ਦੁਨੀਆਂ ਚ ਕੋਰੋਨਾ ਦੀ ਦੂਜੀ ਲਹਿਰ! ਇਕ ਦਿਨ 'ਚ 4.76 ਲੱਖ ਨਵੇਂ ਕੇਸ ਤੇ 6,000 ਤੋਂ ਜ਼ਿਆਦਾ ਮੌਤਾਂ
ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 73 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ।
Corona virus: ਕੋਰੋਨਾ ਮਹਾਮਾਰੀ ਦਾ ਕਹਿਰ ਦੁਨੀਆਂ ਦੇ 215 ਦੇਸ਼ਾਂ 'ਚ ਫੈਲ ਚੁੱਕਾ ਹੈ। ਕੁਝ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਕਾਰਨ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਰਿਕਾਰਡ ਪੱਧਰ 'ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ 'ਚ ਰਿਕਾਰਡ 4 ਲੱਖ 76 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਦਿਨ 'ਚ 6,450 ਲੋਕਾਂ ਦੀ ਮੌਤ ਹੋ ਗਈ। ਬੀਤੇ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਅਮਰੀਕਾ 'ਚ ਆਏ। ਇਸ ਤੋਂ ਬਾਅਦ ਭਾਰਤ, ਫਰਾਂਸ, ਬ੍ਰਾਜ਼ੀਲ, ਬ੍ਰਿਟੇਨ, ਸਪੇਨ ਅਤੇ ਅਰਜਨਟੀਨਾ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਦਰਜ ਕੀਤੇ ਗਏ।
ਦੁਨੀਆਂ ਭਰ 'ਚ ਹੁਣ ਤਕ 4 ਕਰੋੜ, 19 ਲੱਖ, 65 ਹਜ਼ਾਰ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚ 11 ਲੱਖ, 42 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਤੇ ਤਿੰਨ ਕਰੋੜ, 11 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 96 ਲੱਖ, 47 ਹਜ਼ਾਰ ਐਕਟਿਵ ਕੇਸ ਹਨ।
ਪਾਕਿਸਤਾਨ 'ਚ ਕੋਰੋਨਾ ਨਾਲ ਮੌਤ ਦਰ 'ਚ 140 ਫੀਸਦ ਵਾਧਾ, ਲੌਕਡਾਊਨ ਦੀ ਚੇਤਾਵਨੀ
ਪੰਜਾਬ 'ਚ 26 ਰੇਲਵੇ ਟ੍ਰੈਕ ਖਾਲੀ, ਅੰਮ੍ਰਿਤਸਰ 'ਚ ਅਜੇ ਵੀ ਡਟੇ ਕਿਸਾਨ
ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 73 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਜਿੱਥੇ ਹੁਣ ਤਕ 77 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਪਿਛਲੇ 24 ਘੰਟੇ 'ਚ ਭਾਰਤ 'ਚ 54 ਹਜ਼ਾਰ ਮਾਮਲੇ ਵਧੇ ਹਨ। ਤੀਜੇ ਨੰਬਰ 'ਤੇ ਕੋਰੋਨਾ ਨਾਲ ਪ੍ਰਭਾਵਿਤ ਦੇਸ਼ ਬ੍ਰਾਜ਼ੀਲ 'ਚ 24 ਘੰਟੇ 'ਚ 32 ਹਜ਼ਾਰ ਮਾਮਲੇ ਦਰਜ ਕੀਤੇ ਗਏ।
ਪੰਜਾਬ ਦੇ ਅੰਗ-ਸੰਗ (13): ਡਿਜੀਟਲ ਦੌਰ 'ਚ ਵਿਸਰਿਆ ਤੰਦਰੁਸਤੀ ਦਾ ਰਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ