![ABP Premium](https://cdn.abplive.com/imagebank/Premium-ad-Icon.png)
Columbia Flight Case: ਫਲਾਈਟ ਵਿੱਚ ਬੱਚੇ ਦੀ ਇੱਕ ਜ਼ਿੱਦ ਪਿਤਾ ਨੂੰ ਪਈ ਮਹਿੰਗੀ , ਦੋਵਾਂ ਨੂੰ ਬਿਨਾਂ ਸਫਰ ਕੀਤੇ ਹੀ ਜਹਾਜ਼ ਤੋਂ ਪਿਆ ਉਤਰਨਾ
Columbia Flight Case: 10 ਸਾਲ ਦੇ ਬੱਚੇ ਨੇ ਅਜਿਹਾ ਕੀ ਕੀਤਾ, ਜਿਸ ਕਾਰਨ ਫਲਾਈਟ ਕਰੀਬ ਇਕ ਘੰਟਾ ਲੇਟ ਹੋਈ। ਜਹਾਜ਼ ਵਿਚ ਸਵਾਰ ਯਾਤਰੀ ਰੌਲਾ ਪਾ ਰਹੇ ਸਨ, ਉਹ ਬੱਚੇ ਅਤੇ ਉਸ ਦੇ ਪਿਤਾ ਨੂੰ ਫਿਟਕਾਰ ਵੀ ਲਗਾ ਰਹੇ ਸਨ।
![Columbia Flight Case: ਫਲਾਈਟ ਵਿੱਚ ਬੱਚੇ ਦੀ ਇੱਕ ਜ਼ਿੱਦ ਪਿਤਾ ਨੂੰ ਪਈ ਮਹਿੰਗੀ , ਦੋਵਾਂ ਨੂੰ ਬਿਨਾਂ ਸਫਰ ਕੀਤੇ ਹੀ ਜਹਾਜ਼ ਤੋਂ ਪਿਆ ਉਤਰਨਾ columbia latam airlines removed a 10 year old boy and his father was not wearing a seat belt Columbia Flight Case: ਫਲਾਈਟ ਵਿੱਚ ਬੱਚੇ ਦੀ ਇੱਕ ਜ਼ਿੱਦ ਪਿਤਾ ਨੂੰ ਪਈ ਮਹਿੰਗੀ , ਦੋਵਾਂ ਨੂੰ ਬਿਨਾਂ ਸਫਰ ਕੀਤੇ ਹੀ ਜਹਾਜ਼ ਤੋਂ ਪਿਆ ਉਤਰਨਾ](https://feeds.abplive.com/onecms/images/uploaded-images/2024/06/15/f4e3aa7e4c1e3815ce21165c8cb18de91718445707791995_original.jpg?impolicy=abp_cdn&imwidth=1200&height=675)
Columbia Flight Case: ਉਡਾਣ ਭਰਨ ਤੋਂ ਪਹਿਲਾਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੀਟ ਬੈਲਟ ਪਹਿਨਣ ਦਾ ਐਲਾਨ ਕੀਤਾ ਜਾ ਰਿਹਾ ਸੀ ਪਰ 10 ਸਾਲ ਦੇ ਬੱਚੇ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਫਲਾਈਟ ਕਰੀਬ ਇਕ ਘੰਟਾ ਲੇਟ ਹੋ ਗਈ। ਜਹਾਜ਼ ਵਿਚ ਸਵਾਰ ਯਾਤਰੀ ਰੌਲਾ ਪਾ ਰਹੇ ਸਨ, ਉਹ ਬੱਚੇ ਅਤੇ ਉਸ ਦੇ ਪਿਤਾ ਨੂੰ ਫਿਟਕਾਰ ਵੀ ਪਾ ਰਹੇ ਸਨ। ਇਸ ਤੋਂ ਪਹਿਲਾਂ ਕਿ ਸਥਿਤੀ ਹੋਰ ਵਿਗੜਦੀ, ਸੁਰੱਖਿਆ ਕਰਮਚਾਰੀ ਉਥੇ ਪਹੁੰਚ ਗਏ ਅਤੇ ਪਿਓ-ਪੁੱਤ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਕਈ ਲੋਕ ਫਲਾਈਟ ਕਰੂ ਸਟਾਫ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ ਅਤੇ ਕਈ ਬੱਚੇ ਦੇ ਪੱਖ 'ਚ ਟਿੱਪਣੀਆਂ ਕਰ ਰਹੇ ਹਨ।
ਜਿੱਦ ਉੱਤੇ ਅੜਿਆ ਰਿਹਾ ਬੱਚਾ ਅਤੇ ਸੀਟ ਬੈਲਟ ਨਹੀਂ ਲਗਾਈ
ਦਰਅਸਲ, ਇਹ ਘਟਨਾ ਥੋੜੀ ਦੂਰੀ 'ਤੇ ਕੋਲੰਬੀਆ ਜਾਣ ਵਾਲੀ ਲਾਟਮ ਏਅਰਲਾਈਨਜ਼ ਦੀ ਫਲਾਈਟ 'ਚ ਵਾਪਰੀ। ਬੱਚੇ ਨੇ ਟੇਕਆਫ ਦੌਰਾਨ ਸੀਟ ਬੈਲਟ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ 10 ਸਾਲ ਦੇ ਲੜਕੇ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਰਿਪੋਰਟ ਮੁਤਾਬਕ ਬੱਚੇ ਨੇ ਚਾਲਕ ਦਲ ਦੇ ਮੈਂਬਰਾਂ ਦੇ ਨਾਲ-ਨਾਲ ਆਪਣੇ ਪਿਤਾ ਦੀ ਗੱਲ ਵੀ ਨਹੀਂ ਸੁਣੀ। ਚਸ਼ਮਦੀਦਾਂ ਮੁਤਾਬਕ ਲੜਕੇ ਦੀ ਜ਼ਿੱਦ ਕਾਰਨ ਜਹਾਜ਼ ਨੂੰ ਉਡਾਣ ਭਰਨ 'ਚ ਇਕ ਘੰਟੇ ਦੀ ਦੇਰੀ ਹੋਈ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਗਈ। ਵੀਡੀਓ 'ਚ ਕੁਝ ਲੋਕਾਂ ਦੇ ਚੀਕਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।
ਚੀਕਣ ਦੀ ਆਵਾਜ਼ ਆਉਂਦੀ ਰਹੀ
ਇਕ ਯਾਤਰੀ ਚਾਲਕ ਦਲ ਦੇ ਮੈਂਬਰਾਂ 'ਤੇ ਰੌਲਾ ਪਾਉਂਦਾ ਵੀ ਨਜ਼ਰ ਆ ਰਿਹਾ ਹੈ। ਉਹ ਇਸ ਨੂੰ ਹਟਾਉਣ ਲਈ ਕਹਿ ਰਿਹਾ ਹੈ, ਜਦਕਿ ਦੂਜਾ ਯਾਤਰੀ ਰੌਲਾ ਪਾ ਰਿਹਾ ਹੈ ਕਿ ਕੁਝ ਕਰੋ। ਇਸ ਦੌਰਾਨ ਚਾਲਕ ਦਲ ਦੇ ਮੈਂਬਰ ਨੇ ਕਿਹਾ ਕਿ ਪਿਆਰੇ ਯਾਤਰੀ, ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਜੇਕਰ ਫਲਾਈਟ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਅਸੀਂ ਫਲਾਈਟ ਸ਼ੁਰੂ ਨਹੀਂ ਕਰ ਸਕਦੇ। ਉਨ੍ਹਾਂ ਨੇ ਪਾਲਨ ਨਹੀਂ ਕੀਤਾ , ਇਸ ਲਈ ਸਾਨੂੰ ਵਾਪਸ ਜਾਣਾ ਪੈ ਰਿਹਾ ਹੈ। ਇਸ ਦੌਰਾਨ ਇਹ ਵੀ ਘੋਸ਼ਣਾ ਕੀਤੀ ਗਈ ਕਿ ਜੋ ਵੀ ਯਾਤਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ, ਉਸ ਨੂੰ ਡੀਬੋਰਡ ਕਰਨਾ ਚਾਹੀਦਾ ਹੈ। ਸਥਾਨਕ ਰਿਪੋਰਟਾਂ ਮੁਤਾਬਕ ਇਹ ਬਹਿਸ ਕਰੀਬ ਇਕ ਘੰਟੇ ਤੱਕ ਜਾਰੀ ਰਹੀ। ਆਖਿਰਕਾਰ ਇੱਕ ਘੰਟੇ ਬਾਅਦ ਸੁਰੱਖਿਆ ਕਰਮਚਾਰੀ ਉੱਥੇ ਪਹੁੰਚੇ ਅਤੇ ਲੜਕੇ ਅਤੇ ਉਸਦੇ ਪਿਤਾ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)