ਕੋਰੋਨਾ ਵਾਇਰਸ: ਅਮਰੀਕਾ 'ਚ ਇਕ ਦਿਨ 'ਚ 1277 ਮੌਤਾਂ, ਬ੍ਰਾਜ਼ੀਲ 'ਚ 48,000 ਨਵੇਂ ਮਾਮਲੇ ਆਏ
ਪਿਛਲੇ ਇਕ ਦਿਨ 'ਚ ਅਮਰੀਕਾ 'ਚ 43,948 ਕੇਸ ਆਏ ਤੇ 1277 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਬ੍ਰਾਜ਼ੀਲ 'ਚ ਇਕ ਦਿਨ 'ਚ 47,828 ਕੇਸ ਆਏ ਤੇ 1,090 ਲੋਕਾਂ ਦੀ ਮੌਤ ਹੋ ਗਈ।
ਵਾਸ਼ਿੰਗਟਨ: ਦੁਨੀਆਂ 'ਚ ਵੱਖ-ਵੱਖ ਥਾਵਾਂ 'ਤੇ ਕੋਰੋਨਾ ਮਹਾਮਾਰੀ ਦੀ ਕਹਿਰ ਜਾਰੀ ਹੈ। ਅਮਰੀਕਾ ਤੇ ਬ੍ਰਾਜ਼ੀਲ ਦੋ ਅਜਿਹੇ ਦੇਸ਼ ਜਿੰਨ੍ਹਾਂ ਨੂੰ ਕੋਰੋਨਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੁਨੀਆਂ ਦੇ 40 ਫੀਸਦ ਕੋਰੋਨਾ ਕੇਸ ਅਮਰੀਕਾ ਤੇ ਬ੍ਰਾਜ਼ੀਲ ਤੋਂ ਹਨ। ਕੋਰੋਨਾ ਕਾਰਨ 36 ਫੀਸਦ ਮੌਤਾਂ ਵੀ ਇਨ੍ਹਾਂ ਦੇਸ਼ਾਂ 'ਚ ਹੀ ਹੋਈਆਂ ਹਨ।
ਪਿਛਲੇ ਇਕ ਦਿਨ 'ਚ ਅਮਰੀਕਾ 'ਚ 43,948 ਕੇਸ ਆਏ ਤੇ 1277 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਬ੍ਰਾਜ਼ੀਲ 'ਚ ਇਕ ਦਿਨ 'ਚ 47,828 ਕੇਸ ਆਏ ਤੇ 1,090 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਅੰਕੜਿਆਂ ਦਾ ਵੇਰਵਾ ਰੱਖਣ ਵਾਲੀ ਵੈਬਸਾਈਟ ਵਰਲਡੋਮੀਟਰ ਮੁਤਾਬਕ 27 ਅਗਸਤ ਸਵੇਰ ਤਕ ਅਮਰੀਕਾ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 59 ਲੱਖ, 99 ਹਜ਼ਾਰ 'ਤੇ ਪਹੁੰਚ ਗਈ। ਇਨ੍ਹਾਂ ਚੋਂ ਇਕ ਲੱਖ, 83 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।
ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਕੁੱਲ ਅੰਕੜਾ 37 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇੱਥੇ ਇਕ ਲੱਖ, 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਅਮਰੀਕਾ 'ਚ ਮੌਤ ਦਰ 3.06 ਫੀਸਦ ਹੈ ਅਤੇ ਬ੍ਰਾਜ਼ੀਲ 'ਚ ਮੌਤ ਦਰ 3.16 ਫੀਸਦ ਹੈ।
ਅਮਰੀਕਾ 'ਚ ਹੁਣ ਤਕ 33.08 ਫੀਸਦ ਲੋਕ ਠੀਕ ਹੋਏ ਹਨ ਜੋ ਕੁੱਲ ਅੰਕੜੇ ਦਾ 55 ਫੀਸਦ ਹੈ। ਮੌਜੂਦਾ ਸਮੇਂ ਅਮਰੀਕਾ 'ਚ 25 ਲੱਖ, 7 ਹਜ਼ਾਰ ਐਕਟਿਵ ਕੇਸ ਹਨ। ਬ੍ਰਾਜ਼ੀਲ ਦਾ ਰਿਕਵਰੀ ਰੇਟ 78 ਫੀਸਦ ਹੈ। ਇੱਥੇ ਕੁੱਲ ਮਰੀਜ਼ਾਂ 'ਚੋਂ 29 ਲੱਖ, ਅੱਠ ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਫਿਲਹਾਲ ਛੇ ਲੱਖ, 95 ਹਜ਼ਾਰ ਯਾਨੀ 19 ਫੀਸਦ ਐਕਟਿਵ ਕੇਸ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )