ਕੋਰੋਨਾ ਵਾਇਰਸ: ਕੌਮਾਂਤਰੀ ਪੱਧਰ 'ਤੇ ਤਬਾਹੀ ਬਰਕਰਾਰ, ਇਕ ਦਿਨ 'ਚ ਆਏ 2.39 ਲੱਖ ਨਵੇਂ ਕੇਸ, 6,000 ਦੇ ਕਰੀਬ ਮੌਤਾਂ
ਦੁਨੀਆਂ ਭਰ 'ਚ ਦੋ ਕਰੋੜ 40 ਲੱਖ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ ਅੱਠ ਲੱਖ, 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
Corona Virus: ਦੁਨੀਆਂ 'ਚ ਕੋਰੋਨਾ ਸੰਕਟ ਹੋਰ ਜ਼ਿਆਦਾ ਗਹਿਰਾ ਗਿਆ ਹੈ। ਰੋਜ਼ਾਨਾ ਵਾਇਰਸ ਦੇ ਦੋ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਇਕ ਦਿਨ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੁੱਲ ਦੋ ਲੱਖ 39 ਹਜ਼ਾਰ ਮਾਮਲੇ ਸਾਹਮਣੇ ਆਏ ਤੇ 5,827 ਲੋਕਾਂ ਦੀ ਮੌਤ ਹੋ ਗਈ।
ਹੁਣ ਤਕ ਦੁਨੀਆਂ ਭਰ 'ਚ ਦੋ ਕਰੋੜ 40 ਲੱਖ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ ਅੱਠ ਲੱਖ, 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਭਰ 'ਚ ਕੁੱਲ ਅੰਕੜੇ 'ਚੋਂ ਹੁਣ ਤਕ ਇਕ ਕਰੋੜ 65 ਲੱਖ ਲੋਕਾਂ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ ਅਜੇ ਵੀ 66 ਲੱਖ ਐਕਟਿਵ ਕੇਸ ਹਨ।
ਦੁਨੀਆਂ ਦੇ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਦਾ ਅਜੇ ਵੀ ਪਹਿਲਾ ਨੰਬਰ ਹੈ। ਜਿੱਥੇ ਹੁਣ ਤਕ 59 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 39 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਅਤੇ 1261 ਲੋਕਾਂ ਦੀ ਮੌਤ ਹੋਈ ਹੈ। ਬ੍ਰਾਜ਼ੀਲ 'ਚ 24 ਘੰਟਿਆਂ 'ਚ 47 ਹਜ਼ਾਰ ਮਾਮਲੇ ਆਏ ਹਨ। ਇਸ ਸਮੇਂ ਰੋਜ਼ਾਨਾ ਸਭ ਤੋਂ ਵੱਧ ਕੇਸ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ