ਪੜਚੋਲ ਕਰੋ
Advertisement
ਰੂਸ 'ਚ ਅਮੀਰਾਂ ਤੇ ਸਰਕਾਰੀ ਅਫਸਰਾਂ ਨੂੰ ਪਹਿਲਾਂ ਹੀ ਦਿੱਤੀ ਗਈ ਕੋਰੋਨਾ ਵੈਕਸੀਨ, ਹੈਰਾਨ ਕਰਨ ਵਾਲਾ ਖੁਲਾਸਾ
ਰੂਸ ਵਿੱਚ ਕੋਰੋਨਾ ਵੈਕਸੀਨ ਅਪਰੈਲ ਦੇ ਮਹੀਨੇ 'ਚ ਹੀ ਅਮੀਰਾਂ ਨੂੰ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ। ਇੱਕ ਰਿਪੋਰਟ ਮੁਤਾਬਕ, ਅਪਰੈਲ ਮਹੀਨੇ ਤੋਂ ਅਲਮੀਨੀਅਮ ਕੰਪਨੀ ਯੂਨਾਈਟਿਡ ਦੇ ਅਧਿਕਾਰੀਆਂ ਸਮੇਤ ਰੂਸੀ ਅਰਬਪਤੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਵਿਰੁੱਧ ਮਾਸਕੋ ਦੀ ਸਰਕਾਰੀ ਕੰਪਨੀ Gamaleya Institute ਵੱਲੋਂ ਟੀਕਾ ਤਿਆਰ ਕੀਤਾ ਗਿਆ ਹੈ। ਗਾਮਾਲਿਆ ਵੈਕਸੀਨ ਨੂੰ ਰੂਸ ਦੇ ਸਿੱਧੇ ਨਿਵੇਸ਼ ਫੰਡ ਤੋਂ ਜ਼ਿਆਦਾ ਫੰਡ ਪ੍ਰਾਪਤ ਹੋਣ ਦੀ ਖਬਰ ਮਿਲੀ ਹੈ। ਇਸ ਪਿੱਛੇ ਰੱਖਿਆ ਮੰਤਰਾਲੇ ਦਾ ਵੀ ਸਮਰਥਨ ਹੈ। ਪਿਛਲੇ ਹਫਤੇ ਟੀਕੇ ਦਾ ਫੇਜ਼-1 ਟ੍ਰਾਇਲ ਸੈਨਿਕ ਅਧਿਕਾਰੀਆਂ ਨੇ ਪੂਰਾ ਕਰ ਲਿਆ।
ਦੱਸ ਦਈਏ ਕਿ ਵੈਕਸੀਨ ਦੀ ਤਿਆਰੀ ਵਿੱਚ ਸ਼ਾਮਲ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਗਾਮਾਲਿਆ ਟੀਕਾ ਰੂਸ ਦੀ ਸਰਕਾਰ ਦੇ ਸਿੱਧੇ ਨਿਵੇਸ਼ ਨਾਲ ਤਿਆਰ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਦੇ ਨਤੀਜੇ ਲੋਕਾਂ ਸਾਹਮਣੇ ਨਹੀਂ ਆਏ ਪਰ ਟੀਕੇ ਦੇ ਟ੍ਰਾਇਲ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਹੋਰ ਵੱਡੇ ਸਮੂਹ ਸ਼ਾਮਲ ਕੀਤੇ ਗਏ ਹਨ। ਗਾਮਾਲਿਆ ਇੰਸਟੀਚਿਊਟ ਨੇ ਖੋਜ ਦੇ ਨਤੀਜੇ ਪ੍ਰਕਾਸ਼ਤ ਨਹੀਂ ਕੀਤੇ। ਉਨ੍ਹਾਂ ਦੇ ਵੈਕਸੀਨ ਦਾ 40 ਵਿਅਕਤੀਆਂ 'ਤੇ ਟੈਸਟ ਕੀਤਾ ਗਿਆ ਸੀ।
ਉਧਰ ਕ੍ਰੈਮਲਿਨ ਦੇ ਬੁਲਾਰੇ ਡੇਮੈਟਰੀ ਪੇਸੋਕੋਵ ਨੂੰ ਮਈ ਦੇ ਮਹੀਨੇ ਵਿੱਚ ਕੋਰੋਨਾ ਸੰਕਰਮਣ ਕਰਕੇ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ। ਇਸ ਸਮੇਂ ਬੁਲਾਰਾ ਕੋਰਨਾਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਹਸਪਤਾਲ ਤੋਂ ਬਾਹਰ ਆਇਆ। ਉਸ ਨੇ ਕਿਹਾ, "ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਜਾਣਦਾ ਜਿਸ ਨੂੰ ਗਾਮਾਲਿਆ ਦਿੱਤਾ ਗਿਆ ਹੈ।" ਜਦੋਂ ਉਸ ਨੂੰ ਸੋਮਵਾਰ ਨੂੰ ਪੁੱਛਿਆ ਗਿਆ ਕਿ ਕੀ ਇਹ ਟੀਕਾ ਰੂਸ ਦੇ ਰਾਸ਼ਟਰਪਤੀ ਨੂੰ ਦਿੱਤੀ ਗਈ ਸੀ? ਇਸ ਸਵਾਲ ਦੇ ਜਵਾਬ ਵਿੱਚ, ਉਸ ਨੇ ਕਿਹਾ, "ਦੇਸ਼ ਦੇ ਸਰਵੇਖਣਕਰਤਾ ਨੂੰ ਅਜਿਹੀ ਟੀਕਾ ਮੁਹੱਈਆ ਕਰਵਾਉਣਾ ਬੇਵਕੂਫੀ ਦੀ ਗੱਲ ਹੋਵੇਗੀ, ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ।"
ਬਲੂਮਬਰਗ ਨੇ ਦਰਜਨਾਂ ਲੋਕਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ 'ਤੇ ਵੈਕਸੀਨ ਦਾ ਟ੍ਰਾਈਲ ਕੀਤਾ ਗਿਆ ਹੈ ਪਰ ਕਿਸੇ ਨੇ ਉਨ੍ਹਾਂ ਦੇ ਨਾਂ ਨਹੀਂ ਜ਼ਾਹਰ ਕੀਤੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement