ਕੋਰੋਨਾ ਨੇ ਦੁਨੀਆਂ 'ਚ ਮਚਾਈ ਤਬਾਹੀ, 24 ਘੰਟਿਆਂ 'ਚ 5,000 ਮੌਤਾਂ
ਇਸ ਦੌਰਾਨ 50 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਦੁਨੀਆਂ ਦੇ 66 ਫੀਸਦ ਮਾਮਲੇ ਸਿਰਫ਼ 10 ਦੇਸ਼ਾਂ ਤੋਂ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ।
coronavirus: ਕੋਰੋਨਾ ਵਾਇਰਸ ਦੁਨੀਆਂ ਦੇ ਕਈ ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ। ਅਜਿਹੇ 'ਚ ਹਰ ਦਿਨ ਲੱਖਾਂ ਦੇ ਹਿਸਾਬ ਨਾਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਂ 'ਚ ਕੋਰੋਨਾ ਵਾਇਰਸ ਦੇ ਮਾਮਲੇ 93 ਲੱਖ ਤੋਂ ਜ਼ਿਆਦਾ ਹੋ ਚੁੱਕੇ ਹਨ। ਇਸ ਦੌਰਾਨ ਹੀ ਮਰਨ ਵਾਲਿਆਂ ਦਾ ਅੰਕੜਾ ਚਾਰ ਲੱਖ, 78 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।
ਇਸ ਦੌਰਾਨ 50 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਦੁਨੀਆਂ ਦੇ 66 ਫੀਸਦ ਮਾਮਲੇ ਸਿਰਫ਼ 10 ਦੇਸ਼ਾਂ ਤੋਂ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ। ਅਮਰੀਕਾ 'ਚ 24 ਲੱਖ ਤੋਂ ਜ਼ਿਆਦਾ ਲੋਕ ਹੁਣ ਤਕ ਕੋਰੋਨਾ ਪੌਜ਼ੇਟਿਵ ਹੋ ਚੁੱਕੇ ਹਨ। ਇਸ ਦੌਰਾਨ ਇੱਕ ਲੱਖ 23 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:
• ਅਮਰੀਕਾ: ਕੇਸ - 2,424,144, ਮੌਤਾਂ - 123,473
• ਬ੍ਰਾਜ਼ੀਲ: ਕੇਸ - 1,151,479, ਮੌਤਾਂ - 52,771
• ਰੂਸ: ਕੇਸ - 599,705, ਮੌਤਾਂ - 8,359
• ਭਾਰਤ: ਕੇਸ - 456,062, ਮੌਤਾਂ - 14,483
• ਯੂਕੇ: ਕੇਸ - 306,210, ਮੌਤਾਂ - 42,927
• ਸਪੇਨ: ਕੇਸ - 293,832, ਮੌਤਾਂ - 28,325
• ਪੇਰੂ: ਕੇਸ - 260,810, ਮੌਤਾਂ - 8,404
• ਇਟਲੀ: ਕੇਸ - 238,833, ਮੌਤਾਂ - 34,675
ਇਹ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ, ਸਵਾ ਲੱਖ ਲੋਕਾਂ ਦੀ ਮੌਤWHO ਦੀ ਚਿੰਤਾ ਵਧੀ, ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਦੱਸੀ ਵਜ੍ਹਾ
ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ