾਲਾਤ 'ਚ ਇਹ ਸਮਝੌਤਾ ਪੂਰੀ ਤਰ੍ਹਾਂ ਅਸਫਲ ਹੋ ਗਿਆ ਹੈ।
ਇਜ਼ਰਾਈਲ ਤੇ ਫਲਸਤੀਨ ਵਿਚਾਲੇ ਤਣਾਅ ਕਾਰਨ ਗਾਜ਼ਾ ਪੱਟੀ ਦੁਨੀਆਂ ਦੇ ਸਭ ਤੋਂ ਤਣਾਅ ਵਾਲੀਆਂ ਸਥਾਨਾਂ ਵਿੱਚੋਂ ਇਕ ਹੈ। ਗਾਜ਼ਾ ਪੱਟੀ 'ਤੇ ਤਾਜ਼ਾ ਰਾਕੇਟ ਹਮਲੇ ਦੇ 4 ਮਹੀਨਿਆਂ ਬਾਅਦ ਇਜ਼ਰਾਈਲ ਅਤੇ ਫ਼ਿਲੀਸਤੀਨ ਵਿਚਕਾਰ ਦੁਬਾਰਾ ਯੁੱਧ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ ਕੋਰੋਨਾ ਦੇ ਨਵੇਂ ਕੇਸਾਂ 'ਚ ਲਗਾਤਾਰ 5ਵੇਂ ਦਿਨ ਗਿਰਾਵਟ, ਮੌਤਾਂ ਦੀ ਗਿਣਤੀ ਵਧੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin