ਪੜਚੋਲ ਕਰੋ

ਤੇਲ ਦੀਆਂ ਕੀਮਤਾਂ 'ਚ ਇਤਿਹਾਸਕ ਗਿਰਵਟ, ਜਾਣੋ ਦੁਨੀਆ 'ਤੇ ਕੀ ਪਏਗਾ ਅਸਰ

ਅਮਰੀਕੀ ਕੱਚੇ ਤੇਲ ਦੀ ਕੀਮਤ ਦਾ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਦਾ ਮਈ ਫਿਊਚਰਜ਼ ਦਾ ਭਾਅ ਸੋਮਵਾਰ ਨੂੰ ਘੱਟ ਕਿ 37.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।

ਰੌਬਟ ਦੀ ਰਿਪੋਰਟ ਚੰਡੀਗੜ੍ਹ: ਅਮਰੀਕੀ ਕੱਚੇ ਤੇਲ ਦੀ ਕੀਮਤ ਦਾ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ (ਡਬਲਯੂਟੀਆਈ) ਦਾ ਮਈ ਫਿਊਚਰਜ਼ ਦਾ ਭਾਅ ਸੋਮਵਾਰ ਨੂੰ ਘੱਟ ਕਿ 37.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਇਹ ਵਿਸ਼ਵ ਵਿਆਪੀ ਐਨਰਜੀ ਸੈਕਟਰ ਲਈ ਵੱਡੇ ਖਤਰੇ ਦਾ ਸੰਕੇਤ ਹੈ। ਅਮਰੀਕੀ ਕੱਚ ਤੇਲ ਦੇ ਭਾਅ 'ਚ ਗਿਰਾਵਟ ਕਿਉਂ? ਕੱਚੇ ਤੇਲ ਦਾ ਭਾਅ ਸਪਲਾਈ, ਮੰਗ ਤੇ ਕੁਆਲਟੀ ਵਰਗੇ ਕਈ ਕਾਰਕਾਂ ਤੇ ਨਿਰਭਰ ਕਰਦਾ ਹੈ। ਕੋਵਿਡ-19 ਦੀ ਵਜਾਹ ਨਾਲ ਲੋਕ ਘਰਾਂ ਅੰਦਰ ਹੀ ਹਨ। ਅਜਿਹੀ ਸਿਥਤੀ 'ਚ ਤੇਲ ਦੀ ਮੰਗ ਬਹੁਤ ਜ਼ਿਆਦਾ ਘੱਟ ਗਈ ਹੈ। ਬਾਜ਼ਾਰ 'ਚ ਮੰਗ ਨਾਲੋਂ ਵੱਧ ਸਪਲਾਈ ਹੋ ਗਈ ਹੈ। ਓਵਰ ਸਪਲਾਈ ਕਾਰਨ ਸਟੋਰੇਜ ਕੈਪਿਸਿਟੀ ਵੀ ਪੂਰੀ ਹੋ ਗਈ ਹੈ। ਅਮਰੀਕੀ ਉਪਭੋਗਤਾਵਾਂ ਤੇ ਕੀ ਅਸਰ? ਤੇਲ ਕੀਮਤਾਂ ਦੀ ਜਾਣਕਾਰੀ ਸੇਵਾਵਾਂ ਦੇ ਵਿਸ਼ਲੇਸ਼ਕ ਟੌਮ ਕਲੋਜਾ ਦਾ ਕਹਿਣਾ ਹੈ ਕਿ ਕੱਚੇ ਫਿਊਚਰਜ਼ ਦੀ ਕੀਮਤਾਂ 'ਚ ਗਿਰਾਵਟ ਦਾ ਅਸਰ ਪੈਟਰੋਲ ਪੰਪਾਂ 'ਤੇ ਵਿਖੇ ਇਹ ਜ਼ਰੂਰੀ ਨਹੀਂ। ਮਈ ਵਿੱਚ ਪੈਟਰੋਲ-ਡੀਜ਼ਲ ਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ, ਪਰ ਇਹ ਨਾ ਸੋਚੋ ਕਿ ਜੇ ਕੱਚੇ ਤੇਲ ਦੀ ਕੀਮਤ ਨਕਾਰਾਤਮਕ ਹੋ ਗਈ ਹੈ, ਤਾਂ ਤੋਹਫੇ ਵਿੱਚ ਪੈਟਰੋਲ-ਡੀਜ਼ਲ ਉਪਲਬਧ ਹੋਣਗੇ। ਹਾਲਾਂਕਿ, ਮੌਜੂਦਾ ਕੀਮਤਾਂ ਅਨੁਸਾਰ, ਅਮਰੀਕੀ ਪਰਿਵਾਰ ਹਰ ਮਹੀਨੇ ਤੇਲ ਦੀ ਖਰੀਦ 'ਤੇ 150 ਤੋਂ 175 ਡਾਲਰ ਦੀ ਬਚਤ ਹੋਵੇਗੀ। ਏਅਰਲਾਈਨਾਂ ਲਈ ਇਸ ਦਾ ਕੀ ਅਰਥ ਹੈ? ਕੱਚੇ ਤੇਲ ਦੇ ਰੇਟਾਂ ਦੀ ਗਿਰਾਵਟ ਨਾਲ ਏਅਰਲਾਈਨਾਂ ਦਾ ਸੰਚਾਲਨ ਕਰਨਾ ਸਸਤਾ ਹੋ ਜਾਵੇਗਾ। ਹਾਲਾਂਕਿ, ਜ਼ਿਆਦਾਤਰ ਉਡਾਣਾਂ ਅਜੇ ਵੀ ਖਾਲੀ ਹਨ ਕਿਉਂਕਿ, ਕੋਵਿਡ-19 ਦੇ ਕਾਰਨ, ਲੋਕ ਯਾਤਰਾ ਨਹੀਂ ਕਰ ਰਹੇ ਹਨ। ਤੇਲ ਦੀ ਆਰਥਿਕਤਾ ਤੇ ਕੀ ਪ੍ਰਭਾਵ ਪਏਗਾ? ਸਧਾਰਨ ਸਥਿਤੀਆਂ ਵਿੱਚ, ਕੱਚੇ ਤੇਲ ਦੀ ਮੰਗ ਦਾ 30% ਹਿੱਸਾ ਪਿਛਲੇ ਦੋ ਤੋਂ ਤਿੰਨ ਹਫਤਿਆਂ ਵਿੱਚ ਦੁਨੀਆ ਭਰ 'ਚ ਸਟੋਰ ਹੋ ਚੁੱਕਾ ਹੈ ਪਰ ਹੁਣ ਕੋਈ ਮੰਗ ਨਹੀਂ ਹੈ। ਜੇ ਕੋਵੀਡ-19 ਤੋਂ ਬਾਅਦ ਵੀ ਪਹਿਲਾਂ ਵਾਂਗ ਕੱਚੇ ਤੇਲ ਦੀ ਮੰਗ ਵਧ ਜਾਂਦੀ ਹੈ, ਤਾਂ ਵੀ ਇਹ ਪੂਰੀ ਸਟੋਰੇਜ਼ ਨੂੰ ਵਰਤਣ ਵਿੱਚ ਲੰਮਾ ਸਮਾਂ ਲਵੇਗਾ। ਐਨਰਜੀ ਖੇਤਰ ਦੇ ਵਿਸ਼ਲੇਸ਼ਕ ਕਹਿੰਦੇ ਹਨ ਕਿ ਮੰਗ ਜਲਦੀ ਵਾਪਸ ਹੋਣ ਦੀ ਉਮੀਦ ਨਹੀਂ ਹੈ। ਭਾਰਤ ‘ਤੇ ਕੀ ਪ੍ਰਭਾਵ ਪਏਗਾ? ਭਾਰਤ ਤੇਲ ਉਤਪਾਦਕ ਦੇਸ਼ਾਂ ਦੀ ਸੰਸਥਾ ਓਪੇਕ ਬਲਾਕ ਤੋਂ ਕੱਚੇ ਤੇਲ ਦਾ ਆਯਾਤ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਦੀਆਂ ਘੱਟ ਕੀਮਤਾਂ ਦੇ ਕਾਰਨ, ਭਾਰਤ ਵਿੱਚ ਤੇਲ ਸਸਤਾ ਹੋਵੇਗਾ, ਪਰ ਇਹ ਤੁਰੰਤ ਤੇ ਉਸੇ ਅਨੁਪਾਤ ਵਿੱਚ ਨਹੀਂ ਹੋਵੇਗਾ ਕਿਉਂਕਿ, ਡਾਲਰ ਦੇ ਮੁਕਾਬਲੇ ਰੁਪਿਆ ਪਿਛਲੇ ਦਿਨਾਂ ਤੋਂ ਨਿਰੰਤਰ ਕਮਜ਼ੋਰ ਬਣਿਆ ਹੋਇਆ ਹੈ। ਭਾਰਤ ਡਾਲਰਾਂ ਵਿੱਚ ਕੱਚੇ ਤੇਲ ਦੀ ਦਰਾਮਦ ਦਾ ਭੁਗਤਾਨ ਕਰਦਾ ਹੈ। ਇਸ ਲਈ ਰੁਪਿਆ ਦੇ ਮੁਕਾਬਲੇ ਡਾਲਰ ਮਹਿੰਗਾ ਹੋਣ ਕਰਕੇ ਦਰਾਮਦ ਭਾਰਤ ਲਈ ਮਹਿੰਗੀ ਪਵੇਗੀ। ਦੂਜਾ ਇਹ ਕਿ ਭਾਰਤ ਬ੍ਰੈਂਟ ਕਰੂਡ ਦੀ ਦਰਾਮਦ ਕਰਦਾ ਹੈ। ਮੌਜੂਦਾ ਸਥਿਤੀ ਵਿੱਚ, ਡਬਲਯੂਟੀਆਈ ਦੇ ਮੁਕਾਬਲੇ ਬ੍ਰੈਂਟ ਕਰੂਡ ਦੀ ਕੀਮਤ ਸਥਿਰ ਹੈ। ਭਾਵੇਂ ਆਉਣ ਵਾਲੇ ਦਿਨਾਂ ਵਿੱਚ ਬ੍ਰੈਂਟ ਕਰੂਡ ਵਿੱਚ ਭਾਰੀ ਗਿਰਾਵਟ ਆ ਰਹੀ ਹੈ, ਫਿਰ ਵੀ ਸਰਕਾਰ ਤੋਂ ਖਪਤਕਾਰਾਂ ਨੂੰ ਜ਼ਿਆਦਾ ਲਾਭ ਦੇਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਹੈ। ਕਿਉਂਕਿ ਕੋਵਿਡ -19 ਦੇ ਕਾਰਨ, ਮਾਲੀਆ ਪਹਿਲਾਂ ਹੀ ਘਟ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਟੈਕਸਾਂ ਵਿੱਚ ਵਾਧਾ ਕਰਕੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਦਾ ਫਾਇਦਾ ਉਠਾਉਣਾ ਚਾਹੇਗੀ। (ਸ੍ਰੋਤ-ਕਮਾਂਤਰੀ ਮੀਡੀਆ ਰਿਪੋਰਟਾਂ)
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Embed widget