ਲੈਂਡਿੰਗ ਦੌਰਾਨ ਰੂਸ ‘ਚ ਜਹਾਜ਼ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 41 ਲੋਕ ਸੜੇ
ਰੂਸ ਦੇ ਮਾਸਕੋ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। ਜਿਸ ‘ਚ 41 ਲੋਕਾਂ ਦੀ ਜਹਾਜ਼ ਦੇ ਅੰਦਰ ਸੜਕੇ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ।
ਮਾਸਕੋ: ਰੂਸ ਦੇ ਮਾਸਕੋ ‘ਚ ਵੱਡਾ ਵਿਮਾਨ ਹਾਦਸਾ ਹੋਇਆ ਹੈ। ਜਿਸ ‘ਚ 41 ਲੋਕਾਂ ਦੀ ਜਹਾਜ਼ ਦੇ ਅੰਦਰ ਸੜਕੇ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਮਾਸਕੋ ਹਵਾਈ ਅੱਡੇ ‘ਤੇ ਅੇਤਵਾਰ ਨੂੰ ਐਮਰਜੰਸੀ ‘ਚ ਲੈਂਡਿੰਗ ਤੋਂ ਬਾਅਦ ਏਰੋਫਲੋਟ ਦਾ ਸੁਖੋਈ ਸੁਪਰਜੇਟ 100 ਵਿਮਾਨ ‘ਚ ਭਿਆਨਕ ਅੱਗ ਲੱਗ ਗਈ। ਇਹ ਜਹਾਜ਼ ਸ਼ੇਰੇਮੇਤਯੇਵੋ ਅਮਤਰਾਸ਼ਰੀ ਹਵਾਈ ਅੱਡੇ ‘ਤੇ ਉਤਾਰਿਆ ਸੀ।
ਹਾਦਸੇ ਦੀ ਵੀਡੀਓ ਮੁਤਾਬਕ. ਯਾਤਰੀਆਂ ਨੂੰ ਸੜਦੇ ਹੋਏ ਏਅਰੋਫਲੋਟ ਵਿਮਾਨ ਚੋਂ ਬਚਕੇ ਨਿਕਲਣ ਲਈ ਅੇਮਰਜੈਂਸੀ ਗੇਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਆਿ। ਰਸ਼ੀਅਨ ਮੀਡੀਆ ਮੁਤਾਬਕ, ਮ੍ਰਿਤਕਾਂ ‘ਚ ਦੋ ਬੱਚੇ ਅਤੇ ਇੱਕ ਫਲਾਈਟ ਅਟੇਂਡੇਂਟ ਵੀ ਸ਼ਾਮਲ ਹੈ।
ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਕਹਿਣਾ ਹੈ ਕਿ ਚਾਲਕ ਦਲ ਦੇ ਮੈਂਬਰਾਂ ਸਮੇਤ ਵਿਮਾਨ ‘ਚ 78 ਲੋਕ ਸਵਾਰ ਸੀ। ਜੋ ਰੂਸ ਦੇ ਪੱਛਮੋਤੱਰ ਸ਼ਹਿਰ ਮੁਰਮੰਸਕ ਲਈ ਉਡਾਨ ਕਰ ਰਿਹਾ ਸੀ। ਜਾਂਚਕਰਤਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ 37 ਲੋਕਾਂ ਨੂੰ ਬੱਚਾ ਲਿਆ ਗਿਆ ਹੈ ਜਿਨ੍ਹਾਂ ‘ਚ 11 ਲੋਕ ਜ਼ਖ਼ਮੀ ਹਨ।
Vladimir Putin has expressed his condolences to the families of those killed in the tragedy at Sheremetyevo airport
— President of Russia (@KremlinRussia_E) 5 May 2019
ਪ੍ਰਧਾਨ ਮੰਤਰਈ ਦਮਿਤਰੀ ਮੇਦਵੇਦੇਵ ਨੇ ਇੱਕ ਖਾਸ ਟੀਮ ਗਠਿਤ ਕੀਤੀ ਹੈ ਅਤੇ ਜਾਂਦ ਦੇ ਆਦੇਸ਼ ਦਿੱਤੇ ਹਨ।