Colombia: ਕੋਲੰਬੀਆ 'ਚ ਰਾਸ਼ਟਰਪਤੀ ਉਮੀਦਵਾਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਰੈਲੀ 'ਚ ਮੱਚੀ ਭਗਦੜ, ਹਾਲਤ ਨਾਜ਼ੁਕ
ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਇੱਕ ਚੋਣੀ ਮੁਹਿੰਮ ਦੌਰਾਨ ਰਾਸ਼ਟਰਪਤੀ ਪਦ ਲਈ ਉਮੀਦਵਾਰ ਮਿਗੇਲ ਉਰੀਬੇ ਤੁਰਬੇ 'ਤੇ ਕਾਤਿਲਾਨਾ ਹਮਲਾ ਕੀਤਾ ਗਿਆ ਹੈ। 39 ਸਾਲਾ ਉਰੀਬੇ ਨੂੰ ਇੱਕ ਵਿਅਕਤੀ ਨੇ ਤਿੰਨ ਗੋਲੀਆਂ ਮਾਰੀਆਂ...

Attack on Colombian presidential candidate: ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿੱਚ ਇੱਕ ਚੋਣੀ ਮੁਹਿੰਮ ਦੌਰਾਨ ਰਾਸ਼ਟਰਪਤੀ ਪਦ ਲਈ ਉਮੀਦਵਾਰ ਮਿਗੇਲ ਉਰੀਬੇ ਤੁਰਬੇ 'ਤੇ ਕਾਤਿਲਾਨਾ ਹਮਲਾ ਕੀਤਾ ਗਿਆ ਹੈ। 39 ਸਾਲਾ ਉਰੀਬੇ ਨੂੰ ਇੱਕ ਵਿਅਕਤੀ ਨੇ ਤਿੰਨ ਗੋਲੀਆਂ ਮਾਰੀਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਉਨ੍ਹਾਂ ਦੇ ਸਿਰ ਵਿੱਚ ਲੱਗੀਆਂ। ਇਹ ਘਟਨਾ ਸ਼ਨੀਵਾਰ ਨੂੰ ਇੱਕ ਪਾਰਕ ਵਿੱਚ ਹੋਈ ਜਦੋਂ ਉਰੀਬੇ ਇਕ ਛੋਟੀ ਭੀੜ ਨੂੰ ਸੰਬੋਧਨ ਕਰ ਰਹੇ ਸਨ। ਹਮਲੇ ਤੁਰੰਤ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਕੋਲੰਬੀਆਈ ਮੀਡੀਆ ਮੁਤਾਬਕ, ਉਰੀਬੇ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਰਾਜਨੀਤਿਕ ਪਾਰਟੀ ਅਤੇ ਸਰਕਾਰ ਵੱਲੋਂ ਘੱਟੜ ਨਿੰਦਾ
ਉਰੀਬੇ ਦੀ ਪਾਰਟੀ ਸੈਂਟ੍ਰੋ ਡੈਮੋਕ੍ਰੇਟਿਕੋ ਨੇ ਇਸ ਹਮਲੇ ਦੀ ਘੱਟੜ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਇੱਕ ਨੇਤਾ ਦੀ ਜਾਨ 'ਤੇ ਹਮਲਾ ਨਹੀਂ, ਸਗੋਂ ਕੋਲੰਬੀਆ ਦੇ ਲੋਕਤੰਤਰ ਅਤੇ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਕੋਲੰਬੀਆ ਦੇ ਵਾਮਪੰਥੀ ਰਾਸ਼ਟਰਪਤੀ ਗੁਸਤਾਵੋ ਪੈਟ੍ਰੋ ਦੀ ਸਰਕਾਰ ਨੇ ਵੀ ਇਸ ਹਮਲੇ ਨੂੰ ਲੋਕਤੰਤਰ ਦੇ ਖ਼ਿਲਾਫ਼ ਹਿੰਸਾ ਦਾ ਗੰਭੀਰ ਕਦਮ ਦੱਸਦੇ ਹੋਏ ਘਟਨਾ ਦੀ ਨਿੰਦਾ ਕੀਤੀ ਹੈ।
2026 ਦੇ ਰਾਸ਼ਟਰਪਤੀ ਚੋਣ ਲਈ ਮਿਗੂਏਲ ਉਰੀਬੇ ਨੇ ਪੇਸ਼ ਕੀਤੀ ਸੀ ਦਾਵੇਦਾਰੀ
ਮਿਗੂਏਲ ਉਰੀਬੇ ਨੇ ਅਕਤੂਬਰ 2024 ਵਿੱਚ ਘੋਸ਼ਣਾ ਕੀਤੀ ਸੀ ਕਿ ਉਹ 2026 ਦੀ ਰਾਸ਼ਟਰਪਤੀ ਚੋਣ ਵਿੱਚ ਉਮੀਦਵਾਰ ਹੋਣਗੇ। ਉਹ ਕੋਲੰਬੀਆ ਦੀ ਸਿਆਸਤ ਵਿੱਚ ਇੱਕ ਜਾਣੇ-ਮਾਣੇ ਨਾਮ ਹਨ ਅਤੇ ਪਹਿਲਾਂ ਵੀ ਕਈ ਅਹਿਮ ਪਦਾਂ ਤੇ ਕੰਮ ਕਰ ਚੁੱਕੇ ਹਨ।
ਜਾਣੇ-ਮਾਣੇ ਪੱਤਰਕਾਰ ਦੇ ਪੁੱਤਰ ਹਨ ਉਰੀਬੇ
ਮਿਗੁਏਲ ਉਰੀਬੇ ਦੀ ਮਾਂ ਡਾਇਨਾ ਤੁਰਬੇ ਕੋਲੰਬੀਆ ਦੀ ਪ੍ਰਸਿੱਧ ਪੱਤਰਕਾਰ ਸੀ। ਸਾਲ 1991 ਵਿੱਚ ਮੇਡੇਲਿਨ ਡਰੱਗਜ਼ ਕਾਰਟੇਲ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਉਸ ਸਮੇਂ ਇਸ ਗਿਰੋਹ ਦਾ ਸੰਚਾਲਨ ਕੁਖਿਆਤ ਡਰੱਗ ਮਾਫੀਆ ਪਾਬਲੋ ਏਸਕੋਬਾਰ ਕਰ ਰਿਹਾ ਸੀ। ਇੱਕ ਬਚਾਅ ਅਪਰੇਸ਼ਨ ਦੌਰਾਨ ਡਾਇਨਾ ਤੁਰਬੇ ਦੀ ਮੌਤ ਹੋ ਗਈ ਸੀ। ਇਸ ਹਮਲੇ ਤੋਂ ਬਾਅਦ ਪੂਰੇ ਕੋਲੰਬੀਆ ਵਿੱਚ ਗੁੱਸਾ ਅਤੇ ਚਿੰਤਾ ਫੈਲ ਗਈ। ਸਿਆਸੀ ਆਗੂ, ਸਮਾਜਿਕ ਕਾਰਕੁਨ ਅਤੇ ਆਮ ਜਨਤਾ ਲੋਕਤੰਤਰ ਦੇ ਇਸ ਘੌਰ ਅਪਮਾਨ 'ਤੇ ਦੁੱਖ ਅਤੇ ਗੁੱਸਾ ਜ਼ਾਹਰ ਕਰ ਰਹੇ ਹਨ। ਫਿਲਹਾਲ ਪੁਲਿਸ ਜਾਂਚ ਜਾਰੀ ਹੈ ਅਤੇ ਪੂਰੇ ਮਾਮਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















