ਭਾਰਤ ਤੋਂ ਭਗੌੜੇ ਜ਼ਾਕਿਰ ਨਾਇਕ ਦਾ ਪਾਕਿਸਤਾਨ ਪਹੁੰਚਣ 'ਤੇ ਸਰਕਾਰੀ ਸੁਆਗਤ, ਕਿਸੇ ਵੱਡੀ ਸਾਜ਼ਿਸ਼ ਵੱਲ ਹੋ ਰਿਹਾ ਇਸ਼ਾਰਾ ?
Dr. Zakir Naik News: ਡਾਕਟਰ ਜ਼ਾਕਿਰ ਨਾਇਕ ਕਈ ਦਿਨਾਂ ਤੱਕ ਪਾਕਿਸਤਾਨ ਵਿੱਚ ਰਹਿਣਗੇ ਅਤੇ ਉੱਥੇ ਇੱਕ ਮੀਟਿੰਗ ਦਾ ਆਯੋਜਨ ਕਰਨਗੇ। ਉਨ੍ਹਾਂ ਦੇ ਸਵਾਗਤ ਲਈ ਪਾਕਿਸਤਾਨ ਸਰਕਾਰ ਦੇ ਕਈ ਅਧਿਕਾਰੀ ਵੀ ਹਵਾਈ ਅੱਡੇ 'ਤੇ ਮੌਜੂਦ ਸਨ।
Dr. Zakir Naik Arrived in Pakistan: ਭਾਰਤ ਤੋਂ ਭਗੌੜੇ ਕੱਟੜਪੰਥੀ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ (Zakir Naik ) ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ ਨੇ ਇੱਕ ਵਾਰ ਫਿਰ ਪਾਕਿਸਤਾਨ (Pakistan) ਦਾ ਨਾਪਾਕ ਚਿਹਰਾ ਬੇਨਕਾਬ ਕਰ ਦਿੱਤਾ ਹੈ। ਦਰਅਸਲ, ਭਾਰਤ ਤੋਂ ਇਹ ਭਗੌੜਾ ਪਾਕਿਸਤਾਨ ਦੇ ਇਸਲਾਮਾਬਾਦ ਪਹੁੰਚ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਨਾਇਕ ਇਹ ਦੌਰਾ ਪਾਕਿਸਤਾਨ ਸਰਕਾਰ ਦੇ ਸੱਦੇ ਤੋਂ ਬਾਅਦ ਕਰ ਰਹੇ ਹਨ।
ਪਾਕਿਸਤਾਨੀ ਚੈਨਲ ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਮਸ਼ਹੂਰ ਇਸਲਾਮਿਕ ਪ੍ਰਚਾਰਕ ਡਾਕਟਰ ਜ਼ਾਕਿਰ ਨਾਇਕ 15 ਦਿਨਾਂ ਦੇ ਦੌਰੇ 'ਤੇ ਸੋਮਵਾਰ ਨੂੰ ਇਸਲਾਮਾਬਾਦ ਪਹੁੰਚਿਆ। ਡਾ: ਨਾਇਕ ਸੋਮਵਾਰ ਤੜਕੇ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ ਤੇ ਸਈਦ ਡਾ: ਅਤਾ ਉਰ ਰਹਿਮਾਨ ਸਮੇਤ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੰਨਾ ਹੀ ਨਹੀਂ ਰਾਣਾ ਮਸ਼ੂਦ ਤੇ ਧਾਰਮਿਕ ਮਾਮਲਿਆਂ ਦੇ ਸੰਸਦੀ ਸਕੱਤਰ ਸ਼ਮਸ਼ੇਰ ਅਲੀ ਮਜ਼ਾਰੀ ਵੀ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ।
ARY ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਜ਼ਾਕਿਰ ਨਾਇਕ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿੱਚ ਨਮਾਜ਼ ਦੀਆਂ ਮੀਟਿੰਗਾਂ ਦਾ ਆਯੋਜਨ ਕਰੇਨਗੇ। ਜੇ ਅਸੀਂ ਉਨ੍ਹਾਂ ਦੇ ਪ੍ਰੋਗਰਾਮ 'ਤੇ ਨਜ਼ਰ ਮਾਰੀਏ ਤਾਂ ਉਹ 5-6 ਅਕਤੂਬਰ ਨੂੰ ਕਰਾਚੀ 'ਚ, 12-13 ਅਕਤੂਬਰ ਨੂੰ ਲਾਹੌਰ ਅਤੇ 19-20 ਅਕਤੂਬਰ ਨੂੰ ਇਸਲਾਮਾਬਾਦ 'ਚ ਨਮਾਜ਼ ਸਭਾਵਾਂ ਆਯੋਜਿਤ ਕਰਨਗੇ ਤੇ ਆਮ ਲੋਕਾਂ ਨਾਲ ਗੱਲਬਾਤ ਕਰਨਗੇ।
28 ਅਕਤੂਬਰ ਤੱਕ ਰਹੇਗਾ ਪਾਕਿਸਤਾਨ
ਇਸ ਦੌਰਾਨ ਪਾਕਿਸਤਾਨ ਦੇ ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਡਾਕਟਰ ਜ਼ਾਕਿਰ ਨਾਇਕ 28 ਅਕਤੂਬਰ ਤੱਕ ਪਾਕਿਸਤਾਨ ‘ਚ ਹੀ ਰਹਿਣਗੇ। ਉਹ ਇਸਲਾਮਾਬਾਦ, ਕਰਾਚੀ ਅਤੇ ਲਾਹੌਰ ਵਿੱਚ ਜਨਤਕ ਭਾਸ਼ਣ ਦੇਣਗੇ ਤੇ ਸ਼ੁੱਕਰਵਾਰ ਦੀ ਪ੍ਰਾਰਥਨਾ ਸਭਾਵਾਂ ਦੀ ਅਗਵਾਈ ਕਰਨਗੇ ਅਤੇ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਉਥੋਂ ਵਾਪਸ ਜਾਣਗੇ।
ਦੱਸ ਦੇਈਏ ਕਿ ਜ਼ਾਕਿਰ ਨਾਇਕ ਨਫਰਤ ਭਰੇ ਭਾਸ਼ਣ ਰਾਹੀਂ ਲੋਕਾਂ ਨੂੰ ਵੰਡਣ ਦੀ ਗੱਲ ਕਰਦਾ ਰਿਹਾ ਹੈ, ਇਸ ਤੋਂ ਇਲਾਵਾ ਉਹ ਕਈ ਭਾਰਤ ਵਿਰੋਧੀ ਭਾਸ਼ਣ ਵੀ ਦੇ ਚੁੱਕਾ ਹੈ। ਇਸ ਕਾਰਨ ਭਾਰਤ 'ਚ ਉਸ 'ਤੇ ਕਈ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਉਹ ਨਫਰਤ ਫੈਲਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 2016 ਵਿੱਚ ਭਾਰਤ ਛੱਡ ਕੇ ਮਲੇਸ਼ੀਆ ਭੱਜ ਗਿਆ ਸੀ। ਉਦੋਂ ਤੋਂ ਉਹ ਵੱਖ-ਵੱਖ ਦੇਸ਼ਾਂ ਵਿਚ ਰਹਿ ਕੇ ਆਪਣੇ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ।