ਭਾਰਤ 'ਚ ਜਲਦ ਸ਼ੁਰੂ ਹੋ ਸਕਦਾ ਰੂਸ ਦੀ ਵੈਕਸੀਨ ਦਾ ਟ੍ਰਾਇਲ, ਸੰਪਰਕ 'ਚ ਦੋਵੇਂ ਦੇਸ਼
ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਮੰਗਲਵਾਰ ਦੱਸਿਆ ਕਿ ਰੂਸ ਨੇ ਇਸ ਬਾਰੇ ਭਾਰਤ ਨਾਲ ਸੰਪਰਕ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਰੂਸ ਦੇ ਵੈਕਸੀਨ ਦੇ ਟ੍ਰਾਇਲ ਤੇ ਵੱਡੇ ਪੈਮਾਨੇ 'ਤੇ ਉਸ ਦੇ ਭਾਰਤ 'ਚ ਉਤਪਾਦਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ
ਨਵੀਂ ਦਿੱਲੀ: ਕੋਰੋਨਾ ਨਾਲ ਲੜਨ ਲਈ ਵੈਕਸੀਨ ਬਣਾਉਣ ਦੀ ਕੋਸ਼ਿਸ਼ 'ਚ ਹੁਣ ਦੋ ਪੁਰਾਣੇ ਦੋਸਤ ਭਾਰਤ ਤੇ ਰੂਸ ਇਕੱਠਿਆਂ ਕੰਮ ਕਰ ਸਕਦੇ ਹਨ। ਇਸ ਮਾਮਲੇ 'ਤੇ ਰੂਸ ਤੇ ਭਾਰਤ ਵਿਚਾਲੇ ਗੱਲਬਾਤ ਜਾਰੀ ਹੈ ਤੇ ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਰੂਸ ਦੀ ਵੈਕਸੀਨ ਸਪੁਤਨਿਕ V ਦਾ ਜਲਦ ਭਾਰਤ 'ਚ ਟ੍ਰਾਇਲ ਸ਼ੁਰੂ ਹੋ ਸਕਦਾ ਹੈ।
ਭਾਰਤ 'ਚ ਉਤਪਾਦਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ:
ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਮੰਗਲਵਾਰ ਦੱਸਿਆ ਕਿ ਰੂਸ ਨੇ ਇਸ ਬਾਰੇ ਭਾਰਤ ਨਾਲ ਸੰਪਰਕ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਰੂਸ ਦੇ ਵੈਕਸੀਨ ਦੇ ਟ੍ਰਾਇਲ ਤੇ ਵੱਡੇ ਪੈਮਾਨੇ 'ਤੇ ਉਸ ਦੇ ਭਾਰਤ 'ਚ ਉਤਪਾਦਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਸ ਬਾਰੇ ਰੂਸ ਨੇ ਭਾਰਤ ਨਾਲ ਸੰਪਰਕ ਕਾਇਮ ਕਰਕੇ ਪਹਿਲ ਕੀਤੀ ਹੈ ਜਿਸ 'ਤੇ ਭਾਰਤ ਵਿਚਾਰ ਵੀ ਕਰ ਰਿਹਾ ਹੈ।
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੀ ਇਜਾਜ਼ਤ ਜ਼ਰੂਰੀ:
ਡਾ. ਪੌਲ ਨੇ ਦੱਸਿਆ ਕਿ ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਭਾਰਤ 'ਚ ਕਰਨ ਲਈ ਪਹਿਲਾਂ ਰੈਗੂਲੇਟਰ ਯਾਨੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ DCGI ਦੀ ਆਗਿਆ ਜ਼ਰੂਰੀ ਹੁੰਦੀ ਹੈ। ਰੈਗੂਲਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਭਾਰਤ 'ਚ ਉਸ ਕੰਪਨੀ ਜਾਂ ਸੰਸਥਾ ਦੀ ਚੋਣ ਕੀਤੀ ਜਾਵੇਗੀ। ਜਿੱਥੇ ਟ੍ਰਾਇਲ ਕੀਤਾ ਜਾਣਾ ਹੈ। ਹੁਣ ਤਕ ਭਾਰਤ ਦੀਆਂ ਤਿੰਨ-ਚਾਰ ਕੰਪਨੀਆਂ ਨੇ ਰੂਸੀ ਵੈਕਸੀਨ ਦੇ ਟ੍ਰਾਇਲ ਨੂੰ ਲੈ ਕੇ ਆਪਣੀ ਰੁਚੀ ਦਿਖਾਈ ਹੈ।
ਡਾ. ਵੀਕੇ ਪੌਲ ਨੇ ਇਹ ਸਾਫ ਕੀਤਾ ਕਿ ਰੂਸ ਦੀ ਵੈਕਸੀਨ ਦਾ ਟ੍ਰਾਇਲ ਵੀ ਭਾਰਤ ਦੇ ਲੋਕਾਂ 'ਤੇ ਹੀ ਕੀਤਾ ਜਾਵੇਗਾ। ਇਸ ਦਾ ਮਕਸਦ ਵੈਕਸੀਨ ਦਾ ਅਸਰ ਭਾਰਤ ਦੇ ਲੋਕਾਂ 'ਤੇ ਪਰਖਣਾ ਹੈ ਤਾਂ ਕਿ ਉਸ ਨੂੰ ਇੱਥੋਂ ਦੇ ਮੁਤਾਬਕ ਤਿਆਰ ਕੀਤਾ ਜਾ ਸਕੇ।
ਭਾਰਤ 'ਚ ਤਿੰਨ 'ਚੋਂ ਦੋ ਕੰਪਨੀਆਂ ਪਹਿਲੇ ਤੇ ਦੂਜੇ ਗੇੜ ਦੇ ਟ੍ਰਾਇਲ 'ਚ:
ਜਿੱਥੇ ਤਕ ਭਾਰਤ 'ਚ ਚਲ ਰਹੇ ਸਵਦੇਸ਼ੀ ਵੈਕਸੀਨਾਂ ਦੇ ਟ੍ਰਾਇਲ ਦਾ ਸਵਾਲ ਹੈ। ਇੱਥੋਂ ਤਿੰਨ 'ਚੋਂ ਦੋ ਕੰਪਨੀਆਂ ਪਹਿਲੇ ਤੇ ਦੂਜੇ ਗੇੜ ਦੇ ਟ੍ਰਾਇਲ 'ਚ ਹਨ। ਜਦਕਿ ਸੀਰਮ ਇੰਸਟੀਟਿਊਟ ਤੇ ਔਕਸਫੋਰਡ ਦੇ ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਅਗਲੇ ਹਫਤੇ ਮੁੰਬਈ ਤੇ ਪੁਣੇ ਸਮੇਤ ਭਾਰਤ ਦੇ 17 ਸ਼ਹਿਰਾਂ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ