ਪੜਚੋਲ ਕਰੋ
ਟਰੰਪ ਦੇ ਫੈਸਲਿਆਂ ਤੋਂ ਨਾਰਾਜ਼ ਹੋ ਰੱਖਿਆ ਮੰਤਰੀ ਜਿਮ ਮੈਟਿਸ ਨੇ ਦਿੱਤਾ ਅਸਤੀਫਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੀਰੀਆ ਤੋਂ ਆਪਣੀ ਫੌਜ ਵਾਪਸ ਬੁਲਾਏ ਜਾਣ ਦੇ ਫੈਸਲੇ ‘ਤੇ ਹੜਕੰਪ ਜਿਹਾ ਮੱਚ ਗਿਆ ਹੈ। ਇਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਟਰੰਪ ਅਮਰੀਕੀ ਫੌਜ ਨੂੰ ਅਫਗਾਨੀਸਤਾਨ ਤੋਂ ਵੀ ਵਾਪਸ ਬੁਲਾਉਣ ਦੀ ਸੋਚ ਰਹੇ ਹਨ। ਜਿੱਥੇ ਟਰੰਪ ਇਹ ਫੈਸਲੇ ਲੈ ਰਹੇ ਹਨ ਉਧਰ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ।
ਜਿਮ ਨੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਤੁਹਾਡੇ ਕੋਲ ਚੁਆਇਸ ਹੈ ਕਿ ਤੁਸੀ ਉਸ ਰੱਖਿਆ ਮੰਤਰੀ ਨੂੰ ਰਖੋ, ਜਿਸ ਦੇ ਵਿਚਾਰ ਤੁਹਾਡੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਹੋਣ। ਇਸ ਲਈ ਮੈਂ ਆਪਣੇ ਅਹੂਦੇ ਤੋਂ ਅਸਤੀਫਾ ਦੇ ਰਿਹਾ ਹੈ। ਟਰੰਪ ਨੇ ਵੀ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ ਹੈ।AFP: U.S. officials say the #Pentagon is developing plans to withdraw up to half of the 14,000 American troops serving in #Afghanistan.
— ANI (@ANI) December 21, 2018
ਬੀਤੇ ਦਿਨੀਂ ਹੀ ਟਰੰਪ ਨੇ ਸੀਰੀਆ ‘ਚ ISIS ‘ਤੇ ਆਪਣੀ ਜਿੱਤ ਤੋਂ ਬਾਅਦ ਉਥੋਂ ਆਪਣੇ 2000 ਫੌਜੀ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ ਅਤੇ ਹੁਣ ਟਰੰਪ ਨੇ ਅਫਗਾਨੀਸਤਾਨ ਤੋਂ ਵੀ ਆਪਣੇ 14000 ਫੌਜੀ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ, ਜਿਸ ‘ਤੇ ਜਿਮ ਨਾਖੁਸ਼ ਸੀ। ਟਰੰਪ ਨੇ ਆਪਣੇ ਟਵੀਟ ‘ਚ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਨਵੇਂ ਰੱਖੀਆ ਮੰਤਰੀ ਦੇ ਨਾਂਅ ਦਾ ਐਲਨਾ ਜਲਦੀ ਹੀ ਕਰਨਗੇ।General Jim Mattis will be retiring, with distinction, at the end of February, after having served my Administration as Secretary of Defense for the past two years. During Jim’s tenure, tremendous progress has been made, especially with respect to the purchase of new fighting....
— Donald J. Trump (@realDonaldTrump) December 20, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement