ਪੜਚੋਲ ਕਰੋ
Advertisement
ਟਰੰਪ ਵ੍ਹਾਇਟ ਹਾਉਸ ‘ਚ 24 ਅਕਤੂਬਰ ਨੂੰ ਮਨਾਉਣਗੇ ਦੀਵਾਲੀ, ਰਾਸ਼ਟਰਪਤੀ ਵਜੋਂ ਤੀਜੀ ਦੀਵਾਲੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਹਾਇਟ ਹਾਊਸ ‘ਚ ਦੀਵਾਲੀ ਮਨਾਉਣਗੇ। ਇਹ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤੀਜੀ ਦੀਵਾਲੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਟਰੰਪ ਵਹਾਇਟ ਹਾਉਸ 'ਚ ਦੀਵੇ ਜਗਾ ਕੇ ਆਫੀਸ਼ੀਅਲ ਤੌਰ ‘ਤੇ ਜਸ਼ਨ ਦੀ ਸ਼ੁਰੂਆਤ ਕਰਨਗੇ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵਹਾਇਟ ਹਾਊਸ ‘ਚ ਦੀਵਾਲੀ ਮਨਾਉਣਗੇ। ਇਹ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤੀਜੀ ਦੀਵਾਲੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਟਰੰਪ ਵਹਾਇਟ ਹਾਉਸ ਚ’ ਦੀਵੇ ਜਗਾ ਕੇ ਆਫੀਸ਼ੀਅਲ ਤੌਰ ‘ਤੇ ਜਸ਼ਨ ਦੀ ਸ਼ੁਰੂਆਤ ਕਰਨਗੇ। ਭਾਰਤ ‘ਚ ਦੀਵਾਲੀ 27 ਅਕਤੂਬਰ ਨੂੰ ਮਨਾਈ ਜਾਣੀ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ‘ਚ ਵ੍ਹਾਇਟ ਹਾਉਣ ‘ਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਸੀ। ਟਰੰਪ ਨੇ ਵੀ ਚੋਣ ਜਿੱਤਣ ਤੋਂ ਬਾਅਦ ਇਸ ਰੀਤ ਨੂੰ ਜਾਰੀ ਰੱਖੀਆ। 2017 ‘ਚ ਉਨ੍ਹਾਂ ਨੇ ਓਵਲ ਦਫਤਰ ‘ਚ ਭਾਰਤੀ-ਅਮਰੀਕੀ ਭਾਈਚਾਰੇ ਅਤੇ ਪ੍ਰਸਾਸ਼ਨ ਦੇ ਕੁਝ ਅਧਿਕਾਰੀਆਂ ਦੇ ਨਾਲ ਦੀਵੇ ਬਾਲ ਕੇ ਦੀਵਾਲੀ ਦਾ ਜਸ਼ਨ ਮਨਾਇਆ ਸੀ।
ਅਮਰੀਕਾ ‘ਚ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਹੀ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਟੇਕਸਸ ਦੇ ਗਵਰਨਰ ਗ੍ਰੇਗ ਅਬੌਟ ਨੇ ਸ਼ਨੀਵਾਰ ਨੂੰ ਭਾਰਤੀ-ਅਮਰੀਕੀ ਭਾਈਚਾਰੇ ਨੂੰ ਦੀਵਾਲੀ ਦੇ ਜਸ਼ਨ ਲਈ ਬੁਲਾਇਆ। ਇਸ ਬਾਰੇ ਉਨ੍ਹਾਂ ਨੇ ਟਵੀਟ ਵੀ ਕੀਤਾ।Tonight we celebrated the Festival of Lights with the Indian-American community in Texas.
We lit Diwali lamps on display in the Governor’s Mansion. We discussed Prime Minister Modi’s visit to Texas. We celebrated the victory of light over darkness.@narendramodi #Diwali pic.twitter.com/Il91EBBvFl — Greg Abbott (@GregAbbott_TX) October 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement