ਕੋਰੋਨਾ ਬਾਰੇ ਵੱਡਾ ਖੁਲਾਸਾ! SARS-CoV 2 ਮਨੁੱਖੀ ਸਰੀਰ 'ਚ ਲਗਪਗ 7 ਮਹੀਨਿਆਂ ਤੱਕ ਰਹਿ ਸਕਦਾ ਐਕਟਿਵ, ਜਾਣੋ ਕੀ ਹੈ ਇਹ?
'ਫ੍ਰੰਟੀਅਰਜ਼ ਇਨ ਮੈਡੀਸਨ ਜਰਨਲ' 'ਚ ਪ੍ਰਕਾਸ਼ਿਤ ਨਵੇਂ ਅਧਿਐਨ ਨੇ ਦਿਖਾਇਆ ਹੈ ਕਿ SARS-CoV 2 ਵਾਇਰਸ ਜੋ ਕੋਵਿਡ-19 ਦਾ ਕਾਰਨ ਹੈ, atypical ਮਾਮਲਿਆਂ 'ਚ ਇੱਕ ਵਿਅਕਤੀ ਨੂੰ 200 ਦਿਨਾਂ ਤੋਂ ਵੱਧ ਸਮੇਂ ਤੱਕ ਸੰਕਰਮਿਤ ਕਰ ਸਕਦਾ ਹੈ।
Coronavirus Study: 'ਫ੍ਰੰਟੀਅਰਜ਼ ਇਨ ਮੈਡੀਸਨ ਜਰਨਲ' 'ਚ ਪ੍ਰਕਾਸ਼ਿਤ ਨਵੇਂ ਅਧਿਐਨ ਨੇ ਦਿਖਾਇਆ ਹੈ ਕਿ SARS-CoV 2 ਵਾਇਰਸ ਜੋ ਕੋਵਿਡ-19 ਦਾ ਕਾਰਨ ਹੈ, atypical ਮਾਮਲਿਆਂ 'ਚ ਇੱਕ ਵਿਅਕਤੀ ਨੂੰ 200 ਦਿਨਾਂ ਤੋਂ ਵੱਧ ਸਮੇਂ ਤੱਕ ਸੰਕਰਮਿਤ ਕਰ ਸਕਦਾ ਹੈ। ਦਰਅਸਲ, ਖੋਜਕਰਤਾਵਾਂ ਨੇ ਅਪ੍ਰੈਲ ਤੇ ਨਵੰਬਰ 2020 ਵਿਚਕਾਰ SARS-CoV 2 ਨਾਲ ਸੰਕਰਮਿਤ 38 ਬ੍ਰਾਜ਼ੀਲੀਅਨ ਮਰੀਜ਼ਾਂ ਨੂੰ ਇਸ ਅਧਿਐਨ 'ਚ ਸ਼ਾਮਲ ਕੀਤਾ।
ਟ੍ਰੈਕ ਕੀਤੇ ਗਏ 38 ਮਾਮਲਿਆਂ ਵਿੱਚੋਂ 2 ਮਰਦ ਤੇ 1 ਔਰਤ ਇਸ ਕੇਸ 'ਚ atypical ਸਨ ਕਿ ਉਨ੍ਹਾਂ ਨੂੰ 70 ਦਿਨਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਵਾਇਰਸ ਸੀ। ਇਸ ਨਤੀਜੇ ਦੇ ਅਧਾਰ 'ਤੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ SARS-CoV 2 ਨਾਲ ਸੰਕਰਮਿਤ ਲਗਪਗ 8 ਫ਼ੀਸਦੀ ਲੋਕ ਵਾਇਰਸ ਦੇ ਅਖੀਰਲੇ ਪੜਾਵਾਂ ਦੌਰਾਨ ਲਾਜ਼ਮੀ ਤੌਰ 'ਤੇ ਕੋਈ ਲੱਛਣ ਦਿਖਾਏ ਬਗੈਰ 2 ਮਹੀਨਿਆਂ ਤੋਂ ਵੱਧ ਸਮੇਂ ਲਈ ਵਾਇਰਸ ਨੂੰ ਸੰਚਾਰਿਤ ਕਰਨ 'ਚ ਸਮਰੱਥ ਹੋ ਸਕਦੇ ਹਨ।
ਲੰਬੇ ਸਮੇਂ ਤੱਕ ਐਕਟਿਵ
ਅਧਿਐਨ ਦੇ ਪ੍ਰਮੁੱਖ ਜਾਂਚਕਰਤਾ ਪਾਓਲਾ ਮਿਨੋਪ੍ਰਿਓ ਨੇ ਕਿਹਾ ਕਿ ਇੱਕ ਮਰੀਜ਼ ਨੂੰ ਨੈਗੇਟਿਵ ਹੋਣ 'ਚ ਇੱਕ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ ਅਤੇ ਸਾਡੇ ਅਧਿਐਨ 'ਚ ਕੁਝ ਮਾਮਲਿਆਂ 'ਚ ਮਰੀਜ਼ 71 ਤੋਂ 232 ਦਿਨਾਂ ਤੱਕ ਪਾਜ਼ੀਟਿਵ ਰਹੇ ਹਨ। ਹਾਲਾਂਕਿ ਇਹ ਪਹਿਲਾ ਸਬੂਤ ਨਹੀਂ ਹੈ ਕਿ ਘੱਟ ਸੰਕੇਤਾਂ ਤੇ ਲੱਛਣਾਂ ਵਾਲੇ ਮਰੀਜ਼ਾਂ 'ਚ ਵਾਇਰਸ ਉਮੀਦ ਨਾਲੋਂ ਵੱਧ ਸਮੇਂ ਤੱਕ ਐਕਟਿਵ ਰਹਿ ਸਕਦੇ ਹਨ। ਇਹ ਸਥਿਤੀ ਉਨ੍ਹਾਂ ਲੋਕਾਂ 'ਚ ਵੱਧ ਖ਼ਤਰਨਾਕ ਹੋ ਸਕਦੀ ਹੈ, ਜਿਨ੍ਹਾਂ ਦਾ ਇਮਿਊਨ ਸਿਸਟਮ (Immune system) ਕਮਜ਼ੋਰ ਹੈ। ਨਾਲ ਹੀ ਜੇਕਰ ਉਹ ਕਿਸੇ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।
143 ਦਿਨਾਂ ਤੱਕ ਵਾਪਸੀ
ਦਸੰਬਰ 2020 ਦੇ ਸ਼ੁਰੂ 'ਚ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ 'ਚ ਪ੍ਰਕਾਸ਼ਿਤ ਇੱਕ ਲੇਖ 'ਚ ਇੱਕ autoimmune blood disorder ਵਾਲੇ immunocompromised 45 ਸਾਲਾ ਵਿਅਕਤੀ ਦੇ ਕੇਸ ਬਾਰੇ ਦੱਸਿਆ ਗਿਆ ਹੈ, ਜਿਸ 'ਚ ਵਾਇਰਸ 143 ਦਿਨਾਂ ਤੱਕ ਵਾਪਸ ਆਉਂਦਾ ਰਿਹਾ।
ਕੋਵਿਡ-19 ਦੇ ਕੋਈ ਲੱਛਣ ਨਹੀਂ
ਦਸੰਬਰ ਦੇ ਅਖੀਰ 'ਚ ਸੈੱਲ 'ਚ ਪ੍ਰਕਾਸ਼ਿਤ ਇੱਕ ਲੇਖ 'ਚ ਲਿਊਕੇਮੀਆ (leukaemia) ਦੀ ਮਰੀਜ਼ ਰਹੀ ਇੱਕ ਔਰਤ ਦੀ ਕੇਸ ਸਟਡੀ 'ਚ ਪਾਇਆ ਗਿਆ ਕਿ ਵਾਇਰਸ ਘੱਟੋ-ਘੱਟ 70 ਦਿਨਾਂ ਤੱਕ ਵਾਪਸ ਆਉਂਦਾ ਰਿਹਾ, ਹਾਲਾਂਕਿ ਉਸ 'ਚ covid-19 ਦੇ ਕੋਈ ਲੱਛਣ ਨਹੀਂ ਸਨ।