Donald Trump: ਡੋਨਾਲਡ ਟਰੰਪ ਦਾ ਵੱਡਾ ਐਲਾਨ, ਹਰ ਪਰਿਵਾਰ ਨੂੰ ਮਿਲਣਗੇ 5-5 ਲੱਖ ਰੁਪਏ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਹਰ ਅਮਰੀਕੀ ਪਰਿਵਾਰ ਨੂੰ 5 ਹਜ਼ਾਰ ਅਮਰੀਕੀ ਡਾਲਰ (4.33 ਲੱਖ ਭਾਰਤੀ ਰੁਪਏ) ਦੇਵੇਗੀ। ਇਹ ਰਕਮ DOGE ਯਾਨੀ ਕਿ ਸਰਕਾਰੀ ਕੁਸ਼ਲਤਾ ਵਿਭਾਗ

USA President Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਹਰ ਅਮਰੀਕੀ ਪਰਿਵਾਰ ਨੂੰ 5 ਹਜ਼ਾਰ ਅਮਰੀਕੀ ਡਾਲਰ (4.33 ਲੱਖ ਭਾਰਤੀ ਰੁਪਏ) ਦੇਵੇਗੀ। ਇਹ ਰਕਮ DOGE ਯਾਨੀ ਕਿ ਸਰਕਾਰੀ ਕੁਸ਼ਲਤਾ ਵਿਭਾਗ ਦੇ ਕਾਰਨ ਹੋਈ ਬੱਚਤ ਤੋਂ ਆਵੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ DOGE ਵਿਭਾਗ ਸ਼ੁਰੂ ਕੀਤਾ ਹੈ ਤੇ ਇਸ ਦੀ ਜ਼ਿੰਮੇਵਾਰੀ ਟੇਸਲਾ ਦੇ ਮੁਖੀ ਐਲੋਨ ਮਸਕ ਨੂੰ ਸੌਂਪੀ ਹੈ। DOGE ਇੱਕ ਸਲਾਹਕਾਰ ਸੰਸਥਾ ਹੈ ਜਿਸ ਨੂੰ ਸਰਕਾਰੀ ਖਰਚ ਘਟਾਉਣ ਦਾ ਕੰਮ ਸੌਂਪਿਆ ਗਿਆ ਹੈ।
ਮਿਆਮੀ ਵਿੱਚ ਇੱਕ ਸਮਾਗਮ ਵਿੱਚ ਟਰੰਪ ਨੇ ਕਿਹਾ ਕਿ DOGE ਅਮਰੀਕੀ ਸਰਕਾਰ ਦੇ ਹਜ਼ਾਰਾਂ ਅਰਬਾਂ ਡਾਲਰ ਬਚਾ ਰਿਹਾ ਹੈ। ਇਸ ਲਈ ਉਹ ਇਸ ਰਕਮ ਦਾ ਕੁਝ ਹਿੱਸਾ ਨਾਗਰਿਕਾਂ ਨੂੰ ਵਾਪਸ ਕਰਨ ਬਾਰੇ ਸੋਚ ਰਹੇ ਹਨ। ਟਰੰਪ ਨੇ ਕਿਹਾ ਕਿ ਉਹ DOGE ਤੋਂ ਹੋਣ ਵਾਲੀ ਬੱਚਤ ਦਾ 20% (ਲਗਪਗ 400 ਬਿਲੀਅਨ ਅਮਰੀਕੀ ਡਾਲਰ) ਅਮਰੀਕੀ ਨਾਗਰਿਕਾਂ ਨੂੰ ਵਾਪਸ ਕਰ ਦੇਣਗੇ। ਇਸ ਦਾ ਮਤਲਬ ਹੈ ਕਿ ਹਰ ਅਮਰੀਕੀ ਪਰਿਵਾਰ ਨੂੰ 5,000 ਡਾਲਰ ਮਿਲਣਗੇ। ਇਸ ਤੋਂ ਇਲਾਵਾ ਟਰੰਪ ਸਰਕਾਰੀ ਕਰਜ਼ੇ ਨੂੰ ਘਟਾਉਣ ਲਈ 20% ਰਕਮ ਦੀ ਵਰਤੋਂ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਬਾਕੀ 60% ਰਕਮ ਕਿੱਥੇ ਵਰਤਣਗੇ।
ਅਮਰੀਕੀ ਕਾਰੋਬਾਰੀ ਨੇ ਦਿੱਤੀ ਸਲਾਹ
ਰਿਪੋਰਟ ਅਨੁਸਾਰ ਅਮਰੀਕੀ ਲੋਕਾਂ ਨੂੰ ਪੈਸੇ ਵਾਪਸ ਕਰਨ ਦਾ ਵਿਚਾਰ ਇੱਕ ਕਾਰੋਬਾਰੀ ਜੇਮਜ਼ ਫਿਸ਼ਬੈਕ ਨੇ ਦਿੱਤਾ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ X 'ਤੇ ਚਾਰ ਪੰਨਿਆਂ ਦਾ ਡੇਟਾ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਨੇ DOGE ਕਾਰਨ ਬਚੇ ਪੈਸੇ ਦਾ ਜ਼ਿਕਰ ਕੀਤਾ। ਇਸ ਦਾ ਜਵਾਬ ਦਿੰਦੇ ਹੋਏ ਮਸਕ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਤੇ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨਗੇ।
ਫਿਸ਼ਬੈਕ ਦੇ ਅੰਕੜਿਆਂ ਦੇ ਅਨੁਸਾਰ DOGE ਜੁਲਾਈ 2026 ਤੱਕ ਅਮਰੀਕੀ ਸਰਕਾਰ ਦੇ 2 ਟ੍ਰਿਲੀਅਨ ਡਾਲਰ (173 ਲੱਖ ਕਰੋੜ ਰੁਪਏ) ਬਚਾ ਸਕਦਾ ਹੈ। ਟਰੰਪ ਨੇ ਸਤੰਬਰ ਦੇ ਸ਼ੁਰੂ ਵਿੱਚ DOGE ਦੇ ਗਠਨ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਮਸਕ ਨੇ ਕਿਹਾ ਸੀ ਕਿ ਇਸ ਰਾਹੀਂ ਉਹ ਅਮਰੀਕੀ ਸਰਕਾਰ ਲਈ 2 ਟ੍ਰਿਲੀਅਨ ਡਾਲਰ ਬਚਾਏਗਾ। ਮਸਕ ਦੀ ਅਗਵਾਈ ਹੇਠ DOGE ਨੇ ਸਰਕਾਰੀ ਖਰਚਿਆਂ ਵਿੱਚ ਹਮਲਾਵਰ ਕਟੌਤੀ ਕੀਤੀ ਹੈ।
ਇਸ ਤਹਿਤ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਖਤਮ ਕੀਤੀਆਂ ਗਈਆਂ ਹਨ। ਸਰਕਾਰੀ ਜਾਇਦਾਦਾਂ ਵੇਚੀਆਂ ਗਈਆਂ ਹਨ ਤੇ ਕਈ ਮਹੱਤਵਪੂਰਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਗਿਆ ਹੈ। DOGE ਅਨੁਸਾਰ ਇਸ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ 20 ਜਨਵਰੀ ਤੋਂ ਹੁਣ ਤੱਕ 55 ਬਿਲੀਅਨ ਡਾਲਰ (4.7 ਲੱਖ ਕਰੋੜ ਰੁਪਏ) ਦੀ ਬੱਚਤ ਹੋਈ ਹੈ। ਹਾਲਾਂਕਿ ਇਸ ਦਾਅਵੇ ਦੀ ਸੱਚਾਈ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ DOGE ਵਿਭਾਗ ਆਪਣੇ ਦਾਅਵੇ ਨੂੰ ਜਾਇਜ਼ ਠਹਿਰਾਉਣ ਲਈ ਕੋਈ ਠੋਸ ਡੇਟਾ ਪੇਸ਼ ਕਰਨ ਵਿੱਚ ਅਸਫਲ ਰਿਹਾ ਹੈ।






















